ਰਮਨ ਬਹਿਲ ਨੇ ਸ਼ੁਰੂ ਕਰਵਾਇਆ ਗੁਰਦਾਸੁਪਰ ‘ਚੋਂ ਗੁਜਰਦੀ ਡਰੇਨ ਦੀ ਸਫਾਈ ਦਾ ਕੰਮ

ਗੁਰਦਾਸਪੁਰ, 10 ਜੂਨ (ਮੰਨਣ ਸੈਣੀ) । ਬਰਸਾਤਾਂ ਦੇ ਆਉਣ ਵਾਲੇ ਸੀਜਨ ਤੋਂ ਪਹਿਲਾਂ ਸ਼ਹਿਰ ਵਿਚ ਪਾਣੀ ਦੇ ਨਿਕਾਸ ਦੀ ਸਮੱਸਿਆ ਦੇ ਹੱਲ ਲਈ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਨਬੀਪੁਰ ਕੱਟ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ। ਇਸ ਤਹਿਤ ਅੱਜ ਬਹਿਲ ਨੇ ਤਿੱਬੜੀ ਰੋਡ ਸਥਿਤ ਗੁਰਦੁਆਰਾ ਬਾਬਾ ਟਹਿਲ ਸਿੰਘ ਨੇੜਿਉਂ ਗੁਜਰਦੀ ਉਕਤ ਡਰੇਨ ਵਿਚ ਸਫਾਈ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਕਿਹਾ ਕਿ ਇਸ ਤੋਂ ਪਹਿਲਾਂ ਕਈ ਵਾਰ ਇਸ ਡਰੇਨ ਦੀ ਸਫਾਈ ਦਾ ਕੰਮ ਲੇਟ ਹੋ ਜਾਂਦਾ ਸੀ ਜਿਸ ਕਾਰਨ ਬਰਸਾਤ ਦੇ ਮੌਸਮ ਵਿਚ ਸ਼ਹਿਰ ਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਵਧ ਜਾਂਦੀ ਸੀ। ਪਰ ਇਸ ਵਾਰ ਉਨਾਂ ਨੇ ਸਮਾ ਰਹਿੰਦਿਆਂ ਹੀ ਇਸ ਦੀ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਅਤੇ ਕੁਝ ਹੀ ਦਿਨਾਂ ਵਿਚ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਕਿ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਡਰੇਨ ਦੀ ਸਫਾਈ ਹੋਵੇਗੀ। ਇਸ ਤੋਂ ਇਲਾਵਾ ਇਸ ਸਾਲ ਪੰਜਾਬ ਸਰਕਾਰ ਨੇ ਹੋਰ ਡਰੇਨਾਂ ਦੀ ਸਫਾਈ ਦਾ ਕੰਮ 100 ਫੀਸਦੀ ਕਰਵਾਈ ਜਾਵੇਗੀ ਜਿਸ ਲਈ ਪਿਛਲੇ ਦਿਨਾਂ ਵਿਚ ਬਕਾਇਦਾ ਸਰਵੇ ਵੀ ਕਰਵਾਇਆ ਸੀ ਅਤੇ ਸਬੰਧਿਤ ਵਿਭਾਗ ਵੱਲੋਂ ਇਸ ਸਬੰਧੀ ਵੀ ਕੰਮ ਕੀਤਾ ਜਾ ਰਿਹਾ ਹੈ।

ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਹਰ ਪੱਖ ਤੋਂ ਖਰੀ ਉਤਰ ਰਹੀ ਹੈ ਜਿਸ ਤਹਿਤ ਨਾ ਸਿਰਫ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਸਗੋਂ ਸਰਵਪੱਖੀ ਵਿਕਾਸ ਦੇ ਕੰਮ ਵੀ ਜਾਰੀ ਹਨ। ਇਸ ਮੌਕੇ ਸੁੱਚਾ ਸਿੰਘ ਮੁਲਤਾਨੀ, ਭਾਰਤ ਭੂਸ਼ਣ ਸ਼ਰਮਾ ਸਮੇਤ ਹੋਰ ਆਗੂ ਮੌਜੂਦ ਸਨ।

Exit mobile version