ਹਿੰਦ-ਪਾਕਿ ਅੰਤਰਰਾਸ਼ਟਰੀ ਸੀਮਾ ਤੋਂ 25 ਕਿਲੋਮੀਟਰ ਦੇ ਦਾਇਰੇ ਵਿੱਚ ਨਹੀਂ ਚੱਲਣਗੇ ਡਰੋਨ, ਹੁਕਮ ਜਾਰੀ

Drone

ਗੁਰਦਾਸਪੁਰ, 21 ਜੁਲਾਈ (ਮੰਨਣ ਸੈਣੀ) ਜਨਾਬ ਮੁਹੰਮਦ ਇਸ਼ਫਾਕ ਜ਼ਿਲ੍ਹਾ ਮੈਜਿਸਟਰੇਟ , ਗੁਰਦਾਸਪੁਰ ਜਾਬਤਾ ਫੋਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਹਿੰਦ –ਪਾਕ ਅੰਤਰਰਾਸ਼ਟਰੀ ਬਾਰਡਰ ਸੀਮਾਂ ਤੋਂ ਜ਼ਿਲ੍ਹਾ ਗੁਰਦਾਸਪੁਰ ਦੀ ਸਾਈਡ ਵਾਲੇ ਪਾਸੇ 25 ਕਿਲੋਮੀਟਰ ਦੇ ਦਾਇਰੇ ਅੰਦਰ ਅੱਤਵਾਦ ਗਤੀਵਿਧੀਆਂ ਅਤੇ ਹਰ ਤਰ੍ਹਾਂ ਦੀ ਸਮਗਲਿੰਗ ਨੂੰ ਰੋਕਣ ਲਈ ਡਰੋਨ ਉਡਾਨ ਤੇ ਸ਼ਖਤ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਹਿੰਦ-ਪਾਕ ਅੰਤਰਰਾਸ਼ਟਰੀ ਬਾਰਡਰ ਸੀਮਾਂ ਦੇ ਨਾਲ ਲਗਦਾ ਹੈ ਹਿੰਦ-ਪਾਕਿ ਅੰਤਰਰਾਸ਼ਟਰੀ ਬਾਰਡਰ ਤੇ ਅੱਤਵਾਦ ਗਤੀਵਿਧੀਆਂ ਅਤੇ ਹਰ ਤਰ੍ਹਾਂ ਦੀ ਸਮਗਲਿੰਗ ਨੂੰ ਰੋਕਣ ਲਈ ਅੰਤਰਰਾਸ਼ਟਰੀ ਬਾਰਡਰ ਤੋਂ 25 ਕਿਲੋਮੀਟਰ ਦੇ ਏਰੀਏ ਵਿੱਚ ਡਰੋਨ ਉਡਾਉਣ ਲਈ ਮੁਕੰਮਲ ਤੋਰ ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ ।

Exit mobile version