2 ਸਾਲ ਲਈ ਮੁਅੱਤਲ ਹੋਣਗੇਂ ਸੁਨੀਲ ਜਾਖੜ : ਅਨੁਸ਼ਾਸਨ ਕਮੇਟੀ ਨੇ ਸੋਨੀਆ ਗਾਂਧੀ ਨੂੰ ਕੀਤੀ ਸਿਫਾਰਿਸ਼; ਚੰਨੀ ਖਿਲਾਫ ਕੀਤੀ ਗਈ ਸੀ ਬਿਆਨਬਾਜ਼ੀ

ਚੰਡੀਗੜ੍ਹ, 26 ਅਪ੍ਰੈਲ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ 2 ਸਾਲ ਲਈ ਮੁਅੱਤਲ ਕੀਤਾ ਜਾਵੇਗਾ। ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਇਸ ਦੀ ਸਿਫਾਰਿਸ਼ ਸੋਨੀਆ ਗਾਂਧੀ ਨੂੰ ਕੀਤੀ ਹੈ। ਇਸ ‘ਤੇ ਆਖਰੀ ਮੋਹਰ ਸੋਨੀਆ ਗਾਂਧੀ ਲਾਉਣਗੇ। ਇਸ ਤੋਂ ਪਹਿਲਾਂ ਸੁਨੀਲ ਜਾਖੜ ਇਕ ਟਵੀਟ ਰਾਹੀਂ ਕਾਂਗਰਸ ਹਾਈਕਮਾਂਡ ‘ਤੇ ਨਿਸ਼ਾਨਾ ਸਾਧ ਚੁੱਕੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ਅੱਜ ਜਨਾਬ ਉਨ੍ਹਾਂ ਦੀ ਕਲਮ ਹੋਵੇਗੀ, ਜਿਸ ‘ਚ ਅਜੇ ਵੀ ਜ਼ਮੀਰ ਹੈ।

ਸਾਬਕਾ ਸੀਐਮ ਚਰਨਜੀਤ ਚੰਨੀ ਬਾਰੇ ਬਿਆਨ ‘ਤੇ ਜਾਖੜ ਨੂੰ ਨੋਟਿਸ ਦਿੱਤਾ ਗਿਆ ਹੈ। ਜਾਖੜ ਨੇ ਅਜੇ ਤੱਕ ਨੋਟਿਸ ਦਾ ਜਵਾਬ ਨਹੀਂ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦਿੱਤਾ ਕਿ ਉਹ ਹਾਈਕਮਾਂਡ ਅੱਗੇ ਝੁਕਣਗੇ ਨਹੀਂ। ਹਾਲਾਂਕਿ ਜਾਖੜ ‘ਤੇ ਕਾਰਵਾਈ ਨਾਲ ਕਾਂਗਰਸ ‘ਚ ਕਲੇਸ਼ ਹੋਰ ਤੇਜ਼ ਹੋ ਸਕਦਾ ਹੈ। ਉਨ੍ਹਾਂ ਵਰਗੇ ਨਵਜੋਤ ਸਿੱਧੂ ਸਮੇਤ ਕਈ ਆਗੂ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ।

Exit mobile version