ਸੁਖਜਿੰਦਰ ਰੰਧਾਵਾ ਨੇ ਕੱਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ: ਕਿਹਾ ਨਵੀਂ ਦਿੱਲੀ ਨੂੰ ਅਸਿੱਧਾ ਕੰਟਰੋਲ ਸੌਂਪਣ ਦੀ ਬਜਾਏ, ਤੁਸੀਂ ਸਿੱਧਾ ਕੰਟਰੋਲ ਕਿਉਂ ਨਹੀਂ ਸੌਪ ਦੇਂਦੇ

Sukhjinder Randhawa

ਗੁਰਦਾਸਪੁਰ, 26 ਅਪ੍ਰੈਲ (ਮੰਨਣ ਸੈਣੀ)। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਭਗਵੰਤ ਮਾਨ ਤੇ ਤੰਜ ਕਰਦੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਨਵੀਂ ਦਿੱਲੀ ਨੂੰ ਅਸਿੱਧਾ ਕੰਟਰੋਲ ਸੌਂਪਣ ਦੀ ਬਜਾਏ, ਅਰਵਿੰਦ ਕੇਜਰੀਵਾਲ ਦੇ ਪੂਰੇ ਰਾਜ ਤੇ ਰਾਜ ਕਰਨ ਦੀ ਆਪਣੀ ਲੰਬੇ ਸਮੇਂ ਦੀ ਇੱਛਾ ਦੀ ਪੂਰਤੀ ਕਰਦੇ ਹੋਏ ਤੁਸੀਂ ਸਿੱਧਾ ਕੰਟਰੋਲ ਕਿਉਂ ਨਹੀਂ ਸੌਂਪ ਦੇਂਦੇ। ਰੰਧਾਵਾ ਨੇ ਮੁੱਖਮੰਤਰੀ ਮਾਨ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਕਿ ਪੰਜਾਬ ਨੇ ਤੁਹਾਨੂੰ ਭਗਵੰਤ ਮਾਨ ਜੀ ਨੂੰ ਫਤਵਾ ਦਿੱਤਾ ਹੈ, ਨਾ ਕਿ ਅਰਵਿੰਦ ਕੇਜਰੀਵਾਲ ਨੂੰ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਜਿਸ ਦਾ ਵਿਰੋਧ ਵੇਖਣ ਨੂੰ ਮਿਲ ਰਿਹਾ।

Exit mobile version