ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਦੇ ਸਕੂਲ ਗੇਟ ਤੋਂ ਬਾਹਰ ਸਕੂਲ ਗੱਡੀਆਂ /ਮੋਟਰ ਸਾਈਕਲ ਖੜੇ ਕਰਨ ਤੇ ਪਾਬੰਧੀ ਦੇ ਹੁਕਮ

ਗੁਰਦਾਸਪੁਰ  28 ਫਰਵਰੀ  (ਮੰਨਣ ਸੈਣੀ)–  ਵਧੀਕ  ਜਿਲਾ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਲਿਟਲ ਫਲਾਵਰ ਕਾਨਵੈਂਟ ਸਕੂਲ  ਗੁਰਦਾਸਪੁਰ  ਦੇ ਸਕੂਲ ਗੇਟ ਤੋ ਬਾਹਰ ਸਕੂਲ ਗੱਡੀਆਂ , ਮੋਟਰ ਸਾਈਕਲਾਂ ਜਾਂ ਕਿਸੇ ਵੀ ਤਰ੍ਹਾਂ ਦੀ ਯਾਤਾਯਾਤ ਦੇ ਸਾਧਨਾਂ ਵਿੱਚ ਸਕੂਲ ਵਿਦਿਆਰਥੀਆਂ ਨੂੰ ਉਤਾਰਨ ਤੇ ਚੜਾਉਣ ਦੀ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ । ਬੱਚਿਆਂ /ਵਿਦਿਆਰਥੀਆਂ ਨੂੰ ਸਿਰਫ ਸਕੂਲ ਹਦੂਦ ਅੰਦਰ ਹੀ ਉਤਾਰਿਆ ਜਾਵੇ ਅਤੇ ਚੜਾਇਆ ਜਾਵੇ । ਸਕੁਨ ਵੱਲੋ ਇਸ ਮੰਤਵ ਲਈ ਬੱਚਿਆਂ  /ਵਿਦਿਆਰਥੀਆਂ ਨੂੰ ਚੜਾਉਣ/ਉਤਾਰਨ ਲਈ ਢੁਕਵੀ ਜਗ੍ਹਾ ਤੇ ਪਾਰਕਿੰਗ ਦਾ ਪ੍ਰਬੰਧ ਹਦੂਦ ਅੰਦਰ ਹੀ ਕੀਤਾ ਜਾਵੇ , ਕੋਈ ਵੀ ਗੱੜੀ ,ਮੋਟਰ ਸਾਈਕਲ  ਆਦਿ ਸਕੂਲ ਦੇ ਬਾਹਰ ਖੜ੍ਹਾ ਨਾ ਹੋਵੇ । ਸਕੂਲ ਵੱਲੋ ਟਰੈਫਿਕ ਮਾਰਸਲ ਲਗਾ ਕੇ ਟ੍ਰੈਫਿਕ ਨੂੰ ਸਕੂਲ ਹਦੂਦ ਦੇ ਅੰਦਰ ਅਤੇ ਬਾਹਰ ਗੇਟ ਦੇ ਸਾਹਮਣੇ ਟ੍ਰੈਫਿਕ ਕੰਟਰੋਲ ਕਰਨ ਦੀ ਮੇਵਾਰੀ ਸਕੂਲ ਪ੍ਰਿੰਸੀਪਲ ਦੀ ਹਵੇਗੀ ।

 ਇਹ ਵੇਖਣ ਵਿੱਚ ਆਇਆ ਹੈ  ਕਿ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਦੇ ਬਾਹਰ ਸੜਕ ਤੇ ਸਵੇਰੇ ਸਕੂਲ ਲੱਗਣੇ ਸਮੇਂ ਤੇ ਦੁਪਹਿਰ ਨੂੰ ਛੁੱਟੀ ਵਾਲੇ ਬਹੁਤ ਭੀੜ ਹੁੰਦੀ ਹੈ ਅਤੇ ਸੜਕ ਤੇ ਪੂਰੀ ਤਰ੍ਹਾਂ ਜਾਮ ਲੱਗਾ ਜਾਂਦਾ ਹੈ । ਜਾਮ ਲੱਗਣ ਦੇ ਕਾਰਨ ਸਕੂਲ ਗੱਡੀਆਂ ਵਾਲਿਆਂ ਵੱਲੋਂ ਅਤੇ ਮਾਪੇ ਵੱਲੋਂ ਸੜਕ ਤੇ ਉਤਰਨ ਅਤੇ ਖੜੇ ਹੋ ਕੇ ਵਿਦਿਆਰਥੀਆਂ ਨੂੰ ਛੁੱਟੀ ਸਮੇਂ ਉਡੀਕਣਾ ਅਤੇ ਗੱਡੀਆਂ ਵਿੱਚ ਚੜਾਉਣਾ ਹੈ ।

