ਆਈਪੀਐਸ ਕੁੰਵਰ ਵਿਜੇ ਪ੍ਰਤਾਪ ਨੂੰ ਬਣਾਇਆ ਜਾਵੇ ਪੰਜਾਬ ਦਾ ਗ੍ਰਹਿ ਮੰਤਰੀ, ਨਵਜੋਤ ਕੋਰ ਸਿੱਧੂ ਨੇ ਟਵੀਟ ਕਰ ਦਿੱਤੀ ਪੰਜਾਬੀਆਂ ਵੱਲੋਂ ਦਰਖਾਸਤ, ਵਿਗੜੇ ਹਾਲਾਤਾਂ ਦਾ ਦਿੱਤਾ ਹਵਾਲਾ

ਗੁਰਦਾਸਪੁਰ, 18 ਮਈ (ਮੰਨਣ ਸੈਣੀ)। ਪੰਜਾਬ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਮੰਤਰੀ ਡਾ: ਨਵਜੋਤ ਕੌਰ ਸਿੱਧੂ ਨੇ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਦੇ ਸਮਰਥਨ ‘ਚ ਟਵੀਟ ਕੀ ਹੈ। ਇਸ ਰਾਹੀ ਉਹਨਾਂ ਪੰਜਾਬ ‘ਚ ਵਿਗੜਦੀ ਕਾਨੂੰਨ ਵਿਵਸਥਾ ਦਾ ਹਵਾਲਾ ਦੇਦੇਂ ਹੋਇਆ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਨਾ ਬਜਾਏ ਜਾਣ ਤੇ ਹੈਰਾਨੀ ਪ੍ਰਕਟ ਕੀਤੀ ਅਤੇ ਪੰਜਾਬ ਦੇ ਮੁੱਖਮੰਤਰੀ ਅਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਵੱਲੋਂ ਦਰਖਾਸਤ ਦਿੰਦੇ ਹੋਏ ਉਹਨਾਂ ਦੀ ਮੰਗ ਤੋਂ ਰੂਬਰੂ ਕਰਵਾਇਆ ਹੈ।

ਚੋਣਾਂ ਤੋਂ ਬਾਅਦ ਡਾਕਟਰ ਸਿੱਧੂ ਦਾ ਇਹ ਪਹਿਲਾ ਸਿਆਸੀ ਟਵੀਟ ਹੈ। ਚੋਣਾਂ ਦੌਰਾਨ, ਡਾ. ਨਵਜੋਤ ਕੌਰ ਨੂੰ ਉਸ ਦੀ ਬੇਮਿਸਾਲ ਇੰਟਰਵਿਊ ਅਤੇ ਸਾਬਕਾ ਕਾਂਗਰਸ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਣ ਲਈ ਹਾਈਲਾਈਟ ਕੀਤਾ ਗਿਆ ਸੀ।

ਡਾਕਟਰ ਨਵਜੋਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਵਿੱਚ ਅਪਰਾਧ ਹੱਦਾਂ ਪਾਰ ਕਰ ਗਿਆ ਹੈ। ਇਹ ਗੱਲ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ਕਿ ਪੰਜਾਬ ਸਰਕਾਰ ਕੋਲ ਕਾਬਲ ਅਤੇ ਸੀਨੀਅਰ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹਨ ਅਤੇ ਉਨ੍ਹਾਂ ਨੂੰ ਗ੍ਰਹਿ ਮੰਤਰੀ ਪੰਜਾਬ ਦਾ ਅਹੁਦਾ ਕਿਉਂ ਨਹੀਂ ਦਿੱਤਾ ਗਿਆ। ਯਾਦ ਰਹੇ, ਜਦੋਂ ਉਹ ਅੰਮ੍ਰਿਤਸਰ ਵਿਚ ਤਾਇਨਾਤ ਸੀ, ਉਦੋਂ ਕਿਸੇ ਨੇ ਜੁਰਮ ਕਰਨ ਦੀ ਹਿੰਮਤ ਨਹੀਂ ਕੀਤੀ, ਕਿਉਂਕਿ ਦੋਸ਼ੀ ਨੂੰ ਘੰਟਿਆਂ ਵਿਚ ਹੀ ਫੜ ਕੇ ਸਜ਼ਾ ਮਿਲ ਜਾਂਦੀ ਸੀ। ਇਸ ਦੇ ਨਾਲ ਹੀ ਵੀ.ਆਈ.ਪੀਜ਼ ਵੀ ਉਸਨੂੰ ਗਲਤ ਕਹਿਣ ਤੋਂ ਕੰਨੀ ਕਤਰਾਉਂਦੇ ਸਨ। ਉਦੋਂ ਗੈਂਗਸਟਰ, ਸਨੈਚਰ ਅਤੇ ਚੋਰ ਗਾਇਬ ਹੋ ਗਏ ਸਨ। ਉਹਨਾਂ ਇਸ ਨੂੰ ਪੰਜਾਬਿਆਂ ਦੀ ਮੰਗ ਕਰਾਰ ਦਿੱਤਾ ਹੈ।

ਸਿੱਧੂ ਪਰਿਵਾਰ ਕੁੰਵਰ ਦੇ ਕਰੀਬੀ ਰਿਹਾ ਸਿੱਧੂ ਪਰਿਵਾਰ

ਸ਼ੁਰੂ ਤੋਂ ਹੀ ਸਿੱਧੂ ਪਰਿਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਾਫੀ ਹਿਮਾਇਤੀ ਰਿਹਾ। ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੇ ਸਾਂਸਦ ਹੋਣ ਦੇ ਨਾਤੇ ਕੁੰਵਰ ਨੂੰ ਬਾਦਲ ਸਰਕਾਰ ਵੇਲੇ 2007 ਵਿੱਚ ਅੰਮ੍ਰਿਤਸਰ ਦਾ ਐਸਐਸਪੀ ਬਣਾਇਆ ਸੀ। ਇੰਨਾ ਹੀ ਨਹੀਂ ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਸਿੱਧੂ ਵਿਚਾਲੇ ਖਹਿਬਾਜ਼ੀ ਦਾ ਇਕ ਕਾਰਨ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸਨ।

Exit mobile version