ਨਜਾਇਜ਼ ਖੋਖਾ ਹਟਾਉਣ ਨੂੰ ਲੈ ਕੇ ਗੁਰਦਾਸਪੁਰ ਦੀ ਸਿਆਸਤ ਗਰਮਾਈ : ਵਿਧਾਇਕ ਪਾਹੜਾ ਦੇ ਦੋਸ਼ਾ ਦਾ ਆਪ ਆਗੂ ਰਮਨ ਬਹਿਲ ਨੇ ਦਿੱਤਾ ਠੋਕਵਾਂ ਜਵਾਬ

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਰਮਨ ਬਹਿਲ

ਲੋਕਾਂ ਦੀ ਪੀੜ ਸੀ ਤਾਂ ਚਾਰ ਦਿਨ ਪਹਿਲਾਂ ਮੰਡੀ ਵਿੱਚ ਹਟਾਏ ਗਏ ਖੋਖਿਆਂ ਤੇ ਕਿਓ ਨਹੀਂ ਬੋਲੇ ਵਿਧਾਇਕ, ਨਸ਼ਾ ਸਪਲਾਈ ਕਰਨ ਵਾਲਿਆਂ ਮਗਰ ਖੜਾ ਹੋਣਾ ਵਿਧਾਇਕ ਨੂੰ ਨਹੀਂ ਦਿੰਦਾ ਸ਼ੋਭਾ- ਰਮਨ ਬਹਿਲ

ਗੁਰਦਾਸਪੁਰ, 7 ਮਈ 2022 (ਮੰਨਣ ਸੈਣੀ)। ਹਰਦੋਛੰਨੀ ਰੋਡ ਗੁਰਦਾਸਪੁਰ ਤੇ ਜੰਗਲਾਤ ਵਿਭਾਗ ਦੀ ਜਮੀਨ ਤੇ ਬਣੇ ਨਜਾਇਜ਼ ਖੋਖੇ ਨੂੰ ਹਟਾਉਣ ਨੂੰ ਲੈ ਕੇ ਗੁਰਦਾਸਪੁਰ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਭਖ ਚੁੱਕੀ ਹੈ। ਇਕ ਪਾਸੇ ਜਿਥੇ ਖੋਖਾ ਮਾਲਿਕ ਦੇ ਹੱਕ ਵਿੱਚ ਕਮਾਨ ਗੁਰਦਾਸਪੁਰ ਦੇ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸੰਭਾਲਦੇ ਹੋਇਆ ਇਸ ਮੁੱਦੇ ਨੂੰ ਆਪਣੀ ਪੱਗ ਦਾ ਸਵਾਲ ਬਣਾ ਕੇ ਆਪ ਆਗੂ ਰਮਨ ਬਹਿਲ ਤੇ ਤਿੱਖੇ ਹਮਲੇ ਕਰ ਦਿੱਤੇ ਹਨ। ਉਥੇ ਹੀ ਹੁਣ ਰਮਨ ਬਹਿਲ ਨੇ ਵੀ ਵਿਧਾਇਕ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਠੋਕਵੇਂ ਜਵਾਬ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਖੋਖੇ ਹਟਾਉਣ ਦੀ ਮੁਹਿੰਮ ਪੰਜਾਬ ਭਰ ਵਿੱਚ ਆਰੰਭੀ ਗਈ ਹੈ। ਜਿਸ ਦੇ ਚਲਦਿਆਂ ਗੁਰਦਾਸਪੁਰ ਅੰਦਰ ਵੀ ਜੰਗਲਾਤ ਵਿਭਾਗ ਵੱਲੋਂ ਹਰਦੋਛੰਨੀ ਰੋੜ ਤੇ ਜਲਵੇ ਨਾਮ ਦੇ ਇੱਕ ਵਿਅਕਤੀ ਨੂੰ ਜੰਗਲਾਤ ਵਿਭਾਗ ਦੀ ਜਮੀਨ ਉੱਪਰ ਕੀਤਾ ਕਬਜ਼ਾ ਛੱੜਣ ਲਈ ਕਿਹਾ ਗਿਆ ਸੀ ਅਤੇ ਸ਼ਨਿਵਾਰ ਨੂੰ ਵਿਭਾਗ ਦੀ ਟੀਮ ਖੋਖਾਂ ਹਟਾਉਣ ਲਈ ਮੌਕੇ ਤੇ ਪਹੁੰਚ ਵੀ ਗਈ। ਪਰ ਇਸ ਸੰਬੰਧੀ ਗੁਰਦਾਸਪੁਰ ਦੇ ਵਿਧਾਇਕ ਵੱਲੋਂ ਸ਼ੁਕਰਵਾਰ ਰਾਤ ਨੂੰ ਹੀ ਖੋਖੇ ਤੇ ਖੁੱਦ ਪਹੁੰਚ ਕਰ ਸਵੇਰੇ ਟੀਮ ਨੂੰ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਇਹ ਉਹਨਾਂ ਦੇ ਕਾਂਗਰਸੀ ਸਮਰਥਕ ਹੈ ਜਿਸ ਨੂੰ ਰਮਨ ਬਹਿਲ ਦੇ ਕਹਿਣ ਤੇ ਟਾਰਗੇਟ ਕੀਤਾ ਜਾ ਰਿਹਾ। ਇਸ ਸੰਬੰਧੀ ਵਿਧਾਇਕ ਦਾ ਤਰਕ ਸੀ ਕਿ ਜਾਣ ਬੁਝ ਕੇ ਉਹਨਾਂ ਦੇ ਵਰਕਰਾਂ ਤੇ ਤਸ਼ੱਦਦ ਕੀਤੀ ਜਾ ਰਹੀ ਹੈ ਅਤੇ ਪਹਿਲਾਂ ਦੂਸਰੇ ਖੋਖੇ ਹਟਾਏ ਜਾਣ ਜਿਸ ਤੋਂ ਬਾਅਦ ਉਹ ਖੁੱਦ ਹੀ ਇਹ ਖੋਖਾਂ ਹਟਾ ਦੇਣਗੇਂ। ਵਿਧਾਇਕ ਵੱਲੋਂ ਰਮਨ ਬਹਿਲ ਤੇ ਵੀ ਕਈ ਤਿੱਖੇ ਨਿਸ਼ਾਨੇ ਸਾਧੇ ਗਏ

