ਕ੍ਰਿਕੇਟ- ਗੁਰਦਾਸਪੁਰ ਦੀ ਟੀਮ ਨੇ ਹੁਸ਼ਿਆਰਪੁਰ ਦੀ ਟੀਮ ਨੂੰ ਹਰਾਇਆ   

ਗੁਰਦਾਸਪੁਰ, 11 ਜੂਨ ( ਨਰੇਸ਼ ਕਾਲਿਆ)। ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਡਰ 19 ਇੰਟਰ ਡਿਸਟ੍ਰਿਕਟ ਧਰੁਵ ਪਾਂਡਵ ਟਰਾਫ਼ੀ ਮੈਚ ਦੌਰਾਨ ਗੁਰਦਾਸਪੁਰ ਨੇ ਹੁਸ਼ਿਆਰਪੁਰ ਨੂੰ ਇੱਕ ਪਾਰੀ ਤੇ 37 ਰਨ ਨਾਲ ਹਰਾ ਦਿੱਤਾ। ਹੁਸ਼ਿਆਰਪੁਰ ਦੀ ਟੀਮ ਪਹਿਲੀ ਪਾਰੀ ਵਿਚ 45 ਰਨ ਤੇ ਆਲ ਆਊਟ ਹੋ ਗਈ ਜਦ ਕਿ ਗੁਰਦਾਸਪੁਰ ਦੀ ਟੀਮ ਵੱਲੋਂ  ਪਹਿਲੀ ਪਾਰੀ ਵਿਚ 197 ਰਨ ਬਣਾਏ ਕੇ 152 ਰਨ ਦੀ ਲੀਡ ਲਈ। ਹੁਸ਼ਿਆਰਪੁਰ ਦੀ ਟੀਮ ਦੂਜੀ ਵਾਰੀ ਵਿਚ 115 ਰਨ ਤੇ ਆਲ ਆਊਟ ਹੋ ਗਈ।

ਗੁਰਦਾਸਪੁਰ ਦੇ ਗੇਂਦਬਾਜ਼ੀ ਵਿਚ ਅਰਜੁਨ ਜੋਸ਼ ਨੇ 9 ਤੇ ਅਦਿੱਤਿਆ ਮਾਰਸ਼ਲ 4, ਪਾਰਥ ਕਾਲੀਆ3, ਅਨੀਸ਼ ਸ਼ਰਮਾ 3 ਤੇ ਵਿਕਰਾਂਤ ਸ਼ਰਮਾ ਨੇ 1 ਵਿਕੇਟ ਲਈ। ਇਸ ਮੌਕੇ ਗੁਰਦਾਸਪੁਰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਜੈ ਸ਼ਿਵ, ਉਪ ਪ੍ਰਧਾਨ ਅਜੇ ਰਿਸ਼ੀ ਤੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਬਾਂਟਾ ਵੱਲੋਂ ਪੂਰੀ ਟੀਮ ਨੂੰ ਵਧਾਈ ਦਿੱਤੀ ਗਈ। ਇਸ ਸਮੇਂ ਸੁਮਿਤ ਭਾਰਦਵਾਜ , ਮਨਜੀਤ ਸਿੰਘ, ਪ੍ਰਮੋਦ ਸ਼ਰਮਾ ਸੁੰਯਕਤ ਸਚਿਵ, ਵਿਸ਼ਾਲ ਮੈਂਡੀ ਸੀਪੀਓ, ਰਾਕੇਸ਼ ਮਾਰਸ਼ਲ ਹੈਡ ਕੋਚ, ਵਿਨੋਦ ਸ਼ਰਮਾ ਆਰ ਸੀ ਸੀ ਕੋਚ, ਕਮਲਜੀਤ ਸਿੰਘ ਲਾਲੀ ਮੈਂਬਰ ਜੀਡੀਸੀਏ ਹਾਜ਼ਰ ਸਨ।

Exit mobile version