ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਵਚਨਬੱਧ –ਰਮਨ ਬਹਿਲ

ਸਰਕਾਰੀ ਮਿਡਲ ਸਕੂਲ ਚੋਪੜਾ ਵਿਖੇ ਵਰਦੀ ਵੰਡ ਸਮਾਗਮ

ਗੁਰਦਾਸਪੁਰ, 19 ਜੁਲਾਈ ( ਮੰਨਣ ਸੈਣੀ )। ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਲ 2022-2023 ਦੌਰਾਨ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਅੱਠਵੀਂ ਤੱਕ (ਕੁੜੀਆ ਸਾਰੀਆਂ, ਐਸ.ਸੀ. ਮੁੰਡੇ, ਬੀ.ਪੀ.ਐਲ. ਮੁੰਡੇ ) ਨੂੰ  ਜ਼ਿਲ੍ਹਾ ਗੁਰਦਾਸਪੁਰ ਦੇ 79431 ਵਿਦਿਆਰਥੀਆਂ ਦੇ ਲਈ 600 ਰੁਪਏ ਪ੍ਰਤੀ ਵਿਦਿਆਰਥੀ  ਦੇ ਹਿਸਾਬ ਨਾਲ ਰੁ : 47658600/- ਰਾਸ਼ੀ ਜਾਰੀ ਕੀਤੀ ਗਈ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਰਮਨ ਬਹਿਲ ਨੇ ਕੀਤਾ ਅਤੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸ : ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਭਲਾਈ ਸਕੀਮਾਂ ਲਗਾਤਾਰ ਜਾਰੀ ਰਹਿਣਗੀਆਂ ।

ਸ੍ਰੀ ਰਮਨ ਬਹਿਲ ਅੱਜ ਸਰਕਾਰੀ ਮਿਡਲ ਸਕੂਲ ਚੋਪੜਾ ਵਿਖੇ ਕਰਵਾਏ ਗਏ ਵਰਦੀ ਵੰਡ ਸਮਾਗਮ ਵਿੱਚ ਮਹਿਮਾਨ ਵੱਜੋਂ ਪਹੁੰਚੇ ਸਨ । ਇਸ ਮੋਕੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ ।

ਇਸ ਮੌਕੇ ਗੱਲ ਕਰਦਿਆ ਆਪ ਪਾਰਟੀ ਦੀ ਸੀਨੀਅਰ ਆਗੂ ਰਮਨ ਬਹਿਲ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ , ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ।

ਇਸ ਮੌਕੇ ਕੈਪਟਨ ਸੁਰਜੀਤ ਸਿੰਘ , ਸਤਨਾਮ ਸਿੰਘ ਨਰਿੰਜਣ ਸਿੰਘ, ਬਲਕਰ ਸਿੰਘ , ਸੁਖਵਿੰਦਰ ਸਿੰਘ, ਪੂਰਨ ਸਿੰਘ , ਮਾਸਟਰ ਦਲੀਪ ਸਿੰਘ ,ਹਿੱਤਪਾਲ ਸਿੰਘ ਬਲਾਕ ਪ੍ਰਧਾਨ ਆਪ , ਪ੍ਰਿੰਸੀਪਲ ਜੋਗਾ ਸਿੰਘ, ਬਲਕਾਰ ਸਿੰਘ, ਹਰਪ੍ਰੀਤ ਸਿੰਘ, ਸ੍ਰੀਮਤੀ ਗੀਤਾ, ਨਰੇਸ਼ ਕੁਮਾਰ, ਦਿਲਬਾਗ ਸਿੰਘ, ਸਤਨਾਮ ਸਿੰਘ ਚੋਪੜਾ, ਕੈਪਟਨ ਸੁਰਜੀਤ ਸਿੰਘ, ਮਾਸਟਰ ਦਲੀਪ ਸਿੰਘ, ਸੁੱਚੀ ਸਿੰਘ ਮੁਲਤਾਨੀ, ਮਿੱਤਰਮਾਨ ਸਿੰਘ, ਦਲਜੀਤ ਸਿੰਘ, ਪਿ੍ਰੰਸੀਪਲ ਰਜਿੰਦਰ ਸਿੰਘ, ਰਾਜਦੀਪ ਸਿੰਘ, ਗੁਰਦਿੱਤ ਸਿੰਘ, ਪ੍ਰਦੀਪ ਅਰੋੜਾ, ਕਮਲ ਗੁਪਤਾ ਤੇ ਗੋਬਿੰਦ ਸਿੰਘ ਹਾਜਰ ਸਨ।

Exit mobile version