ਬਿਜਲੀ ਬੋਰਡ ਦੇ ਖ਼ਾਤਾ ਧਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਨੌਸਰਬਾਜ਼ ਠੱਗ, ਨੌਂ ਵਜੇ ਕਨੈਕਸ਼ਨ ਕੱਟਣ ਦਾ ਮੈਸੇਜ ਭੇਜ ਕੇ ਭੋਲੇ ਭਾਲੇ ਲੋਕਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ

ਗੁਰਦਾਸਪੁਰ 22 ਜੁਲਾਈ(ਮੰਨਣ ਸੈਣੀ)। ਬੈਂਕ ਫਰਾਡ, ਬੀਮਾ ਕੰਪਨੀ ਫਰਾਡ ਤੋਂ ਬਾਅਦ ਸਾਈਬਰ ਠੱਗਾਂ ਨੇ ਬਿਜਲੀ ਬੋਰਡ ਦੇ ਖ਼ਾਤਾ ਧਾਰਕਾਂ ਨੂੰ ਆਪਣੀ ਠੱਗੀ ਦੇ ਸ਼ਿਕਾਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ਾਮ ਨੂੰ ਸੱਤ ਵਜੇ ਇਕ ਵਰਡਸੈਪ ਸੁਨੇਹਾ ਭੇਜ ਕੇ ਖਪਤ ਕਾਰ ਦਾ ਸਾਡੇ ਨੌ ਵਜੇ ਬਿਜਲੀ ਕੁਨੈਕਸ਼ਨ ਕੱਟਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਅਤੇ ਖ਼ਾਤਾ ਧਾਰਕ ਨੂੰ ਇੱਕ ਖਾਸ ਨੰਬਰ ਤੇ ਆਪਣੀ ਕਾਰਵਾਈ ਰੋਕਣ ਲਈ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਜਦੋਂ ਖ਼ਾਤਾ ਧਾਰਕ ਡਰਿਆ ਹੋਇਆ ਉਸ ਨੰਬਰ ਤੇ ਸੰਪਰਕ ਕਰਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਬਿਲ ਨੂੰ, ਖ਼ਪਤਕਾਰ ਨੰਬਰ ਅਪਡੇਟ ਨਹੀਂ ਕੀਤਾ ਗਿਆ ਇਸ ਲਈ ਤੁਸੀਂ ਪਲੇਅ ਸਟੋਰ ਵਿਚ ਜਾ ਕੇ ਇੱਕ ਐਪ ਇਨਸਟਾਲ ਕਰੋ। ਗੱਲਾਂ ਬਾਤਾਂ ਵਿਚ ਠੱਗ ਬੈਂਕ ਅਕਾਊਂਟ ਅਤੇ ਓ ਟੀ ਪੀ ਲੈਕੇ ਫਰਾਡ ਕਰਕੇ ਰਫੂਚੱਕਰ ਹੋ ਜਾਂਦਾ ਹੈ।

ਉਕਤ ਜਾਨਕਾਰੀ ਪ੍ਰੈਸ ਨਾਲ ਸਾਂਝੀ ਕਰਦੇ ਹੋਏ ਨਗਰ ਸੁਧਾਰ ਟਰੱਸਟ ਕਲੌਨੀ ਵਾਸੀ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਉਹ ਉਹ ਆਪਣੀ ਸਮਝਦਾਰੀ ਨਾਲ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਏ। ਠੱਗ ਨੇ ਦਸ ਮਿੰਟ ਗੱਲ ਬਾਤ ਕਰਕੇ ਉਨ੍ਹਾਂ ਨੂੰ ਭਚਲਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਬਿਲ ਦਾ ਭੁਗਤਾਨ ਕਿਸੇ ਗ਼ਲਤ ਖਾਤੇ ਵਿੱਚ ਜਮ੍ਹਾਂ ਹੋ ਰਿਹਾ ਹੈ। ਇਸ ਨੂੰ ਠੀਕ ਕਰਵਾਉਣ ਲਈ ਇਸ ਐਪਲੀਕੇਸ਼ਨ ਨੂੰ ਆਪਣੇ ਮੋਬਾਈਲ ਫੋਨ ਤੇ ਇੰਸਟਾਲ ਕਰੋ। ਨਹੀਂ ਤਾਂ ਤੁਹਾਡਾ ਕਨੈਕਸ਼ਨ ਅੱਜ ਰਾਤ ਨੂੰ ਕੱਟ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਸਖ਼ਤੀ ਨਾਲ ਪੇਸ਼ ਆਉਣ ਤੇ ਠੱਗ ਵਲੋਂ ਫੋਨ ਕੱਟ ਦਿੱਤਾ। ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਤੇ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਇਹੋ ਜਿਹੇ ਫਰਜ਼ੀ ਮੈਸੇਜ ਆ ਰਹੇ ਹਨ। ਉਨ੍ਹਾਂ ਖਪਤਕਾਰਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਇਹੋ ਜਿਹੇ ਠੱਗ ਲੋਕਾਂ ਦੇ ਝਾਂਸੇ ਵਿੱਚ ਨਾ ਆਉਣ। ਬਿਜਲੀ ਬੋਰਡ ਹਮੇਸ਼ਾ ਖਪਤਕਾਰਾਂ ਦੇ ਹਿਤਾਂ ਦੀ ਸੁਰੱਖਿਆ ਲਈ ਬਚਨਬੱਧ ਹੈ।

Exit mobile version