ਵਿਦਿਆਰਥੀਆਂ ਵੱਲੋਂ ਆਪਣੇ ਦੋ ਪੋਹੀਆ ਗੱਡੀਆਂ ਸਕੂਲ ਤੋਂ ਬਾਹਰ ਸਕੂਲ ਨੇੜੇ ਦੀਵਾਰ ਨਾਲ ਖੜੀਆਂ ਕੀਤੀਆਂ ਜਾਂਦੀਆਂ ਹਨ । ਸਕੂਲ ਵੱਲੋਂ ਸੜਕ ਤੇ ਜਾ ਗੇਟ ਦੇ ਸਾਹਮਣੇ ਟ੍ਰੇਫਿਕ ਕੰਟਰੌਲ ਕਰਨ ਲਈ ਕੋਈ ਵੀ ਟ੍ਰੇਫਿਕ ਮਾਰਸਲ ਨਹੀਂ ਲਗਾ ਜਾਂਦੇ । ਜਾਮ ਲੱਗਣ ਨਾਲ ਆਲੇ-ਦੁਆਲੇ ਦੀ ਸੁਰੱਖਿਆ ਨੂੰ ਖਤਰਾ ਬਣਿਆ ਰਹਿੰਦਾ ਹੈ ਅਤੇ ਵਿਦਿਆਰਥੀਆਂ ਨੂੰ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੈ । ਸਕੂਲ ਦੇ ਬਿਲਕੁੱਲ ਨਾਲ ਮਿਲਟਰੀ ਏਰੀਆ ਲੱਗਦਾ ਹੈ । ਸੇਫ ਸਕੂਲ ਵਾਹਨ ਸਕੀਮ ਅਨੁਸਾਰ ਹਰ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਦੀ ਹੱਦ ਅੰਦਰ ਹੀ ਮੋਟਰ ਗੱਡੀਆਂ ਵਿੱਚੋਂ ਉਤਾਰਨਾ ਹੁੰਦਾ ਹੈ ਅਤੇ ਸਕੂਲ ਛੁੱਟੀ ਤੋਂ ਬਾਅਦ ਸਕੂਲ ਦੇ ਅੰਦਰ ਤੋਂ ਹੀ ਗੱਡੀਆਂ ਮੋਟਰਾਂ ਵਿੱਚ ਚੜਾਉਣਾ ਹੁੰਦਾ ਹੈ। ਇਸ ਸਬੰਧੀ ਸੇਫ ਸਕੂਲ ਵਾਹਨ ਸਕੀਮ ਅਧੀਨ ਪ੍ਰਿੰਸੀਪਲ ਪਹਿਲੀ ਅਥਾਰਟੀ ਵੱਜੋਂ ਜਿੰਮੇਵਾਰ ਹਨ ।

 ਵਿਦਿਆਰਥੀਆਂ ਨੂੰ ਸਕੂਲ ਹੱਦ ਅੰਦਰ ਅਤੇ ਉਤਾਰਨ ਲਈ ਪ੍ਰਬੰਧਨ ਅਤੇ ਪ੍ਰਿੰਸੀਪਲ ਨੂੰ ਸਕੂਲ ਹੱਦ ਅੰਦਰ ਗੱਡੀਆਂ ਦੀ ਪਾਰਕਿੰਗ ਬਣਾਉਣ ਅਤੇ ਵਿਦਿਆਰਥੀਆਂ ਨੂੰ ਗੱਡੀਆਂ ਵਿੱਚ ਚੜਾਉਣ/ਉਤਾਰਨ ਸਮੇਂ ਠੀਕ ਢੁਕਵੀਂ ਜਗਾ ਤਿਆਰ ਕਰਨ ਕਿਹਾ ਜਾ ਚੁੱਕਾ ਹੈ ।ਸਕੂਲ ਮੈਨਜਮੈਂਟ / ਪ੍ਰਿੰਸੀਪਲ ਜ਼ਿਲ੍ਹਾ ਨਗਰ ਯੋਜਨਾਕਾਰ, ਕਾਰਜਕਾਰੀ ਇੰਜੀਨੀਅਰ , ਪੀ.ਡਬਲਊ .ਡੀ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਇੰਨਚਾਰਜ ਟ੍ਰੈਫਿਕ ਪੁਲਿਸ ਵੱਲੋਂ ਸਕੂਲ ਵਿੱਚ ਜਾ ਕੇ ਆਪਣੇ ਕਿੱਤੇ ਧਿਆਨ ਵਿੱਚ ਰੱਖਦੇ ਹੋਏ ਸੇਫ ਸਕੂਨ ਵਾਹਨ ਪਾਸਲੀ ਦੀ ਪਾਲਣ ਕਰਵਾਉਣ ਲਈ ਸਕੂਲ ਹੱਦ ਤੋਂ ਬਾਹਰ ਵਿਦਿਆਰਥੀਆਂ ਨੂੰ ਉਤਾਰਨ ਤੇ ਰੋਕ ਲਗਾਉਣੀ ਜ਼ਰੂਰੀ ਹੈ। ਇਹ ਹੁਕਮ 28-2-2022 ਤੋਂ  28-4-2022 ਤੱਕ ਜਾਰੀ ਰਹਿਣਗੇ ।

Exit mobile version