ਕਬਰਿਸਤਾਨ ਵਿੱਚ ਲੱਗੇ ਦਰੱਖਤ ਵੱਢ ਕੇ ਪੈਸੇ ਹੜੱਪਣ ਦੇ ਦੋਸ਼ ਤਹਿਤ ਪਿੰਡ ਬੱਬਰੀ ਨੰਗਲ ਦੇ ਸਰਪੰਚ ਤੇ ਪੰਚ ਨਾਮਜ਼ਦ

ਗੁਰਦਾਸਪੁਰ, 11 ਜੂਨ (ਮੰਨਣ ਸੈਣੀ)। ਥਾਣਾ ਤਿੱਬੜ ਦੀ ਪੁਲੀਸ ਨੇ ਪਿੰਡ ਬੱਬਰੀ ਨੰਗਲ ਦੇ ਸਰਪੰਚ ਅਤੇ ਪੰਚ ਖਿਲਾਫ਼ ਦਰੱਖਤ ਵੱਢ ਕੇ ਪੈਸੇ ਹੜੱਪਣ ਦੇ ਚਲਦਿਆਂ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਮਾਮਲਾ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਥਾਨਾ ਮੁੱਖੀ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਲਜੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ। ਜਿਸ ਵਿੱਚ ਬੀਡੀਪੀਓ ਨੂੰ ਪਿੰਡ ਦੇ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ 10 ਜੂਨ ਨੂੰ ਪਿੰਡ ਬੱਬਰੀ ਨੰਗਲ ਦੇ ਸਰਪੰਚ ਬਲਵਿੰਦਰ ਕੁਮਾਰ ਅਤੇ ਪੰਚ ਤਰਸੇਮ ਮਸੀਹ ਨੇ ਪਿੰਡ ਦੇ ਹੀ ਕਬਰਿਸਤਾਨ ਵਿੱਚ ਲੱਗੇ 35 ਤੋਂ 40 ਚਿੱਟੇ ਦੇ ਕਰੀਬ ਸਫ਼ੈਦੇ ਦੇ ਦਰੱਖਤ ਵੱਢਾ ਕੇ ਪੈਸੇ ਹੜੱਪ ਲਏ ਸਨ। ਜਿਸ ਦੀ ਜਾਂਚ ਕਰਵਾਈ ਗਈ ਅਤੇ ਪਾਇਆ ਗਿਆ ਕਿ ਮੰਜੂਰੀ ਘੱਟ ਦੀ ਮਿਲੀ ਸੀ।

ਥਾਣਾ ਮੁੱਖੀ ਅਮਰੀਕ ਸਿੰਘ ਵੱਲੋਂ ਦੱਸਿਆ ਗਿਆ ਕਿ ਪੁਲਿਸ ਨੇ ਬੀਡੀਪੀਓ ਦੇ ਬਿਆਨਾਂ ਦੇ ਆਧਾਰ ਤੇ ਸਰਪੰਚ ਬਲਵਿੰਦਰ ਕੁਮਾਰ ਅਤੇ ਪੰਚ ਤਰਸੇਮ ਮਸੀਹ ਖ਼ਿਲਾਫ ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਸਹਿਤ ਮਾਮਲਾ ਦਰਜ ਕੀਤਾ ਹੈ।

Exit mobile version