ਸਹਾਦਤ ਨੂੰ ਸਲਾਮ: ਅੱਸੀ ਦੇ ਦਸ਼ਕ ਵਿੱਚ ਪੰਜਾਬ ਅੰਦਰ ਅੱਤਵਾਦ ਦਾ ਖਤਮਾ ਕਰਦੇ ਹੋਏ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਪੁਲਿਸ ਕਰਮਚਾਰੀ

ਜ਼ਾਲਮ ਮਰਦਾ ਹੈ ਤਾਂ ਉਸ ਦਾ ਰਾਜ ਖਤਮ ਹੁੰਦਾ ਹੈ: ਸ਼ਹੀਦ ਮਰਦਾ ਹੈ ਤਾਂ ਉਸਦਾ ਰਾਜ ਸ਼ੁਰੂ ਹੁੰਦਾ ਹੈ

ਗੁਰਦਾਸਪੁਰ, 27 ਜੂਨ 2022 (ਮੰਨਣ ਸੈਣੀ)। ਅੱਸੀ ਦੇ ਦਸ਼ਕ ਦੀ ਸ਼ੁਰੂਆਤ ਦੌਰਾਨ ਪੰਜਾਬ ਪੁਲਿਸ ਨੂੰ ਇੱਕ ਬੇਹਦ ਮੁਸ਼ਕਲ ਅਤੇ ਅਸੰਭਵ ਜਾਪਣ ਵਾਲੇ ਦੌਰ ਦਾ ਸਾਹਮਣਾ ਕਰਨਾ ਪਿਆ। ਜਿਸ ਵਿੱਚ ਉਨ੍ਹਾਂ ਦੇ ਮਜਬੂਤ ਮੌਢੇਆਂ ਤੇ ਪੰਜਾਬ ਦੇ ਗੁੰਮਰਾਹ ਹੋਏ ਨੌਜਵਾਨਾਂ ਵਲੋਂ ਦਹਾਕੇ ਤੋਂ ਚਲਾਈ ਜਾ ਰਹੀ ਨਾਸਮਝੀ ਹਿੰਸਾ ਅਤੇ ਲੰਬੇ ਵਹਿਸ਼ੀਆਨਾ ਪੜਾਅ ਤੇ ਨਕੇਲ ਪਾਉਣ ਦੀ ਜਿਮੇਦਾਰੀ ਪਾਈ ਗਈ।

ਇਹ ਉਹ ਗੁਮਰਾਹ ਹੋਏ ਨੌਜਵਾਨ ਸਨ ਜਿਨ੍ਹਾਂ ਨੂੰ ਪਾਕਿਸਤਾਨ ਦੀ ਆਈ.ਐਸ.ਆਈ ਵਰਗੀਆਂ ਮੌਕਾਪ੍ਰਸਤ ਏਜੰਸੀਆਂ ਦੁਆਰਾ ਗੁਮਰਾਹ ਕੀਤਾ ਗਿਆ। ਇਹ ਏਜੰਸੀ ਹੀ ਪੰਜਾਬ ਦੇ ਕੁਝ ਧਾਰਮਿਕ ਸਮੂਹਾਂ ਰਾਹੀਂ ਲਗਾਤਾਰ ਧਾਰਮਿਕ ਅਸੰਵੇਦਨਸ਼ੀਲਤਾ ਅਤੇ ਅਸਹਿਣਸ਼ੀਲਤਾ ਨੂੰ ਉਭਾਰ ਰਹਿਆ ਸਨ।