ਉਧਰ ਇਸ ਸੰਬੰਧੀ ਲਗਾਤਾਰ ਵਿਧਾਇਕ ਵੱਲੋਂ ਲਗਾਤਾਰ ਆਪਣੇ ਖਿਲਾਫ਼ ਬੋਲਣ ਤੋਂ ਬਾਦ ਸ਼ਨਿਵਾਰ ਨੂੰ ਆਪ ਆਗੂ ਰਮਨ ਬਹਿਲ ਵੀ ਅਖੀਰ ਸਿੱਧੇ ਹੋ ਗਏ ਅਤੇ ਉਹਨਾਂ ਨੇ ਵਿਧਾਇਕ ਪਾਹੜਾ ਨੂੰ ਕਈ ਠੋਕਵੇਂ ਜਵਾਬ ਦਿੰਦੇ ਹੋਇਆ ਕਈ ਇਲਜ਼ਾਮ ਵੀ ਲਗਾਏ।

ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਰਮਨ ਬਹਿਲ ਨੇ ਦੱਸਿਆ ਕਿ ਇਹ ਕਾਰਵਾਈ ਉਹਨਾਂ ਵੱਲੋਂ ਨਹੀਂ ਬਲਕਿ ਉਸ ਰੋਡ ਉੱਪਰ ਰਹਿ ਰਹੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਸ਼ਿਕਾਇਤ ਉਪਰਾਂਤ ਕੀਤੀ ਗਈ ਸੀ। ਇਸ ਮੌਕੇ ਤੇ ਉਸ ਏਰਿਆ ਦੇ ਨੇੜੇ ਤੇੜੇ ਰਹਿੰਦੇ ਲੋਕਾਂ ਨੇ ਵੀ ਖੋਖੇ ਤੇ ਚੱਲਣ ਵਾਲੀਆਂ ਨਾਜਾਇਜ਼ ਧੰਦਿਆਂ ਅਤੇ ਆਉਣ ਵਾਲੀ ਔਕੜਾਂ ਸੰਬੰਧੀ ਦੱਸਿਆ। ਲੋਕਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਸ ਰਸਤੇ ਤੋਂ ਨਿਕਲਣਾ ਔਖਾ ਹੋਇਆ ਪਿਆ।

