ਸੰਯੁਕਤ ਕਿਸਾਨ ਮੋਰਚੇ ਵੱਲੋਂ ਡੀਸੀ ਦਫ਼ਤਰ ਗੁਰਦਾਸਪੁਰ ਦਿੱਤਾ ਗਿਆ ਧਰਨਾ

ਭਾਖੜਾ ਪ੍ਰਬੰਧਕੀ ਬੋਰਡ ਵਿੱਚ ਤਬਦੀਲੀ ,ਕੇਂਦਰ ਸਰਕਾਰ ਵੱਲੋਂ ਰਾਜ ਦੇ ਅਧਿਕਾਰਾਂ ਤੇ ਛਾਪਾ ਅਤੇ ਰੂਸ ਯੂਕਰੇਨ ਜੰਗ ਵਿਰੁੱਧ ਕਰ ਰਹੇ ਸਨ ਮੁਜ਼ਾਹਰਾ

ਗੁਰਦਾਸਪੁਰ , 7 ਮਾਰਚ (ਮੰਨਣ ਸੈਣੀ)। ਸੰਯੁਕਤ ਕਿਸਾਨ ਮੋਰਚੇ ਵੱਲੋਂ ਸੋਮਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ ਵਿਚ ਮੁਜ਼ਾਹਰਾ ਕਰਨ ਉਪਰੰਤ ਡੀ ਸੀ ਦਫ਼ਤਰ ਧਰਨਾ ਦੇ ਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ । ਇਸ ਤੋਂ ਪਹਿਲਾ ਸਵੇਰੇ ਵੱਡੀ ਗਿਣਤੀ ਵਿੱਚ ਰੰਗ ਬਰੰਗੇ ਝੰਡੇ ਲੈ ਕੇ ਕਿਸਾਨ ਮਜ਼ਦੂਰ ਪਹਿਲਾਂ ਸੁੱਕੇ ਤਲਾਅ ਗੁਰਦਾਸਪੁਰ ਵਿਖੇ ਇਕੱਤਰ ਹੋਏ ਅਤੇ ਫਿਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਵਿਸ਼ਾਲ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਪੁੱਜੇ ਸਨ।

ਇਸ ਰੋਸ ਮੁਜ਼ਾਹਰੇ ਅਤੇ ਧਰਨੇ ਦੀ ਅਗਵਾਈ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਬਲਵਿੰਦਰ ਸਿੰਘ ਰਾਜੂ , ਤਰਲੋਕ ਸਿੰਘ ਬਹਿਰਾਮਪੁਰ , ਕਸ਼ਮੀਰ ਸਿੰਘ ਦੀਨਾਨਗਰ, ਸੁਖਦੇਵ ਸਿੰਘ ਗੋਸਲ, ਬਲਬੀਰ ਸਿੰਘ ਕੱਤੋਵਾਲ, ਗੁਰਦੀਪ ਸਿੰਘ ਮੁਸਤਫਾਬਾਦ, ਕੁਲਵੰਤ ਸਿੰਘ, ਜਗੀਰ ਸਿੰਘ ਸਲਾਚ ਤੇ ਗੁਰਵਿੰਦਰ ਸਿੰਘ ਜੀਵਨਚੱਕ ਆਦਿ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ।

ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਭਾਖੜਾ ਨੰਗਲ ਡੈਮ ਦਾ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀ ਹੈ ।ਇਸ ਹੀ ਕਾਰਨ ਉਸ ਨੇ ਪੰਜਾਬ ਹਰਿਆਣਾ ਜਿਸ ਵਿਚ ਹਿੱਸੇਦਾਰੀ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਉਸ ਦੀ ਪ੍ਰੰਪਰਾਗਤ ਸੁਰੱਖਿਆ ਲਈ ਤਾਇਨਾਤ ਦੋਹਾਂ ਰਾਜਾਂ ਦੀ ਪੁਲੀਸ ਨੂੰ ਹਟਾ ਕੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੂੰ ਸੌਂਪ ਦਿੱਤਾ ਹੈ ।ਇਹ ਸਾਰਾ ਕੁਝ ਉਸ ਦੇ ਨਿੱਜੀਕਰਨ ਵੱਲ ਸੇਧਿਤ ਕਦਮ ਹੈ ਅਤੇ ਇੰਜ ਕੇਂਦਰ ਸਰਕਾਰ ਕਿਸੇ ਵੇਲੇ ਵੀ ਉਸ ਨੂੰ ਅਡਾਨੀ ਅਬਾਨੀਆਂ ਨੂੰ ਵੇਚ ਸਕਦੀ ਹੈ ।ਆਗੂਆਂ ਕਿਹਾ ਕਿ ਐਸਾ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ ਪੰਜਾਬ ਦੇ ਅਧਿਕਾਰਾਂ ਤੇ ਛਾਪਾ ਮਾਰਨ ਦਿੱਤਾ ਜਾਵੇਗਾ ਅਤੇ ਕਾਲੇ ਕਾਨੂੰਨਾਂ ਵਾਂਗ ਇਸ ਫ਼ੈਸਲੇ ਨੂੰ ਰੱਦ ਕਰਾਉਣ ਲਈ ਵੱਡੀ ਜੱਦੋ ਜਹਿਦ ਸ਼ੁਰੂ ਕੀਤੀ ਜਾਵੇਗੀ ।