ਪੰਜਾਬ ਪੁਲਿਸ ਦੀ ਦੁਚਿੱਤੀ ਇਹ ਸੀ ਕਿ ਉਨ੍ਹਾਂ ਨੂੰ ਸੂਬੇ ਦੀ ਰੀੜ ਦੀ ਹੱਡੀ ਬਣਨ ਵਾਲੇ ਪੇਂਡੂ ਪੰਜਾਬ ਦੀ ਮਿੱਟੀ ਦੇ ਪੁੱਤਾਂ ਨਾਲ, ਆਪਣੇ ਹੀ ਸਕੇ-ਸਬੰਧੀਆਂ ਨਾਲ ਲੜਨਾ ਪੈ ਰਿਹਾ ਸੀ। ਕਿਉਕਿ ਉਹ ਆਈਐਸਆਈ ਦੀ ਬ੍ਰੇਨ-ਵਾਸ਼ਿੰਗ, ਹਥਿਆਰਬੰਦ ਅਤੇ ਸਿਖਲਾਈ ਅਧੀਨ ਅੱਤਵਾਦ ਵੱਲ ਵਧ ਰਹੇ ਸਨ।

ਪੰਜਾਬ ਪੁਲਿਸ ਦੀ ਲੀਡਰਸ਼ਿਪ ਅਸਲ ਵਿੱਚ ਇਹਨਾਂ ਸਮਾਜਿਕ ਅਤੇ ਕਾਰਜਸ਼ੀਲ ਹਕੀਕਤਾਂ ਤੋਂ ਜਾਣੂ ਸੀ। ਇਸ ਲਈ, ਭਾਰਤੀ ਪੁਲਿਸ ਸੇਵਾਵਾਂ ਦੇ ਨੌਜਵਾਨ ਅਫਸਰਾਂ ਨੇ ਅੱਗੇ ਤੋਂ ਫੋਰਸ ਦੀ ਅਗਵਾਈ ਕੀਤੀ, ਅਤੇ ਖੇਤਰੀ ਪੱਧਰ ‘ਤੇ ਅੱਤਵਾਦ ਨੂੰ ਕਾਬੂ ਕਰਨ ਵਿੱਚ ਵਿਆਪਕ ਤੌਰ ‘ਤੇ ਸ਼ਾਮਲ ਹੋਏ। ਰੈਂਕਾਂ ਵਿਚ ਇਕਸੁਰਤਾ, ਉੱਚ ਪੱਧਰ ਦੀ ਪੇਸ਼ੇਵਰਤਾ ਅਤੇ ਆਪਣੇ ਆਪ ਤੋਂ ਪਹਿਲਾਂ ਡਿਊਟੀ ਦੀ ਮਰਿਆਦਾ ਨੇ ਪੰਜਾਬ ਪੁਲਿਸ ਨੂੰ ਬਹੁਤ ਉੱਚੇ ਹੌਂਸਲੇ ਵਿਚ ਰੱਖਿਆ, ਇਸ ਤੱਥ ਦੇ ਬਾਵਜੂਦ ਕਿ ਅੱਤਵਾਦੀ ਰੈਂਕਾਂ ਵਿਚਲੇ ਬੇਸਮਝ ਅਤੇ ਬੇਰਹਿਮ ਕਾਤਲਾਂ ਨੇ ਨਾ ਸਿਰਫ ਡਿਊਟੀ ‘ਤੇ ਤਾਇਨਾਤ ਅਤੇ ਛੱਟੀ ਤੇ ਗਏ ਪੁਲਿਸ ਕਰਮਚਾਰੀਆਂ ਤੇ ਹਮਲਾ ਕੀਤਾ, ਸਗੋਂ ਉਨ੍ਹਾਂ ਨੂੰ ਸ਼ਹੀਦ ਵੀ ਕੀਤਾ।

ਪੰਜਾਬ ਪੁਲਿਸ ਦੇ ਜਵਾਨਾਂ ਦੇ ਪਿਤਾ, ਮਾਵਾਂ, ਭਰਾਵਾਂ, ਭੈਣਾਂ ਅਤੇ ਬੱਚਿਆਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ। ਹਾਲਾਂਕਿ, ਪੰਜਾਬ ਪੁਲਿਸ ਦੀ ਆਪਣੀ ਡਿਊਟੀ ਪ੍ਰਤੀ ਵਚਨਬੱਧਤਾ ਦੀ ਗਾਥਾ ਨੇ 1700 ਤੋਂ ਵੱਧ ਜਵਾਨਾਂ ਦੀਆਂ ਸ਼ਹਾਦਤਾਂ ਤੋਂ ਇਲਾਵਾ ਅੱਤਵਾਦੀਆਂ ਦੁਆਰਾ ਹੋਇਆ ਆਪਣੇ ਰਿਸ਼ਤੇਦਾਰਾਂ ਦੀਆਂ ਸੈਂਕੜੇ ਕਾਇਰਤਾਪੂਰਨ ਹੱਤਿਆਵਾਂ ਦੇ ਬਾਵਜੂਦ ਅੱਤਵਾਦ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ।

