ਆਈ.ਪੀ.ਐਸ ਗੌਰਵ ਯਾਦਵ ਨੇ ਐਡੀਸ਼ਨਲ ਡੀ ਜੀ ਪੀ ਵਜੋਂ ਸੰਭਾਲਿਆ ਚਾਰਜ

ਚੰਡੀਗੜ੍ਹ, 5 ਜੁਲਾਈ ( ਦ ਪੰਜਾਬ ਵਾਇਰ)। 1992 ਬੈਚ ਦੇ ਆਈ ਪੀ ਐੱਸ ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ ਦੇ ਐਡੀਸ਼ਨਲ ਡੀ ਜੀ ਪੀ ਵਜੋਂ ਚਾਰਜ ਸੰਭਾਲ ਲਿਆ।
ਚਾਰਜ ਸੰਭਾਲਣ ਮੌਕੇ ਉਹਨਾਂ ਐਲਾਨ ਕੀਤਾ ਕਿ ਮੁੱਖ ਮੰਤਰੀ ਦਾ ਟੀਚਾ ਸੂਬੇ ਵਿਚ ਗੈਂਗਸਟਰਜ਼ ਤੇ ਨਸ਼ੇ ’ਤੇ ਕੰਟਰੋਲ ਕਰਨਾ ਹੈ ਤੇ ਅਸੀਂ ਮੁੱਖ ਮੰਤਰੀ ਦੇ ਉਦੇਸ਼ਾਂ ਦੀ ਪੂਰਤੀ ਵਾਸਤੇ ਕੰਮ ਕਰਾਂਗੇ। ਚੰਗੀ ਅਮਨ ਕਾਨੂੰਨ ਵਿਵਸਥਾ ਦੇਵਾਂਗੇ ਤੇ ਲੋਕਾਂ ਨਾਲ ਚੰਗਾ ਤਾਲਮੇਲ ਵਾਲਾ ਮਾਹੌਲ ਸਿਰਜਾਂਗੇ।

Exit mobile version