ਸਕਿਓਰਟੀ ਗਾਰਡ ਦੀ ਕੀਤੀ ਜਾ ਰਹੀ ਭਰਤੀ, 6 ਜੁਲਾਈ ਨੂੰ ਨਗਰ ਨਿਗਮ ਦਫ਼ਤਰ ਬਟਾਲਾ ਵਿਖੇ ਲੱਗੇਗਾ ਰੋਜ਼ਗਾਰ ਮੇਲਾ

ਬਟਾਲਾ, 4 ਜੁਲਾਈ (ਮੰਨਣ ਸੈਣੀ ) – ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਦੀ ਅਗਵਾਈ ਹੇਠ ਮਿਤੀ 6 ਜੁਲਾਈ 2022 ਨੂੰ ਨਗਰ ਨਿਗਮ ਦਫ਼ਤਰ ਬਟਾਲਾ ਵਿਖੇ ਇੱਕ ਪਲੇਸਮੈਂਟ ਕੈਂਪ/ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਰੋਜਗਾਰ ਮੇਲੇ ਵਿੱਚ ਆਰ.ਏ.ਐਕਸ.ਏ. ਸਕਿਓਰਟੀ ਸਰਵਿਸ (ਲਿਮਟਿਡ) ਕੰਪਨੀ ਵਲੋਂ ਸਕਿਉਰਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ।

ਇਸ ਰੋਜ਼ਗਾਰ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਸ ਮੌਕੇ ਆਰ.ਏ.ਐਕਸ.ਏ. ਸਕਿਓਰਟੀ ਸਰਵਿਸ (ਲਿਮਟਿਡ) ਕੰਪਨੀ ਵੱਲੋਂ ਸਕਿਉਰਟੀ ਗਾਰਡ ਦੀਆਂ ਅਸਾਮੀਆਂ ਲਈ (ਕੇਵਲ ਲੜਕੇ) ਪ੍ਰਾਰਥੀਆਂ ਦੀ ਜਰੂਰਤ ਹੈ। ਉਨ੍ਹਾਂ ਦੱਸਿਆ ਕਿ ਸਕਿਓਰਟੀ ਗਾਰਡ ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ 10ਵੀਂ ਪਾਸ, ਉਮਰ 18 ਤੋਂ 35 ਸਾਲ, ਕੱਦ 167 ਸੈ:ਮੀ ਅਤੇ ਭਾਰ 50 ਕਿਲੋ ਤੋਂ ਉਪਰ ਹੋਣਾ  ਚਾਹੀਦਾ ਹੈ। ਜੋ ਪ੍ਰਾਰਥੀ ਆਫਿਸਰ ਰੈਂਕ ਦੀ ਜਾਬ ਲਈ ਅਪਲਾਈ ਕਰਨ ਦੇ ਚਾਹਵਾਨ ਹੋਣ, ਉਹਨਾਂ ਲਈ ਘੱਟੋ ਘੱਟ ਯੋਗਤਾ ਗ੍ਰੈਜੂਏਟ ਪਾਸ ਹੈ। ਕੰਪਨੀ ਵਲੋਂ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆ ਦੀ ਇੰਟਰਵਿਊ ਲਈ ਜਾਵੇਗੀ।

ਜ਼ਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਅੱਗੇ ਦੱਸਿਆ ਕਿ ਕੰਪਨੀ ਵਲੋਂ ਚੁਣੇ ਗਏ ਪ੍ਰਾਰਥੀਆ ਨੂੰ 35 ਦਿਨਾਂ ਦੀ ਆਫ-ਲਾਈਨ ਟ੍ਰੇਨਿੰਗ ਆਰ.ਏ.ਐਕਸ.ਏ. ਅਕੈਡਮੀ ਵਿਖੇ ਦਿੱਤੀ ਜਾਵੇਗੀ। ਟ੍ਰੇਨਿੰਗ ਮੁਕੰਮਲ ਹੋਣ ਤੋਂ ਬਾਅਦ 13000 ਤੋਂ 15000/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਵਲੋਂ ਫੰਡ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਚੁਣੇ ਗਏ ਪ੍ਰਾਰਥੀਆ ਨੂੰ ਵੱਖ-ਵੱਖ ਏਅਰਪੋਰਟ, ਮਲਟੀਨੈਸ਼ਨਲ ਕੰਪਨੀਆਂ ਆਦਿ ਵਿੱਚ ਨੌਂਕਰੀ ਮੁਹੱਈਆ ਕਰਵਾਈ ਜਾਂਦੀ ਹੈ।

ਜ਼ਿਲ੍ਹਾ ਰੋਜਗਾਰ ਅਫਸਰ ਨੇ ਕਿਹਾ ਕਿ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆ ਹੋਇਆ ਹਰ ਹਫਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ/ ਰੋਜ਼ਗਾਰ ਮੇਲੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਲਗਾਏ ਜਾ ਰਹੇ ਹਨ ਅਤੇ ਅਗਾਂਹ ਵੀ ਇਸੇ ਤਰ੍ਹਾਂ ਇਹ ਰੋਜਗਾਰ ਕੈਂਪ ਲਗਾਏ ਜਾਂਦੇ ਰਹਿਣਗੇ। ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਕਿਹਾ ਕਿ ਇਸ ਪਲੇਸਮੈਂਟ ਕੈਂਪ ਲਈ ਵੱਧ ਤੋਂ ਵੱਧ ਚਾਹਵਾਨ ਬੇਰੁਜ਼ਗਾਰ ਪ੍ਰਾਰਥੀ ਮਿਤੀ 06.07.2022 ਨੂੰ ਨਗਰ ਨਿਗਮ ਦਫਤਰ, ਬਟਾਲਾ  ਵਿਖੇ ਸਵੇਰੇ 10:00 ਵਜੇ  ਪਹੁੰਚਣ ਅਤੇ  ਇਸਦਾ ਵੱਧ ਤੋਂ ਵੱਧ ਲਾਭ ਉੱਠਾਉਣ।        

Exit mobile version