ਸ਼ੁਕਰਵਾਰ ਨੂੰ ਸਵੇਰੇ 10 ਵਜ਼ੇ ਤੋਂ ਸ਼ਾਮ 4 ਵਜ਼ੇ ਤੱਕ ਬਿਜਲੀ ਰਹੇਗੀ ਬੰਦ, ਇਹ ਇਲਾਕੇ ਹੋਣਗੇਂ ਪ੍ਰਭਾਵਿਤ

ਐਸਡੀਓ ਜਤਿੰਦਰ ਸ਼ਰਮਾ

ਗੁਰਦਾਸਪੁਰ, 9 ਜੂਨ, 2022 (ਮੰਨਣ ਸੈਣੀ)। ਉਪ ਮੰਡਲ ਦਫਤਰ ਦਿਹਾਤੀ ਪਾਵਰਕਾਮ ਗੁਰਦਾਸਪੁਰ ਅਧੀਨ ਇਲਾਕੇ ਦੀ ਬਿਜਲੀ ਮਿਤੀ 10 ਜੂਨ, 2022 ਦਿਨ ਸ਼ੁਕਰਵਾਰ ਸਵੇਰੇ 10 ਵਜ਼ੇ ਤੋਂ ਸ਼ਾਮ 4 ਵਜ਼ੇ ਤੱਕ ਬੰਦ ਰਹੇਗੀ।

ਵਧੀਕ ਨਿਗਰਾਨ ਇੰਜੀਨੀਅਰ ਗੁਰਦਾਸਪੁਰ ਪੀ ਐਂਡ ਐਮ ਵਲੋਂ 66 ਕੇ ਵੀ ਰਣਜੀਤ ਬਾਗ਼ ਦੇ 20 ਐਮ ਵੀ ਏ ਪਾਵਰ ਟਰਾਂਸਫਾਰਮਰ ਦੀ ਓ ਐੱਲ ਟੀ ਸੀ ਦੀ ਅਚਾਨਕ ਜਰੂਰੀ ਮੁਰੰਮਤ ਕਰਨ ਲਈ 66 ਕੇ ਵੀ ਰਣਜੀਤ ਬਾਗ਼ ਗਰਿੱਡ ਤੋਂ ਚਲਣ ਵਾਲੇ ਸਾਰੇ ਫੀਡਰ ਜਿਵੇਂ 11 ਕੇ. ਵੀ. ਮਿਲਕ ਪਲਾਂਟ,ਬੇਅੰਤ ਕਾਲਜ ਫੀਡਰ, ਆਈ ਟੀ ਆਈ ਫੀਡਰ, ਜੀ ਐੱਸ ਨਗਰ ਫੀਡਰ, ਪੁੱਡਾ ਕਲੋਨੀ ਫੀਡਰ , ਸਾਹੋਵਾਲ ਫੀਡਰ ਅਤੇ ਏ. ਪੀ. ਫੀਡਰ ਨਾਨੋ ਨੰਗਲ, ਮੋਖਾ ਫੀਡਰ, ਖਰਲ ਫੀਡਰ ਬੰਦ ਰਹਿਣਗੇ।

ਇਸ ਨਾਲ ਨਾਰਦਾਂ, ਨੈਨੋਨੰਗਲ, ਸਿਰਕੀਆਂ ਨੰਦਪੁਰ, ਦਾਖਲਾ, ਮਚਲਾ, ਕੂੰਟਾਂ, ਗੱਦਰੀਆਂ, ਮੋਖੇ, ਰਾਵਲ, ਰਾਮ ਨਗਰ, ਭੁਨ, ਸਾਹੋਵਾਲ ਛੋਟਾ, ਸਾਹੋਵਾਲ ਵੱਡਾ, ਹਵੇਲੀਆਂ, ਘਰੋਟੀਆ, ਕਿਸ਼ਨਪੁਰਾ, ਖੋਜੇਪੁਰ, ਭਾਵਡਾ, ਮੱਦੋਵਾਲ ਆਦਿ ਪਿੰਡਾਂ ਦੀ ਬਿਜਲੀ ਬੰਦ ਰਹੇਗੀ।

ਇਹ ਜਾਣਕਾਰੀ ਐੱਸ. ਡੀ. ਓ., ਪਾਵਰਕਾਮ ਦਿਹਾਤੀ ਉਪ ਮੰਡਲ ਗੁਰਦਾਸਪੁਰ ਇੰਜ: ਜਤਿੰਦਰ ਸ਼ਰਮਾ ਵਲੋਂ ਦਿੱਤੀ ਗਈ।

Exit mobile version