ਮਨੁੱਖਤਾ ਹੋਈ ਤਾਰ ਤਾਰ ਪਿਤਾ ਦੀ ਉਮਰ ਦੇ ਵਿਅਕਤੀ ਨੇ ਗੂੰਗੀ ਬੋਲੀ ਲੜਕੀ ਨਾਲ ਕੀਤਾ ਜ਼ਬਰ ਜਨਾਹ

Depressed little girl

ਕਾਹਨੂਵਾਨ, 14 ਮਈ (ਕੁਲਦੀਪ ਜਾਫਲਪੁਰ)। ਸਮਾਜ ਵਿੱਚ ਜੁਰਮ ਨੂੰ ਰੋਕਣ ਲਈ ਚਾਹੇ  ਸਮਾਜਿਕ ਤਾਣਾ ਬਾਣਾ ਹੈ ਅਤੇ ਸਖ਼ਤ ਕਾਨੂੰਨ ਹੈ ਪਰ ਇਸਦੇ ਬਾਵਜੂਦ ਵੀ ਕੁਝ ਰਾਖਸ਼ ਬੁੱਧੀ ਲੋਕ ਕੋਈ ਨਾ ਕੋਈ ਅਜਿਹਾ ਘਿਨਾਉਣਾ ਕਾਰਾ ਕਰਦੇ ਹਨ ਜਿਸ ਨਾਲ ਰਿਸ਼ਤੇ ਹੀ ਨਹੀਂ ਸਗੋਂ ਮਨੁੱਖਤਾ ਵੀ ਤਾਰ ਤਾਰ ਹੁੰਦੀ ਹੈ। ਅਜਿਹਾ ਹੀ ਮਾਮਲਾ ਥਾਣਾ ਭੈਣੀ ਮੀਆਂ ਖਾਂ ਦੇ ਇੱਕ ਪਿੰਡ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਨੇ 15 ਸਾਲ ਦੀ ਗੂੰਗੀ ਬੋਲੀ  ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤਾ ਹੈ।

ਥਾਣੇ ਵਿੱਚ ਲੜਕੀ ਦੇ ਵਾਰਸਾਂ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਉਨ੍ਹਾਂ ਦੇ ਹੀ ਗੁਆਂਢ ਵਿਚ ਰਹਿੰਦੇ ਪਰਮਜੀਤ ਸਿੰਘ ਉਰਫ ਲੱਡੂ ਵੱਲੋਂ ਉਨ੍ਹਾਂ ਦੀ ਧੀ  ਉਪਰ ਮਾੜੀ ਨਜ਼ਰ ਰੱਖੀ ਜਾਂਦੀ ਸੀ। ਸ਼ੁੱਕਰਵਾਰ ਨੂੰ ਪਰਮਜੀਤ ਕਿਸੇ ਢੰਗ ਨਾਲ ਉਸ ਲੜਕੀ ਨੂੰ ਵਰਗਲਾ ਕੇ ਆਪਣੀ ਹਵੇਲੀ ਵਿੱਚ ਲੈ ਗਿਆ ਅਤੇ ਜਿਥੇ ਉਸ ਨੇ ਉਸ ਨਾਲ ਜਬਰ ਜਨਾਹ ਕੀਤਾ। ਇਸ ਮੌਕੇ  ਜਦੋਂ ਲੜਕੀ ਦੇ ਵਾਰਸ ਅਤੇ ਮੁਹੱਲੇ ਦੇ ਲੋਕ ਪਹੁੰਚੇ ਤਾਂ ਇਹ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਸਲਾਹ  ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਮਾਪਿਆਂ ਦੇ ਬਿਆਨਾਂ ਤੇ ਜ਼ਿਲ੍ਹਾ ਪੁਲੀਸ ਵੱਲੋਂ ਇੰਸਪੈਕਟਰ ਅੰਜੂ ਬਾਲਾ ਦੀ ਇਸ ਮਾਮਲੇ ਵਿਚ ਡਿਊਟੀ ਲਗਾਈ ਜਿਨ੍ਹਾਂ ਨੇ ਪੀੜ੍ਹਤ ਲੜਕੀ ਦਾ ਮੈਡੀਕਲ ਕਰਵਾ ਕੇ ਆਪਣੀ ਤਫਤੀਸ਼ ਵਿਚ ਪਰਮਜੀਤ ਸਿੰਘ ਨੂੰ ਮੁਲਜ਼ਮ ਬਣਾਇਆ ਹੈ।ਉਹਨਾਂ ਦੱਸਿਆ ਕਿ ਪਰਮਜੀਤ   ਸਿੰਘ ਖ਼ਿਲਾਫ਼ ਪੋਸਕੋ ਅਤੇ ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ। 

Exit mobile version