ਚੋਰਾਂ ਨੇ ਕੋਆਪ੍ਰੇਟਿਵ ਬੈਂਕ ਦੇ ਤੋੜੇ ਤਾਲੇ, ਕੈਸ਼ ਚੋਰੀ ਕਰਨ ਵਿੱਚ ਅਸਫਲ ਰਹਿਣ ਤੇ ਗੰਨਮੈਨ ਦੀ ਬੰਦੂਕ ਸਮੇਤ 8 ਜਿੰਦਾ ਰੋਂਦ ਕੀਤੇ ਚੋਰੀ

ਗੁਰਦਾਸਪੁਰ, 8 ਅਪ੍ਰੈਲ (ਮੰਨਣ ਸੈਣੀ)। ਥਾਣਾ ਸਦਰ ਗੁਰਦਾਸਪੁਰ ਅਧੀਨ ਪੈਂਦੇ ਕੋਅਪ੍ਰੇਟਿਵ ਬੈਂਕ ਲੰਗਾਹ ਜੱਟਾਂ ਵਿੱਚ ਤਾਲੇ ਤੋੜ ਕੇ ਬੈਂਕ ਅੰਦਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੁਲਿਸ ਨੇ ਨਾ ਮਲੂਮ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ। ਚੋਰ ਬੈਂਕ ਅੰਦਰ ਨਕਦੀ ਚੋਰੀ ਕਰਨ ਵਿੱਚ ਤਾਂ ਅਸਫਲ ਰਹੇ ਪਰ ਉਹਨਾਂ ਵੱਲੋ ਬੈਂਕ ਗੰਨਮੈਨ ਦੀ ਇੱਕ 12 ਬੋਰ ਗੰਨ ਅਤੇ 8 ਜਿੰਦਾ ਰੋਂਦ ਚੋਰੀ ਕਰ ਲਏ ਗਏ।

ਇਸ ਸੰਬੰਧੀ ਸ਼ਿਕਾਇਤ ਕਰਤਾ ਬੈਂਕ ਮੈਨੇਜਰ ਪਵਿੰਦਰ ਸਿੰਘ ਪੁੱਤਰ ਬਖਸ਼ੀਸ ਸਿੰਘ ਨਿਵਾਸੀ ਪਿੰਡ ਗਾਦਰੀਆਂ ਨੇ ਦੱਸਿਆ ਕਿ 6/7 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀਆਂ ਨੇ ਬੈਂਕ ਦੇ ਤਾਲੇ ਤੋੜ ਕੇ ਬੈਂਕ ਅੰਦਰ ਦਾਖਲ ਹੋਏ ਜੋ ਬੈਂਕ ਦਾ ਕੈਸ ਚੋਰੀ ਕਰਨ ਵਿੱਚ ਅਸਫਲ ਰਹੇ ਦੋਸੀਆਂ ਨੇ ਬੈਂਕ ਅੰਦਰ ਪਿਆ ਸਮਾਨ ਪ੍ਰਿਟਰ, ਸਕੈਨਰ, ਸਟੀਲੀ ਅਲਮਾਰੀ ਛਛਠੜ ਕੈਮਰੇ ਦੀ ਭੰਨ ਤੋੜ ਕੀਤੀ ਅਤੇ ਬੈਂਕ ਗੰਨਮੈਨ ਦੀ ਇੱਕ 12 ਬੋਰ ਗੰਨ ਸਮੇਤ ਅੱਠ ਰੋਂਦ ਜਿੰਦਾ ਚੌਰੀ ਕਰਕੇ ਲੇ ਗਏ ਹਨ।

ਉੱਧਰ ਥਾਨਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਪਵਿੰਦਰ ਸਿੰਘ ਦੀ ਸ਼ਿਕਾਇਤ ਤੇ ਨਾ ਮਲੂਮ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Exit mobile version