ਰਾਜ ਕੁਮਾਰ ਵੇਰਕਾ ਨੇ ਕਾਂਗਰਸ ਹਾਈ ਕਮਾਂਡ ਖਿਲਾਫ਼ ਖੋਲ੍ਹਿਆ ਮੋਰਚਾ, ਕਿਹਾ ਕਿਉ ਮੂਕ ਦਰਸ਼ਕ ਬਣੀ ਬੈਠੀ ਹੈ ਹਾਈ ਕਮਾਂਡ, ਅੱਖਾ ਖੋਲਣ ਦੀ ਦੱਸੀ ਜਰੂਰਤ

ਗੁਰਦਾਸਪੁਰ, 27 ਮਈ ( ਦ ਪੰਜਾਬ ਵਾਇਰ)। ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਤੇ ਬੁਲਾਰੇ ਡਾ. ਰਾਜ ਕੁਮਾਰ ਵੇਰਕਾ ਨੇ ਹਾਈ ਕਮਾਂਡ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਐਕਸ਼ਨ ਲੈਣ ਦੀ ਬਜਾਏ ਤਮਾਸ਼ਾ ਦੇਖ ਰਹੀ ਹੈ। ਹਾਈ ਕਮਾਂਡ ਕੁਝ ਨਹੀਂ ਕਰ ਰਹੀ ਤੇ ਕੁਝ ਲੀਡਰਾਂ ਨੇ ਕਾਂਗਰਸ ਦਾ ਤਮਾਸ਼ਾ ਬਣਾ ਲਿਆ ਹੈ।

ਵੇਰਕਾ ਨੇ ਕਿਹਾ ਕਿ ਕਾਂਗਰਸ ਦੇ ਕੁਝ ਲੀਡਰਾਂ ਕਾਰਨ ਵਰਕਰਾਂ ਅੰਦਰ ਗੁੱਸੇ ਦੀ ਭਾਵਨਾ ਹੈ । ਕਾਂਗਰਸ ਦੇ ਲੀਡਰਾ ਦੀਆਂ ਹਰਕਤਾਂ ਕਾਰਨ ਹੀ ਕਾਂਗਰਸ ਦਾ ਭੱਠਾ ਬੈਠਾ ਜਾ ਰਿਹਾ ਹੈ। ਵੇਰਕਾ ਨੇ ਕਿਹਾ ਕਿ ਕਾਂਗਰਸ ਨੂੰ ਬਖਸ਼ ਦੇਓ ਅੱਗੇ ਹੀ ਕਾਗਰਸ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਜੋ ਵੀ ਗੱਲ ਕਰਨੀ ਚਾਹੀਦੀ ਹੈ ਪਾਰਟੀ ਪਲੇਟਫਾਰਮ ਤੇ ਕਰਨੀ ਚਾਹੀਦੀ ਹੈ।

ਵੇਰਕਾ ਨੇ ਹਾਈ ਕਮਾਂਡ ਤੇ ਵੀ ਸਵਾਲ ਚੱਕਦੀਆ ਕਿਹਾ ਕਿ ਉਹਨਾਂ ਨੂੰ ਦੁੱਖ ਹੈ ਕਿ ਹਾਈਕਮਾਨ ਮੂਕਦਰਸ਼ਕ ਬਨ ਕੇ ਬੈਠਾ ਹੋਇਆ ਹੈ, ਦਖਲਅੰਦਾਜੀ ਨਹੀਂ ਕਰ ਰਿਹਾ, ਤਮਾਸ਼ਾ ਕਿਉ ਦੇਖ ਰਿਹਾ। ਉਹਨਾਂ ਕਿਹਾ ਕਿ ਕਾਂਗਰਸ ਦੇ ਲੀਡਰਾਂ ਦੀਆਂ ਜੁਬਾਨਾ ਤੇ ਤਾਲਾ ਲਗਵਾਉਣਾ ਚਾਹੀਦਾ ਹੈ ਅਤੇ ਹਾਈਕਮਾਡ ਨੂੰ ਅੱਖਾ ਖੋਲਣੀਆਂ ਪੈਣਗਿਆ। ਉਹਨਾਂ ਚੇਤਾਵਨੀ ਦਿੱਤੀ ਕਿ ਕਿੱਤੇ ਇਹ ਨਾ ਹੋਵੇ ਕਿ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਕਾਂਗਰਸ ਨੂੰ ਛੱਡ ਕੇ ਚਲੇ ਜਾਣ।

Exit mobile version