ਇਸ ਮੌਕੇ ਤੇ ਰਮਨ ਬਹਿਲ ਨੇ ਵਿਧਾਇਕ ਪਾਹੜਾ ਤੇ ਵਰਦਿਆਂ ਕਿਹਾ ਕਿ ਵਿਧਾਇਕ ਨੂੰ ਅਗਰ ਇੰਨੀ ਹੀ ਲੋਕਾਂ ਦੀ ਪੀੜ ਸੀ ਤਾਂ ਉਹ ਚਾਰ ਦਿਨ ਪਹਿਲਾਂ ਮੰਡੀ ਖੋਖੇ ਹਟਾਉਣ ਵੇਲੇ ਕਿਓ ਨਹੀਂ ਬੋਲੇ। ਰਮਨ ਬਹਿਲ ਨੇ ਦੋਸ਼ ਲਗਾਇਆ ਕਿ ਵਿਧਾਇਕ ਵੱਲੋਂ ਇਕ ਨਾਜ਼ਾਇਜ ਸ਼ਰਾਬ ਦਾ ਕੰਮ ਕਰਨ ਵਾਲੇ ਦਾ ਪੱਖ ਪੂਰਨਾ ਬਹੁਤ ਕੁਝ ਆਪ ਹੀ ਬਿਆਨ ਕਰ ਰਿਹਾ, ਕਿ ਕਿਉ ਇਹ ਖੋਖੇ ਵਾਲੇ ਤੇ ਵਿਧਾਇਕ ਦੀ ਕ੍ਰਿਪਾ ਦ੍ਰਸ਼ਟੀ ਬਣੀ ਰਹੀ। ਆਪ ਆਗੂ ਬਹਿਲ ਨੇ ਕਿਹਾ ਕਿ ਵਿਧਾਇਕ ਦਾ ਕਹਿਣਾ ਹੈ ਕਿ ਪਹਿਲਾਂ ਦੂਸਰੇ ਖੋੋਖੇ ਹਟਾਓ ਅਸ਼ੀ ਆਪ ਹਟਾ ਲਵਾਂਗੇਂ ਠੀਕ ਉਂਜ ਹੈ ਜਿਵੇਂ ਕਾਤਿਲ ਜਾਂ ਦੁਰਾਚਾਰ ਕਰਨ ਵਾਲਾ ਫੜੇ ਜਾਣ ਤੇ ਕਹੇ ਕੇ ਪਹਿਲਾ ਦੂਸਰੇ ਨੂੰ ਸਜ਼ਾ ਦੇਵੋਂ, ਫੇਰ ਮੈਨੂੰ ਦੇਓ।

ਪਾਹੜਾ ਤੇ ਵਰਦੀਆਂ ਬਹਿਲ ਨੇ ਕਿਹਾ ਕਿ ਵਿਧਾਇਕ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਉਹ ਤੀਸਰੇ ਨੰਬਰ ਤੇ ਆਏ ਹਨ। ਪਰ ਵਿਧਾਇਕ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹਨਾਂ ਨੂੰ ਕਈ ਹਜ਼ਾਰ ਲੋਕਾਂ ਨੇ ਵੀ ਚੁਣਿਆਂ ਹੈ ਅਤੇ ਸਰਕਾਰ ਦੀਆਂ ਨੀਤੀ ਅਤੇ ਹਲਕੇ ਦੇ ਲੋਕਾਂ ਦੀ ਮੁਸ਼ਕਿਲਾ ਸਰਕਾਰ ਤੱਕ ਪਹੁੰਚਣਾ ਉਹਨਾਂ ਦਾ ਕੰਮ ਹੈ, ਜਿਸ ਵਿੱਚ ਉਹ ਆਪਣੀ ਪਾਰਟੀ ਲਈ ਦਿਨ ਰਾਤ ਮੇਹਨਤ ਕਰ ਰਹੇ ਹਨ। ਉਹਨਾਂ ਹੱਸਦਿਆਂ ਕਿਹਾ ਕਿ ਵਿਧਾਇਕ ਨੇ ਸੱਤਾ ਸੁੱਖ ਭੋਗਿਆ ਹੈ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਵਿਧਾਇਕ ਨੂੰ ਅਗਰ ਲੋਕਾਂ ਨੇ ਪਸੰਦ ਕੀਤਾ ਹੁੰਦਾ ਤਾਂ ਉਹਨਾਂ ਨੂੰ ਪਿਛਲੀ ਵਾਰ ਨਾਲੋਂ ਜਿਆਦਾ ਵੋਟਾਂ ਪੈਂਦੀਆਂ।

Exit mobile version