ਸਰਦਾਰਾ ਸਿੰਘ ਜੌਹਲ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਤੋਂ ਲੋਕ ਸਭਾ ਲਈ ਨਿਰਵਿਰੋਧ ਚੁਣੇ ਜਾਣ ਦੀ ਕੀਤੀ ਅਪੀਲ

ਚੰਡੀਗੜ੍ਹ, 3 ਜੂਨ (ਦ ਪੰਜਾਬ ਵਾਇਰ)। ਖੇਤੀ ਅਰਥ ਸ਼ਾਸਤਰੀ, ਲੇਖਕ ਸਰਦਾਰਾ ਸਿੰਘ ਜੌਹਲ ਨੇ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਤੋਂ ਲੋਕ ਸਭਾ ਲਈ ਨਿਰਵਿਰੇਧ ਚੁਣਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਬਹੁਤ ਦੁੱਖਦਾਇਕ ਅਤੇ ਮੰਦਭਾਗਾ ਹੈ। ਸਮਾਜ ਨੇ ਇੱਕ ਜ਼ਬਰਦਸਤ ਅਤੇ ਪ੍ਰਸਿੱਧ ਅਵਾਜ ਗੁਆ ਦਿੱਤੀ ਹੈ। ਇਹ ਇੱਕ ਸੱਭਿਆਚਾਰਕ ਨੁਕਸਾਨ ਹੈ। ਫਿਰ ਵੀ ਮਾਪਿਆਂ ਲਈ ਧਾਟਾ ਕਲਪਨਾਯੋਗ ਨਹੀਂ ਹੋ ਸਕਦਾ ਅਤੇ ਨਾ ਹੀ ਮੁਆਵਜੇ ਯੋਗ ਹੋ ਸਕਦਾ ਹੈ। ” ਜਿਸ ਤਨ ਲਾਗੇ ਉਹ ਤਨ ਜਾਨੇ”। ਮਾਪਿਆਂ ਪ੍ਰਤਿ ਹਮਦਰਦੀ ਪ੍ਰਗਟ ਕਰਦਾ ਹੋਇਆ ਉਹ ਮਹਿਸੂਸ ਕਰਦੇ ਹਨ ਕਿ ਇਹ ਹੋ ਸਕਦਾ ਹੈ ਕਿ ਜੇ ਮੂਸੇਵਾਲਾ ਦੇ ਸਿੱਧੂ ਮੂਸੇਵਾਲਾ ਦੇ ਪਿਤਾ ਮੰਨ ਜਾਣ ਤਾਂ ਸੰਗਰੂਰ ਜਿਮਨੀ ਚੋਣਾ ਲਈ ਉਹਨਾਂ ਨੂੰ ਨਿਰਵਿਰੋਧ ਅਤੇ ਬਿਨਾਂ ਮੁਕਾਬਲਾ ਚੁਣਿਆਂ ਜਾਏ।

Exit mobile version