ਭਾਰਤ-ਪਾਕਿ ਸਰਹੱਦ ‘ਤੇ ਦੋ ਵਾਰ ਦਿਖਿਆ ਡਰੋਨ, 19 ਰਾਉਂਡ ਫਾਇਰਿੰਗ

ਡਿੰਡਾ ਫਾਰਵਰਡ ਪੋਸਟ ਨੇੜੇ ਵਾਪਰੀ ਘਟਨਾ, ਸਵੇਰ ਤੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ

ਪਠਾਨਕੋਟ, 6 ਮਾਰਚ (ਨਵਦੀਪ ) ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ‘ਚ ਪੈਂਦੇ ਡਿੰਡਾ ਫਾਰਵਰਡ ਪੋਸਟ ਨੇੜੇ ਇਕ ਪਾਕਿਸਤਾਨੀ ਡਰੋਨ ਵੱਲੋ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਸ਼ਨੀਵਾਰ ਦੇਰ ਰਾਤ ਦੋ ਵਾਰ ਘੁਸਪੈਠ ਕਰ ਰਹੇ ਡਰੋਨ ਤੇ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰ ਵਾਪਿਸ ਖਦੇੜਿਆ। ਬੀਐਸਐਫ ਦੀ 121 ਬਟਾਲੀਅਨ ਦੇ ਜਵਾਨਾਂ ਵੱਲੋ ਕਰੀਬ 19-20 ਰਾਉਂਡ ਫਾਇਰ ਕੀਤੇ ਗਏ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਦੁਪਹਿਰ 12:15 ਵਜੇ ਪਿੱਲਰ ਨੰਬਰ 4 ਅਤੇ ਪਿੱਲਰ ਨੰਬਰ 5 ਦੇ ਵਿਚਕਾਰ ਪਾਕਿਸਤਾਨੀ ਡਰੋਨ ਗਤੀਵਿਧੀ ਦਰਜ ਕੀਤੀ ਗਈ ਸੀ। ਜਿਸ ਤੇ ਬੀਐਸਐਫ ਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ। ਫੇਰ ਦੂਬਾਰਾ ਦੇਰ ਰਾਤ 12:40 ਵਜੇ ਇਕ ਵਾਰ ਫਿਰ ਡਰੋਨ ਦੀ ਸਰਗਰਮੀ ਦੇਖਣ ਨੂੰ ਮਿਲੀ। ਇਸ ਵਾਰ ਵੀ ਬੀਐਸਐਫ ਵੱਲੋਂ 2 ਮਿੰਟ ਤੱਕ ਡਰੋਨ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਪੁਲਿਸ ਅਤੇ ਬੀਐਸਐਫ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਵਿੱਚ ਜੁਟੀ ਹੋਈ ਹੈ। ਅਧਿਕਾਰੀਆਂ ਮੁਤਾਬਕ ਅਜੇ ਤੱਕ ਕੋਈ ਵਸੂਲੀ ਨਹੀਂ ਹੋਈ ਹੈ।

Exit mobile version