ਭਗਵੰਤ ਮਾਨ ਦਾ ਸਖ਼ਤ ਰੁੱਖ: ਕਮਿਸ਼ਨ ਮੰਗਣ ਦੇ ਦੋਸ਼ਾ ਦੇ ਚਲਦਿਆਂ ਆਪਣੇ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਹਟਾ ਕੇ ਕਾਰਵਾਈ ਕਰਨ ਦੇ ਦਿੱਤੇ ਆਦੇਸ਼

ਟੈਂਡਰਾਂ ਵਿੱਚ ਕਥਿਤ ਤੌਰ ’ਤੇ 1 ਫੀਸਦੀ ਕਮਿਸ਼ਨ ਮੰਗਣ ਦੇ ਲੱਗੇ ਸਨ ਦੋਸ਼

ਚੰਡੀਗੜ੍ਹ, 24 ਮਈ, 2022 (ਦ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਭ੍ਰਿਸ਼ਟਾਚਾਰ ਨਾ ਬਰਦਾਸ਼ਤ ਹੋਣ ਸੰਬੰਧੀ ਕੇਵਲ ਬਿਆਨਬਾਜ਼ੀ ਹੀ ਨਹੀਂ ਕਰ ਰਹੇ ਬਲਕਿ ਉਹਨਾਂ ਵੱਲੋਂ ਇੱਕ ਆਪਣੇ ਹੀ ਮੰਤਰੀ ਖਿਲਾਫ਼ ਸੱਖਤ ਰੁੱਖ ਅਪਣਾ ਕੇ ਇੱਕ ਬੇਹਦ ਸਾਫ ਅਤੇ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਹਰਗਿਜ ਵੀ ਬਰਦਾਸ਼ਤ ਨਹੀਂ ਕਰਨਗੇ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹੀ ਮੰਤਰੀ ਡਾ ਵਜੇ ਸਿੰਗਲਾ ਨੂੰ ਕਮਿਸ਼ਨ ਮੰਗਣ ਦੇ ਦੋਸ਼ ਦੇ ਚਲਦਿਆਂ ਮੰਤਰੀ ਮੰਡਲ ਤੋਂ ਹਟਾ ਦਿੱਤਾ ਹੈ ਅਤੇ ਉਹਨਾਂ ਖਿਲਾਫ ਕਾਰਵਾਈ ਕਰਨੇ ਦੇ ਫੌਰੀ ਆਦੇਸ਼ ਜਾਰੀ ਕਰ ਦਿੱਤੇ ਹਨ। ਭਗਵੰਤ ਮਾਨ ਮੁਤਾਬਿਤ ਵਿਜੇ ਸਿੰਗਲਾ ਤੇ ਟੈਂਡਰਾਂ ਵਿੱਚ ਕਥਿਤ ਤੌਰ ’ਤੇ 1 ਫੀਸਦੀ ਕਮਿਸ਼ਨ ਮੰਗਣ ਦੇ ਦੋਸ਼ ਲਗੇ ਹਨ। ਜਿਸ ਦੇ ਚਲਦੇਆਂ ਮਾਨ ਵੱਲੋਂ ਸੱਖਤ ਕਾਰਵਾਈ ਕੀਤੀ ਗਈ ਹੈ।

Exit mobile version