ਲਗਾਤਾਰ ਦੂਜੀ ਵਾਰ ਪਾਹੜਾ ਨੇ ਕੀਤੀ ਜਿੱਤ ਹਾਸਿਲ, 7335 ਵੋਟਾਂ ਨਾਲ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਹਰਾਇਆ, ਦ ਪੰਜਾਬ ਵਾਇਰ ਦਾ ਸਰਵੇਂ ਰਿਹਾ ਸਟੀਕ

ਗੁਰਦਾਸਪੁਰ, 10 ਮਾਰਚ (ਮੰਨਣ ਸੈਣੀ)। ਗੁਰਦਾਸਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਨੇ ਲਗਾਤਾਰ ਦੂਜੀ ਵਾਰ ਜਿੱਤ ਹਾਸਿਲ ਕਰ ਕਾਂਗਰਸ ਦੀ ਝੋਲੀ ਵਿੱਚ ਸੀਟ ਪਾਈ ਹੈ। ਕੁਲ 43 ਹਜਾਰ 743 ਵੋਟਾ ਹਾਸਿਲ ਕਰ ਬਰਿੰਦਰਮੀਤ ਸਿੰਘ ਪਾਹੜਾ 7335 ਵੋਟਾਂ ਨਾਲ ਵਿਜੇਤਾ ਰਹੇ। ਉਹਨਾਂ ਅਕਾਲੀ ਦਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਸ਼ਿਕਸਤ ਦਿੱਤੀ। ਬੱਬੇਹਾਲੀ ਨੂੰ ਕੁਲ 36 ਹਜਾਰ 408 ਵੋਟਾ ਹਾਸਿਲ ਹੋਇਆ ਜਦਕਿ ਆਪ ਦੇ ਰਮਨ ਬਹਿਲ 29500 ਵੋਟਾ ਲੈ ਕੇ ਤੀਸਰੇ ਸਥਾਨ ਤੇ ਰਹੇ। ਇਸ ਮੌਕੇ ਇਹ ਦੱਸਣਾ ਲਾਜਮੀ ਹੈ ਕਿ ਇਸ ਸੀਟ ਸੰਬੰਧੀ ਦ ਪੰਜਾਬ ਵਾਇਰ ਵੱਲੋਂ ਇੱਕ ਸਰਵੇ ਕੀਤਾ ਗਿਆ ਸੀ। ਜੋ ਬਿਲਕੁਲ ਸਟੀਕ ਸਾਬਿਤ ਹੋਇਆ ਹੈ। ਜਿਸ ਦਾ ਲਿੰਕ ਹੇਠਾ ਦਿੱਤਾ ਗਿਆ ਹੈ।

ਗੁਰਦਾਸਪੁਰ ਹਲਕੇ ਦੀ ਐਗਜਿਟ ਪੋਲ ਰਿਪੋਰਟ, ਦ ਪੰਜਾਬ ਵਾਇਰ ਵੱਲੋਂ ਕੀਤੇ ਗਏ ਸਰਵੇਂ ਵਿੱਚ ਪਾਹੜਾ ਦਾ ਪਲੜਾ ਭਾਰੀ
https://thepunjabwire.com/?p=24350

Exit mobile version