ਜਿੱਥੇ ਪੰਜਾਬ ਪੁਲਿਸ ਨੂੰ ਆਪਣੇ ਜਵਾਨਾਂ ‘ਤੇ ਬਹੁਤ ਮਾਣ ਹੈ ਉਥੇ ਹੀ ਪੰਜਾਬ ਦੇ ਅਮਨ ਪਸੰਦ ਲੋਕ ਪੁਲਿਸ ਜਵਾਨਾਂ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਸਲਾਮ ਕਰਦੇ ਹਨ ਅਤੇ ਉਨ੍ਹਾਂ ਲਈ ਡੂੰਘੇ ਸ਼ਰਧਾਂਜਲੀ ਵਜੋਂ ਪੇਸ਼ ਕਰਦੀ ਹੈ।

ਦ ਪੰਜਾਬ ਵਾਇਰ ਵੱਲੋਂ ਵੀ ਇਨ੍ਹਾਂ ਸ਼ਹੀਦਾਂ ਨੂੰ ਸਲਾਮ ਕਰਦੀ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇੱਕ ਛੋਟੇ ਜਿਹ੍ਹੀ ਉਪਰਾਲੇ ਰਾਹੀ ਇਹਨਾਂ ਦੀ ਬਲਿਦਾਨ ਦਾ ਗਾਥਾ ਆਪ ਅੱਗੇ ਰੱਖ ਰਿਹਾ ਹੈ। ਇਹ ਸਾਰੇ ਸ਼ਹੀਦ ਗੁਰਦਾਸਪੁਰ ਜਿਲ੍ਹੇਂ ਤੋਂ ਸਬੰਧਿਤ ਹਨ ਅਤੇ ਇਨ੍ਹਾਂ ਦਾ ਜਮਨ ਤੋਂ ਲੈ ਕੇ ਸਹਾਦਤ ਤੱਕ ਦਾ ਬਿਓਰਾ ਦਿੱਤਾ ਗਿਆ ਹੈ। ਇਨ੍ਹਾਂ ਸ਼ਹੀਦਾਂ ਆਪਣੀ ਜਾਨ ਗੁਆ ਕੇ ਵੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਨ੍ਹਾਂ ਯੋਧੋਆਂ ਵੱਲੋਂ ਅੱਤਵਾਦੀਆਂ ਨਾਲ ਲੋਹਾਂ ਲੈ ਕੇ ਸ਼ਹਾਦਤ ਪਾਈ ਗਈ ਅਤੇ ਅੱਤਵਾਦ ਅਤੇ ਵੱਖਵਾਦੀ ਤਾਕਤਾਂ ਤੇ ਪੁਲਿਸ ਨਕੇਲ ਪਾਉਣ ਵਿੱਚ ਅੰਤ ਕਾਮਯਾਬ ਹੋਈ।ਕਹਿੰਦੇ ਹਨ ਕਿ ਜਦੋਂ ਜ਼ਾਲਮ ਮਰਦਾ ਹੈ ਤਾਂ ਉਸ ਦਾ ਰਾਜ ਖਤਮ ਹੁੰਦਾ ਹੈ ਪਰ ਜੱਦ ਸ਼ਹੀਦ ਮਰਦਾ ਹੈ ਤਾਂ ਉਸਦਾ ਰਾਜ ਸ਼ੁਰੂ ਹੁੰਦਾ ਹੈ।

Exit mobile version