ਬਿਜਲੀ ਵਿਭਾਗ ਦੇ ਐਸਡੀਓ ਨੂੰ ਵਿਭਾਗ ਦੇ ਜੂਨੀਅਰ ਇੰਜੀਨੀਅਰਾਂ ਨੇ ਕੀਤਾ ਕਮਰੇ ਵਿਚ ਬੰਦ, ਸ਼ਿਕਾਇਤ ਮਿਲਣ ਤੇ ਐਕਸਿਅਨ ਵੱਲੋਂ ਜਾਂਚ ਦੇ ਹੁਕਮ ਜਾਰੀ

ਡਿਊਟੀ ਵਿੱਚ ਦਖ਼ਲਅੰਦਾਜ਼ੀ ਕਰਨ ਅਤੇ ਸਕਰੈਪ ਨੂੰ ਆਪਣੇ ਘਰ ਲਿਜਾਣ ਦੇ ਦੋਸ਼ ਲਗਾਉਂਦੇ ਹੋਏ ਕੀਤਾ ਪ੍ਰਦਰਸ਼ਨ

ਗੁਰਦਾਸਪੁਰ, 12 ਜੁਲਾਈ (ਮੰਨਣ ਸੈਣੀ। ਪਾਵਰਕਾਮ ਦਫਤਰ ਗੁਰਦਾਸਪੁਰ ਦੇ ਏਓਟੀਐਲ ਦੇ ਐੱਸਡੀਓ ਕੰਵਲਜੀਤ ਸਿੰਘ ਉਪੱਰ ਵਿਭਾਗ ਦੇ ਹੀ ਜੂਨੀਅਰ ਇੰਜੀਨੀਅਰਾਂ ਨੇ ਸਕ੍ਰੈਪ ਦੀਆਂ ਤਾਰਾਂ ਨੂੰ ਘਰ ਖੜ੍ਹਨ ਅਤੇ ਜੇ ਈਜ਼ ਦੀ ਡਿਊਟੀ ਵਿੱਚ ਦਖ਼ਲ ਅੰਦਾਜ਼ੀ ਕਰਨ ਦੇ ਦੋਸ਼ ਲਗਾਉਂਦੇ ਹੋਏ ਬਿੱਜਲੀ ਵਿਭਾਗ ਦੇ ਜੇਲ ਰੋਡ ਸਥਿਤ ਐੱਸਡੀਓ ਦਫ਼ਤਰ ਦੇ ਬਾਹਰ ਰੋਸ਼ ਪ੍ਰਦਰਸਨ  ਕਰਨਾ ਸ਼ੁਰੂ ਕਰ ਦਿੱਤਾ।ਇਸ ਦੌਰਾਨ ਐੱਸਡੀਓ ਨੂੰ ਦਫ਼ਤਰ ਵਿੱਚ ਹੀ ਬੰਦ ਕਰ ਦਿੱਤਾ ਗਿਆ।

ਐਸ ਡੀ ਓ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਬਿਜਲੀ ਵਿਭਾਗ ਦੇ ਜਈਆਂ ਨੇ ਦੋਸ਼ ਲਗਾਇਆ ਕਿ ਏ ਓ ਟੀ ਐਲ ਦੇ ਐਸਡੀਓ ਕੰਵਲਜੀਤ ਸੀ ਉਨ੍ਹਾਂ ਦੀ ਡਿਊਟੀ ਵਿਚ ਦਖਲ ਅੰਦਾਜ਼ੀ ਕਰਦੇ ਹਨ ਅਤੇ ਜੋ ਹਾਈ ਵੋਲਟੇਜ ਤਾਰਾਂ ਦੀ ਸਕਰੈਪ ਹੈ ਦੇ ਬੰਡਲ ਹਨ ਉਹ ਵਿ ਆਪਣੇ ਘਰ ਲੈ ਜਾਂਦੇ ਹਨ ਅਤੇ ਮੁਲਾਜ਼ਮਾਂ ਦਾ ਡੀਏ ਟੀਏ ਬਣਾਉਣ ਦੇ ਲਈ ਵੀ ਉਨ੍ਹਾਂ ਦੇ ਕੋਲੋਂ ਨਿੱਜੀ ਕੰਮ ਲਏ ਜਾਂਦੇ ਹਨ ਜਿਸ ਕਰਕੇ ਅੱਜ ਉਨ੍ਹਾਂ ਨੇ ਐਸਡੀਓ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਐੱਸਡੀਓ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਵਿਭਾਗ ਦੇ ਐੱਸਡੀਓ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਸਦੇ ਉਪਰ ਜੋ ਵੀ ਆਰੋਪ ਲੱਗ ਰਹੇ ਹਨ ਉਹ ਬੇ ਬੁਨਿਆਦ ਹਨ ਇਹ ਜੇ ਈ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਅੱਤੇ ਵਿਭਾਗ ਕੋਲੋਂ ਟੀ਼ ਏ  ਵੀ ਜਾਦਾ ਵਸੂਲ ਰਹੇ ਹਨ ਜਿਸ ਕਰਕੇ ਇਹਨਾਂ ਨੂੰ ਰੋਕਿਆ ਗਿਆ ਅਤੇ ਇਹਨਾ ਨੇ ਧਰਨਾ ਲਗਾ ਦਿੱਤਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਵਿਭਾਗ ਦੇ ਐਕਸੀਅਨ ਸੁਰੇਸ਼ ਕੁਮਾਰ ਕਸ਼ਯਪ ਨੇ ਦੱਸਿਆ ਕਿ ਇਹ ਮਾਮਲਾ ਅੱਜ ਹੀ ਉਹਨਾਂ ਦੇ ਧਿਆਨ ਵਿੱਚ ਆਇਆ ਹੈ। ਅੱਜ ਜੇ.ਈ ਇਕੱਠੇ ਹੋਕੇ ਐਸਡੀਓ ਦੇ ਖਿਲਾਫ ਲਿਖ਼ਤੀ ਸ਼ਿਕਾਇਤ ਦੇ ਕੇ ਗਏ ਹਨ ਅਤੇ ਇਸ ਮਾਮਲੇ ਵਿੱਚ ਉਹਣਾ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਰਿਪੋਰਟ ਇੱਕ ਹਫ਼ਤੇ ਦੇ ਅੰਦਰ ਅੰਦਰ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਭ੍ਰਿਸ਼ਟਾਚਾਰ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Exit mobile version