ਅਮਰਨਾਥ ਗੁਫਾ ਦੇ ਬਾਹਰ ਬੱਦਲ ਫਟਿਆ, ਹੜ੍ਹ ‘ਚ 5 ਲੋਕਾਂ ਦੀ ਮੌਤ, ਤਿੰਨ ਔਰਤਾਂ ਸ਼ਾਮਿਲ

ਜੰਮੂ, 8 ਜੁਲਾਈ (ਦ ਪੰਜਾਬ ਵਾਇਰ)। ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਆਏ ਹੜ੍ਹ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ ਜੋ ਪਾਣੀ ਵਿੱਚ ਰੁੜ੍ਹ ਗਈਆਂ ਹਨ। ਹਾਲਾਂਕਿ ਜਾਨ-ਮਾਲ ਦੇ ਨੁਕਸਾਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ। ਪਾਣੀ ਦਾ ਹੜ੍ਹ ਅਮਰਨਾਥ ਗੁਫਾ ਦੇ ਕੋਲ ਸਥਿਤ ਕਈ ਕੈਂਪਾਂ ਵਿੱਚੋਂ ਦੀ ਲੰਘਿਆ। ਅਮਰਨਾਥ ਗੁਫਾ ਦੇ ਬਾਹਰ ਹਫੜਾ-ਦਫੜੀ ਦਾ ਮਾਹੌਲ ਹੈ। ਬੱਦਲ ਫਟਣ ਕਾਰਨ ਉਥੇ ਕੁਝ ਲੰਗਰ ਲਗਾਓਣ ਵਾਲਿਆਂ ਦਾ ਵੀ ਨੁਕਸਾਨਾ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਪਾਣੀ ਦੇ ਹੜ੍ਹ ‘ਚ ਕਈ ਡੇਰੇ ਵਹਿ ਗਏ। ਇਨ੍ਹਾਂ ਕੈਂਪਾਂ ਵਿੱਚ ਲੋਕ ਰਹਿ ਰਹੇ ਸਨ। ਘਟਨਾ ਸ਼ਾਮ ਕਰੀਬ 5.30 ਵਜੇ ਵਾਪਰੀ। ਇਹ ਘਟਨਾ ਪਵਿੱਤਰ ਅਮਰਨਾਥ ਗੁਫਾ ਦੇ ਹੇਠਲੇ ਹਿੱਸੇ ਵਿੱਚ ਵਾਪਰੀ। NDRF ਅਤੇ SDRF ਦੀਆਂ ਕਈ ਟੀਮਾਂ ਮੌਕੇ ‘ਤੇ ਮੌਜੂਦ ਹਨ। ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਸੰਯੁਕਤ ਪੁਲਿਸ ਕੰਟਰੋਲ ਰੂਮ, ਪਹਿਲਗਾਮ, ਜੰਮੂ-ਕਸ਼ਮੀਰ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਬਚਾਅ ਕੰਮ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਸ਼ਾਮ ਕਰੀਬ 5.30 ਵਜੇ ਅਮਰਨਾਥ ਗੁਫਾ ਦੇ ਉਪਰਲੇ ਖੇਤਰ ‘ਚ ਬੱਦਲ ਜ਼ੋਰਦਾਰ ਧਮਾਕੇ ਨਾਲ ਫਟ ਗਿਆ।

ਬੱਦਲ ਫਟਣ ਕਾਰਨ ਉੱਥੇ ਵਗਦੀ ਨਦੀ ਵਿੱਚ ਅਚਾਨਕ ਹੜ੍ਹ ਆ ਗਿਆ। ਗੁਫਾ ਦੇ ਆਲੇ-ਦੁਆਲੇ ਬਣੇ ਕੁਝ ਟੈਂਟ ਵੀ ਇਸ ਹੜ੍ਹ ਵਿਚ ਵਹਿ ਗਏ। ਇਸ ਵਿੱਚ ਪੰਜ ਲੋਕਾਂ ਦੇ ਵਹਿ ਜਾਣ ਦੀ ਵੀ ਖ਼ਬਰ ਹੈ। ਕੁਝ ਸਮਾਂ ਪਹਿਲਾਂ ਹੀ ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਹਾਲਾਂਕਿ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਹਾਲਾਂਕਿ ਖਬਰ ਲਿਖੇ ਜਾਣ ਤੱਕ ਕਸ਼ਮੀਰ ਰੇਂਜ ਦੇ ਆਈਜੀ ਵਿਜੇ ਕੁਮਾਰ ਨੇ ਦੋ ਮੌਤਾਂ ਦੀ ਪੁਸ਼ਟੀ ਕੀਤੀ ਸੀ

Exit mobile version