ਗੁਰਦਾਸਪੁਰ ਦੀ ਰਮਨਦੀਪ ਕੌਰ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬੀ.ਐਸ.ਸੀ.-ਨਾਨ ਮੈਡੀਕਲ ਵਿੱਚ ਕੀਤਾ ਟਾਪ

ਗੋਲਡ ਮੈਡਲ ਅਤੇ ਨਕਦ ਰਾਸ਼ੀ ਨਾਲ ਕੀਤਾ ਗਿਆ ਸਨਮਾਨਿਤ

ਗੁਰਦਾਸਪੁਰ, 8 ਮਾਰਚ (ਮੰਨਣ ਸੈਣੀ)। ਖਾਲਸਾ ਕਾਲਜ ਅੰਮ੍ਰਿਤਸਰ ਵਿਖੇ 116ਵਾਂ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਡਿਗਰੀ ਵੰਡ ਸਮਾਰੋਹ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਜਿਸ ਵਿਚ ਗੁਰਦਾਸਪੁਰ ਨਿਵਾਸੀ ਮਨਜੀਤ ਸਿੰਘ ਦੀ ਪੁੱਤਰੀ ਰਮਨਦੀਪ ਕੌਰ ਨੂੰ ਇਨਾਮ ਵਜੋਂ ਸੋਨੇ ਦਾ ਤਗਮਾ ਅਤੇ 3100 ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਰਮਨਦੀਪ ਕੌਰ ਨੇ ਬੀ.ਐਸ.ਸੀ.-ਨਾਨ ਮੈਡੀਕਲ ਵਿੱਚ 87 ਫੀਸਦੀ ਅੰਕ ਪ੍ਰਾਪਤ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਰਮਨਦੀਪ ਓਵਰਆਲ ਸਟਰੀਮ ਵਿੱਚ ਕਾਲਜ ਵਿੱਚੋਂ ਪਹਿਲੇ ਨੰਬਰ ’ਤੇ ਆਇਆ ਹੈ। ਜਿਸ ਨਾਲ ਰਮਨਦੀਪ ਕੌਰ ਨੇ ਆਪਣੇ ਸ਼ਹਿਰ ਗੁਰਦਾਸਪੁਰ ਅਤੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ।

Exit mobile version