ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਸਬੰਧੀ ਸਮਾਂ-ਸੀਮਾ ਜਾਰੀ, ਹੋਰ ਕੀ ਕੀ ਜਾਰੀ ਹੋਏ ਹਿਦਾਇਤਾ ਪੜ੍ਹੋ

ਚੰਡੀਗੜ੍ਹ, 9 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਸਬੰਧੀ ਸਮਾਂ-ਸੀਮਾ ਸਬੰਧੀ ਹੁਕਮ ਜਾਰੀ ਹੋਏ ਹਨ। ਵਿਸ਼ੇਸ਼ ਸਕੱਤਰ ਪ੍ਰਸੋਨਲ ਵੱਲੋਂ ਜਾਰੀ ਤਾਜ਼ਾ ਪੱਤਰ ਅਨੁਸਾਰ ਪੰਜਾਬ ਰਾਜ ਦੇ ਵਿਭਾਗਾਂ/ਅਦਾਰਿਆਂ ‘ਚ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਤੇ ਤਾਇਨਾਤੀਆਂ ਕਰਨ ਦਾ ਸਮਾਂ ਮਿਤੀ 11 ਅਪ੍ਰੈਲ 2022 ਤੋਂ ਮਿਤੀ 31 ਮਈ 2022 ਤਕ ਹੋਵੇਗਾ। ਇਸ ਤਰੀਕ ਤੋਂ ਬਾਅਦ ਆਮ ਬਦਲੀਆਂ ‘ਤੇ ਸੰਪੂਰਨ ਰੋਕ ਹੋਵੇਗਾ ਅਤੇ ਸਿਰਫ਼ ਤਰੱਕੀ ਜਾਂ ਸ਼ਿਕਾਇਤ ਦੇ ਮੱਦੇਨਜ਼ਰ ਹੀ ਬਦਲੀ ਸੰਭਵ ਹੋਵੇਗੀ। ਨਿੱਜੀ ਕਾਰਨਾਂ ਕਰਕੇ ਬਦਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਉਪਰੰਤ ਹੀ ਕੀਤੀ ਜਾਵੇਗੀ।

Exit mobile version