ਵਧੀਕ ਡਿਪਟੀ ਕਮਿਸ਼ਨਰ ਰਾਹੁਲ ਵਲੋਂ ਧਾਰਾ 144 ਤਹਿਤ ਬੁੱਚੜਖਾਨੇ ‘ਤੇ ਮੀਟ ਦੀਆਂ ਦੁਕਾਨਾਂ 14 ਨੂੰ ਬੰਦ ਰੱਖਣ ਦੇ ਹੁਕਮ ਜਾਰੀ

Lockdown

ਗੁਰਦਾਸਪੁਰ, 13 ਅਪ੍ਰੈਲ (ਮੰਨਣ ਸੈਣੀ) । ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ  ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਰਾਹੁਲ ਵਲੋਂ ਫੋਜਦਾਰੀ ਜਾਬਤਾ ਸੰਘਤਾ 1973  ( 2 ਆਫ 1974 ) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦਿਆਂ ਗੁਰਦਾਸਪੁਰ ਜਿਲੇ ਦੀ ਹਦੂਦਅੰਦਰ ਸਾਰੀਆ  ਮੀਟ  ਅਤੇ ਆਂਡੇ ਦੀਆਂ   ਦੁਕਾਨਾਂ / ਰੇਹੜੀਆਂ  ਅਤੇ ਬੁੱਚੜਖਾਨੇ  ਮਿਤੀ 14 ਅਪਰੈਲ 2022 ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।ਇਸ ਦਿਨ  ਹੋਟਲ  ਅਤੇ  ਢਾਬਿਆਂ  ਤੇ ਮੀਟ/ ਆਂਡੇ ਬਣਾਉਣ ਅਤੇ ਵਿਕਰੀ  ਕਰਨ ਤੇ ਵੀ ਪੂਰਨ  ਤੌਰ ਤੇ ਪਾਬੰਦੀ ਲਗਾਈ ਰਹੇਗੀ। 

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਭਗਵਾਨ ਮਹਾਂਵੀਰ ਜਯੰਤੀ ਦਾ ਪਵਿੱਤਰ ਦਿਹਾੜਾ ਮਿਤੀ 14-04-2022 ਨੂੰ ਮਨਾਇਆ ਜਾ ਰਿਹਾ ਹੈ । ਇਸ ਦੀ ਧਾਰਮਿਕ ਮਹੱਤਤਾ ਅਤੇ ਉਪਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ।ਇਸ ਦਿਨ  ਕਿਸੇ ਵੀ  ਜਾਨਵਰ ਦੀ  ਹੱਤਿਆ  ਕਰਨਾ  ਧਾਰਮਿਕ ਰੀਤੀ ਰਿਵਾਜਾਂ  ਅਨੁਸਾਰ ਅਸੁਭ ਹੈ । ਇਸ ਦਿਨ  ਜਾਨਵਰਾਂ  ਦੀ ਹੱਤਿਆ  ਕਰਨ ਨਾਲ  ਲੋਕਾਂ ਦੀਆਂ  ਧਾਰਮਿਕ ਭਾਵਨਾਵਾਂ  ਨੂੰ ਠੇਸ ਪਹੁੰਚਦੀ ਹੈ।

Exit mobile version