ਇਸ ਮੌਕੇ ਮੰਗ ਕੀਤੀ ਗਈ ਕਿ ਕਾਲੇ ਕਾਨੂੰਨ ਰੱਦ ਕਰਨ ਸਮੇਂ ਕੀਤੇ ਲਿਖਤੀ ਵਾਅਦੇ ਅਨੁਸਾਰ ਮੋਦੀ ਸਰਕਾਰ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦੇਵੇ ਝੂਠੇ ਕੇਸ ਵਾਪਸ ਲਵੇ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰੇ ਉਸ ਦੇ ਪਿਤਾਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰਕੇ ਉਸ ਵਿਰੁੱਧ ਕਤਲ ਕੇਸ ਦਰਜ ਕੀਤਾ ਜਾਵੇ । ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਅਤੇ ਰਾਜ ਭਾਸ਼ਾ ਐਕਟ ਮੁਕੰਮਲ ਤੌਰ ਤੇ ਲਾਗੂ ਕਰਨਾ ਅਦਾਲਤਾਂ ਦਾ ਕੰਮਕਾਜ ਤੇ ਹੋਰ ਦਫ਼ਤਰੀ ਕੰਮਕਾਜ ਪੰਜਾਬੀ ਵਿਚ ਕਰਨ ਦੀ ਵੀ ਮੰਗ ਕੀਤੀ ਗਈ । ਪੰਜਾਬ ਦੇ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਐਸੀਆਂ ਮਨਹੂਸ ਪੁਸਤਕਾਂ ਨੂੰ ਕਲਾਸਾਂ ਵਿੱਚੋਂ ਫੌਰੀ ਵਾਪਸ ਲੈਣ ਦੀ ਮੰਗ ਕਰਦਿਆਂ ਪ੍ਰਕਾਸ਼ਕਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ । ਗੰਨੇ ਦੇ ਰਹਿੰਦਿਆਂ ਪੈਂਤੀ ਰੁਪਏ ਬਕਾਏ ਦੀ ਅਦਾਇਗੀ ਫੌਰੀ ਤੌਰ ਤੇ ਕਰਨ ਦੀ ਮੰਗ ਵੀ ਰੱਖੀ ਗਈ ।

ਇਸ ਸਮੇਂ ਬੁਲਾਰਿਆਂ ਨੇ ਰੂਸ ਵੱਲੋਂ ਯੂਕਰੇਨ ਤੇ ਕੀਤੇ ਜਾ ਰਹੇ ਹਮਲਿਆਂ ਦੀ ਪੁਰਜ਼ੋਰ ਨਿਖੇਧੀ ਕੀਤੀ ।ਉਨ੍ਹਾਂ ਕਿਹਾ ਕਿ ਸਾਰਾ ਕੁਝ ਦਾ ਕਾਰਨ ਅਮਰੀਕਾ ਅਤੇ ਹੋਰ ਸਾਮਰਾਜੀ ਮੁਲਕਾਂ ਦੇ ਫ਼ੌਜੀ ਗੱਠਜੋੜ ਨਾਟੋ ਕਾਰਨ ਹੋਇਆ ਹੈ ।ਸਾਮਰਾਜੀ ਮੁਲਕ ਇਸ ਨੂੰ ਤੀਜੀ ਸੰਸਾਰ ਜੰਗ ਬਣਾਉਣਾ ਲੋਚਦੇ ਹਨ । ਇਹ ਜੰਗ ਪਰਮਾਣੂ ਜੰਗ ਵੱਲ ਵਧ ਰਹੀ ਹੈ ਜੋ ਸਾਰੀ ਦੁਨੀਆਂ ਨੂੰ ਤਬਾਹ ਕਰਕੇ ਰੱਖ ਦੇਵੇਗੀ । ਇਹ ਜੰਗ ਯੂਕਰੇਨ ਵਿੱਚ ਮਨੁੱਖਤਾ ਦੀ ਬਰਬਾਦੀ ਕਰ ਰਹੀ ਹੈ ।ਆਗੂਆਂ ਕਿਹਾ ਕਿ ਸਾਮਰਾਜੀ ਐਸੀਆਂ ਜੰਗਾਂ ਲਗਾ ਕੇ ਜਿੱਥੇ ਆਪਣੇ ਹਥਿਆਰ ਵੇਚਦੇ ਹਨ ਉੱਥੇ ਨਾਲ ਹੀ ਆਪਣੀਆਂ ਸਰਮਾਏਦਾਰੀ ਪ੍ਰਬੰਧ ਦੀਆਂ ਨਾਕਾਮੀਆਂ ਨੂੰ ਛੁਪਾਉਂਦੇ ਹਨ । ਆਗੂਆਂ ਨੇ ਮੋਦੀ ਸਰਕਾਰ ਨੂੰ ਆਪੋ ਆਪਣੇ ਦੇਸ਼ ਦੀ ਗੋਟਾ ਨਿਰਲੇਪਤਾ ਦੀ ਵਚਨਬੱਧਤਾ ਨੂੰ ਹਰ ਹਾਲਤ ਵਿੱਚ ਕਾਇਮ ਰੱਖਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੂੰ ਇਹ ਜੰਗ ਰੋਕਣ ਲਈ ਹਰ ਹੀਲਾ ਕਰਨਾ ਚਾਹੀਦਾ ਹੈ ।ਰੂਸ ਤੇ ਯੂਕਰੇਨ ਵਿੱਚ ਆਪਸੀ ਗੱਲਬਾਤ ਰਾਹੀਂ ਹੀ ਇਸ ਦਾ ਨਿਬੇੜਾ ਹੋ ਸਕਦਾ ਹੈ ਅਤੇ ਇਹ ਯਤਨ ਤੇਜ਼ ਕਰਨੇ ਚਾਹੀਦੇ ਹਨ । ਮੰਗ ਕੀਤੀ ਗਈ ਕਿ ਨਾਟੋ ਸਮੇਤ ਸਾਰੇ ਫ਼ੌਜੀ ਗੱਠਜੋੜ ਖ਼ਤਮ ਕਰਨੇ ਚਾਹੀਦੇ ਹਨ ।

