ਗੁਰਦਾਸਪੁਰ ਹਲਕੇ ਦੀ ਐਗਜਿਟ ਪੋਲ ਰਿਪੋਰਟ, ਦ ਪੰਜਾਬ ਵਾਇਰ ਵੱਲੋਂ ਕੀਤੇ ਗਏ ਸਰਵੇਂ ਵਿੱਚ ਪਾਹੜਾ ਦਾ ਪਲੜਾ ਭਾਰੀ

ਗੁਰਦਾਸਪੁਰ, 9 ਮਾਰਚ (ਦ ਪੰਜਾਬ ਵਾਇਰ)। ਦ ਪੰਜਾਬ ਵਾਇਰ ਡਾਟ ਕਾਮ ਵੱਲੋਂ ਕੀਤੇ ਗਏ ਆਨਲਾਈਨ ਸਰਵੇਂ ਅਨੁਸਾਰ ਗੁਰਦਾਸਪੁਰ ਹਲਕੇ ਅੰਦਰ ਕਾਂਗਰਸ ਅਤੇ ਅਕਾਲੀ ਦਰਮਿਆਨ ਬੇਹਦ ਫਸਵੀਂ ਟੱਕਰ ਦਿੱਖ ਰਹੀ ਹੈ ਅਤੇ ਹਰੇਕ ਪਾਰਟੀ ਆਪਣਾ ਚੰਗਾ ਆਧਾਰ ਬਣਾਉਂਦੀ ਦਿੱਖ ਰਹੀ ਹੈ। ਦ ਪੰਜਾਬ ਵਾਇਰ ਦੇ ਸਰਵੇ ਅੰਦਰ ਕੁਲ 681 ਪਾਠਕਾਂ ਅਤੇ ਲੋਕਾਂ ਨੇ ਭਾਗ ਲਿਆ ਸੀ।

ਜਿਸ ਵਿੱਚ ਪਾਠਕਾਂ ਅਨੁਸਾਰ ਦਿੱਤੇ ਗਏ ਸਵਾਲਾਂ ਦੇ ਜਵਾਬ ਵਿੱਚ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦਾ ਪਲੜਾ ਭਾਰੀ ਦਿੱਖ ਰਿਹਾ, ਪਰ ਮੁਕਾਬਲਾ ਬੇਹਦ ਰੋਚਕ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਬੇਹਦ ਚੰਗਾ ਪ੍ਰਰਦਸ਼ਨ ਕਰਦੀ ਦਿੱਖੀ। ਪਰ ਅਸਲੀ ਨਤੀਜੇ ਗਿਣਤੀ ਤੋਂ ਬਾਅਦ ਹੀ ਹਕੀਕਤ ਵਿੱਚ ਸਾਹਮਣੇ ਆਉਣਗੇ। ਦ ਪੰਜਾਬ ਵਾਇਰ ਇਸ ਸਰਵੇਂ ਵਿੱਚ ਭਾਗ ਲੈਣ ਵਾਲੇ ਸਾਰੇ ਪਾਠਕਾਂ ਦਾ ਧੰਨਵਾਦ ਕਰਦਾ ਹੈ।

ਨੋਟ-ਇਹ ਸਰਵੇ ਪੂਰੀ ਤਰਾਂ ਆਨਲਾਈਨ ਸਰਵੇ ਸੀ ਇਸ ਵਿੱਚ ਹਰੇਕ ਪਾਠਕ ਦਾ ਮਾਤਰ ਇੱਕ ਨੰਬਰ ਸੀ। ਦ ਪੰਜਾਬ ਵਾਇਰ ਵੱਲੋ ਹਰ ਚੋਣ ਲੜ ਰਹੇ ਹਰ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆ ਜਾਂਦੀਆਂ ਹਨ ਅਤੇ ਜਿੱਤਣ ਵਾਲੇ ਉਮੀਦਵਾਰ ਤੋਂ ਗੁਰਦਾਸਪੁਰ ਦੀ ਤਰੱਕੀ ਲਈ ਕੰਮ ਕਰਦਿਆ ਜੀ ਤੋੜ ਮੇਹਨਤ ਕਰਨ ਦੀ ਆਸ ਕੀਤੀ ਜਾਂਦੀ ਹੈ।

Exit mobile version