ਨਵਾਂ ਫ਼ਰਮਾਨ: ਹੁਣ ਰਜਿਸਟਰੀ ਤੋਂ ਪਹਿਲਾਂ ਪਾਵਰਕਾਮ ਤੋਂ ਲੈਣੀ ਹੋਵੇਗੀ ਮੰਜੂਰੀ

Electricty meter.

ਪਠਾਨਕੋਟ, 19 ਅਪ੍ਰੈਲ (ਮੰਨਣ ਸੈਣੀ)। ਜ਼ਿਲਾ ਪਠਾਨਕੋਟ ਵਿੱਚ ਬਿਜਲੀ ਵਿਭਾਗ ਵੱਲੋਂ ਤਹਿਸੀਲਦਾਰ ਨੂੰ ਪੱਤਰ ਲਿਖ ਕੇ ਨਵਾਂ ਹੁਕਮ ਜਾਰੀ ਕੀਤਾ ਦਿੱਤਾ ਗਿਆ ਹੈ। ਜਿਸ ਦੇ ਤਹਿਤ ਹੁਣ ਘਰ ਜਾਂ ਜਮੀਨ ਵੇਚਣ ਲਈ ਬਿਜਲੀ ਵਿਭਾਗ ਤੋਂ ਐਨਓਸੀ (NOC) ਲੈਣੀ ਜਰੂਰੀ ਹੋਵੇਗੀ। ਇਸ ਸੰਬੰਧੀ ਤਹਿਸੀਲਦਾਰ ਲਕਸ਼ਮਨ ਸਿੰਘ ਮੁਤਾਬਿਕ ਉਹਨਾਂ ਨੂੰ ਪਾਰਵਕਾਮ ਤੋਂ ਇੱਕ ਪੱਤਰ ਜਾਰੀ ਹੋਇਆ ਹੈ ਜਿਸ ਵਿੱਚ ਹੁਣ ਘਰ ਜਾਂ ਜਮੀਨ ਵੇਚਣ ਲਈ ਬਿਜਲੀ ਵਿਭਾਗ ਤੋਂ NOC ਲੈਣੀ ਜ਼ਰੂਰੀ ਹੋਵੇਗੀ। ਜੇਕਰ ਕਿਸੇ ਵੀ ਸ਼ਖਸ ਦਾ ਬਿਜਲੀ ਬਿਲ ਬਕਾਇਆ ਰਿਹਾ ਤਾਂ, ਉਹ ਆਪਣਾ ਘਰ ਜਾਂ ਜਮੀਨ ਨਹੀਂ ਵੇਚ ਸਕੇਗਾ।

ਦੱਸਣਯੋਗ ਹੈ ਕਿ ਬਹੁਤ ਸਾਰੇ ਖਪਤਕਾਰਾਂ ਵੱਲੋਂ ਆਪਣੇ ਬਿਜਲੀ ਦੇ ਬਿੱਲਾ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਅਤੇ ਉਸੇ ਦੁਕਾਨ ਯਾ ਮਕਾਨ ਆਦਿ ਨੂੰ ਵੇਚਣ ਸਮੇਂ ਨਵੇਂ ਖਰੀਦਾਰ ਨੂੰ ਧੋਖੇ ਵਿੱਚ ਰੱਖ ਕੇ ਜਾਇਦਾਦ ਵੇਚ ਦਿੱਤੀ ਜਾਂਦੀ ਰਹੀ ਹੈ। ਨਵਾਂ ਖਰੀਦਾਰ ਬਕਾਇਆ ਵੇਖ ਨਵਾਂ ਮੀਟਰ ਲਗਾਉਣ ਲਈ ਪਾਵਰਕਾਮ ਦਫਤਰ ਪਹੁੰਚਦਾ ਹੈ। ਪਰ ਬਕਾਇਆ ਖੜਾ ਹੋਣ ਕਾਰਨ ਪਾਵਰਕਾਮ ਨਵਾਂ ਮੀਟਰ ਲਗਾਉਣ ਵਿੱਚ ਅਸਮਰਥ ਹੁੰਦਾ ਅਤੇ ਨਵੇਂ ਖਰੀਦਾਰ ਨੂੰ ਭਾਰੀ ਮੁਸ਼ਕਿਲਾਂ ਦਾ ਸਾਮਨਾ ਕਰਨਾ ਪੈਂਦਾ। ਇਸ ਦੇ ਨਾਲ ਹੀ ਪਾਵਰਕਾਮ ਨੂੰ ਵੀ ਕਰੋੜਾਂ ਦਾ ਨੁਕਸਾਨ ਝੱਲਣਾ ਪੈਂਦਾ। ਜਿਸ ਕਾਰਨ ਵਿਭਾਗ ਨੂੰ ਵਿੱਤੀ ਘਾਟੇ ਤੋਂ ਬਚਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।

Exit mobile version