ਨਗਰ ਸੁਧਾਰ ਟਰੱਸਟ ਦਫਤਰ ਦੇ ਸਾਹਮਣੇ ਕਿਸਾਨਾਂ ਦਾ ਧਰਨਾ 47 ਵੇਂ ਦਿਨ ਵੀ ਰਿਹਾ ਜਾਰੀ, ਕਿਹਾ ਚੇਅਰਮੈਨ ਦੇ ਘਰ ਦੇ ਬਾਹਰ ਧਰਨਾ ਦੇਨਾ ਮਜਬੂਰੀ ਬਣੀ

ਗੁਰਦਾਸਪੁਰ, 25 ਫ਼ਰਵਰੀ। (ਮੰਨਣ ਸੈਣੀ)। ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੀ ਸਕੀਮ ਨੰਬਰ ਸੱਤ ਜਿੱਥੇ ਕਿ ਹੁਣ ਬੱਸ ਸਟੈਂਡ ਬਣ ਰਿਹਾ ਹੈ ਉਸ ਸਾਰੀ ਜ਼ਮੀਨ ਦੇ ਮਾਲਕ ਪਿਛਲੇ ਬਾਰਾਂ ਸਾਲ ਤੋਂ ਆਪਣੀ ਜ਼ਮੀਨ ਦਾ ਮੁਆਵਜ਼ਾ ਲੈਣ ਲਈ ਜੱਦੋ ਜਹਿਦ ਕਰਦੇ ਰਹੇ ਹਨ ਪ੍ਰੰਤੂ ਇਹ ਜੱਦੋਜਹਿਦ ਬੱਝਵੇਂ ਰੂਪ ਚ ਨਹੀਂ ਸੀ ਹੁਣ ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਲਗਾਤਾਰ ਜੱਦੋਜਹਿਦ ਕਰਨ ਦਾ ਅਹਿਦ ਕੀਤਾ ਹੈ ਅਤੇ ਦੱਸ ਜਨਵਰੀ ਤੋਂ ਨਗਰ ਸੁਧਾਰ ਟਰੱਸਟ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ। ਜੋਕਿ ਸ਼ੁਕਰਵਾਰ ਨੂੰ ਸਨਤਾਲੀਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ।ਧਰਨੇ ਤੋਂ ਬਾਅਦ ਹੁਣ ਤਕ ਕੇਵਲ ਪੰਜ ਕੁ ਕਰੋੜ ਰੁਪਏ ਦੇ ਲਗਪਗ ਹੀ ਕਿਸਾਨਾਂ ਨੂੰ ਅਦਾਇਗੀ ਦਿੱਤੀ ਗਈ ਹੈ। ਜਦਕਿ ਲਗਪਗ ਕਈ ਕਰੋੜ ਰੁਪਏ ਦੀ ਅਜੇ ਅਦਾਇਗੀ ਕਰਨੀ ਰਹਿੰਦੀ ਹੈ। ਕੱਲ੍ਹ ਬਾਰੇ ਇਹ ਬੜੀ ਆਸ ਸੀ ਕਿ ਅਦਾਇਗੀ ਤੁਰੰਤ ਕਰ ਦਿੱਤੀ ਜਾਵੇਗੀ ਇਸ ਗੱਲ ਬਾਰੇ ਲਾਰਾ ਵੀ ਲਾਇਆ ਗਿਆ ਸੀ ਪ੍ਰੰਤੂ ਚੇਅਰਮੈਨ ਵੱਲੋਂ ਅਜਿਹਾ ਨਹੀਂ ਕੀਤਾ ਗਿਆ ।

ਇਸ ਮੌਕੇ ਬੋਲਦਿਆਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਹੁਣ ਸਾਡੀ ਮਜਬੂਰੀ ਹੈ ਕਿ ਅਸੀਂ ਉਹ ਚੇਅਰਮੈਨ ਦੇ ਘਰ ਅੱਗੇ ਧਰਨਾ ਦੇਈਏ ਜਿਸ ਦੀ ਤਰੀਕ ਬਾਰੇ ਜਲਦੀ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਇਕ ਵਾਰ ਫਿਰ ਚਿਤਾਵਨੀ ਦਿੱਤੀ ਕਿ ਬਿਹਤਰ ਹੈ ਰਹਿੰਦੀ ਅਦਾਇਗੀ ਮੁਕੰਮਲ ਤੌਰ ਤੇ ਅਤੇ ਜਲਦੀ ਪੂਰੀ ਕਰ ਦਿੱਤੀ ਜਾਵੇ ਵਰਨਾ ਇਹ ਲੜਾਈ ਹੋਰ ਅੱਗੇ ਵਧੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪੂਰ ਸਿੰਘ ਘੁੰਮਣ ਬਲਪ੍ਰੀਤ ਸਿੰਘ, ਪਰਵਿੰਦਰ ਸਿੰਘ, ਰਘਬੀਰ ਸਿੰਘ, ਬਰਿੰਦਰ ਸਿੰਘ ਲਾਡੀ ਸ਼ਾਹ, ਮਨੀਸ਼ ਸਾਹੂ, ਹਰਦਿਆਲ ਸਿੰਘ ਸੰਧੂ, ਦਲਬੀਰ ਸਿੰਘ ਢੀਂਡਸਾ, ਸੁਖਦੇਵ ਸਿੰਘ ਗੋਸਲ, ਸੁਖਦੇਵ ਸਿੰਘ DIG,ਸੁਖਬੀਰ ਸਿੰਘ, ਪ੍ਰੇਮ ਮਸੀਹ ਸੋਨਾ, ਸਰਵਣ ਸਿੰਘ ਭੋਲਾ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ ਭਾਗੋਕਾਵਾਂ, ਜਗਤਾਰ ਸਿੰਘ, ਅਮਨਦੀਪ ਸਿੰਘ, ਨਿਤਿਨ, ਜਸਵੰਤ ਸਿੰਘ,ਬਲਬੀਰ ਸਿੰਘ ਰੰਧਾਵਾਆਦਿ ਵੀ ਹਾਜ਼ਰ ਸਨ ।

Exit mobile version