ਧਰਨੇ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਮੱਖਣ ਸਿੰਘ ਕੁਹਾੜ, ਸੁਰਜੀਤ ਸਿੰਘ ਘੁਮਾਣ, ਸਲਵਿੰਦਰ ਸਿੰਘ ਗੋਸਲ, ਗੁਰਵਿੰਦਰ ਸਿੰਘ ਜੀਵਨਚੱਕ, ਨਰਿੰਦਰ ਸਿੰਘ ਰੰਧਾਵਾ ,ਲਖਵਿੰਦਰ ਸਿੰਘ ਮਰੜ, ਡਾ ਕੇਜੇ ਸਿੰਘ, ਬਲਬੀਰ ਸਿੰਘ ਕੱਤੋਵਾਲ, ਜਸਬੀਰ ਸਿੰਘ ਕੱਤੋਵਾਲ, ਜਗਜੀਤ ਸਿੰਘ ਅਲੂਣਾ ,ਸਤਬੀਰ ਸਿੰਘ ਸੁਲਤਾਨੀ, ਗੁਰਮੀਤ ਸਿੰਘ ਬਖਤਪੁਰ, ਗੁਰਦੀਪ ਸਿੰਘ ਮੁਸਤਫਾਬਾਦ, ਲਖਵਿੰਦਰ ਸਿੰਘ ਮਰਡ਼, ਦਲੀਪ ਸਿੰਘ ਲੰਬੜਦਾਰ, ਗੁਰਬਖ਼ਸ ਸਿੰਘ ਸ੍ਰੀ ਹਰਗੋਬਿੰਦਪੁਰ, ਰਘਬੀਰ ਸਿੰਘ ਪਕੀਵਾਂ, ਸੁਖਦੇਵ ਸਿੰਘ ਭਾਗੋਕਾਵਾਂ ,ਚੰਨਣ ਸਿੰਘ ਦੋਰਾਂਗਲਾ, ਮੇਜਰ ਸਿੰਘ ਰੋੜਾਂਵਾਲੀ ,ਬੇਅੰਤ ਪਾਲ ਸਿੰਘ ਡੇਅਰੀਵਾਲ. ਬਾਬਾ ਚਰਨਜੀਤ ਸਿੰਘ, ਸਤਨਾਮ ਸਿੰਘ, ਦੁਨੀਆਂ ਸੰਧੂ, ਕਪੂਰ ਸਿੰਘ ਘੁੰਮਣ , ਗੁਰਮੀਤ ਸਿੰਘ ਮਰਵਾਹ, ਬਲਬੀਰ ਸਿੰਘ ਬੈਂਸ ,ਗੁਰਦਿਆਲ ਸਿੰਘ ਸੋਹਲ ,ਮੱਖਣ ਸਿੰਘ ਤਿੱਬੜ, ਹਰਜੀਤ ਸਿੰਘ ਕਾਹਲੋਂ ਕਲਾਨੌਰ, ਅਜੀਤ ਸਿੰਘ ਹੁੰਦਲ, ਕੁਲਵਿੰਦਰ ਸਿੰਘ ਤੰਬੜ, ਮਲਕੀਤ ਸਿੰਘ ਬੁੱਢਾਕੋਟ. ਮਾਇਆਧਾਰੀ ,ਰੂਪ ਸਿੰਘ, ਪੱਡਾ ,ਬਲਜੀਤ ਸਿੰਘ ਕਲਾਨੌਰ, ਵੀਰ ਸਿੰਘ ਦੀਨਾਨਗਰ ,ਗੁਰਪ੍ਰੀਤ ਸਿੰਘ ਘੁੰਮਣ ਆਦਿ ਨੇ ਵੀ ਸੰਬੋਧਨ ਕੀਤਾ ।

Exit mobile version