ਰਾਵੀ ਦਰਿਆ ਪਾਰ ਦੇ ਪਿੰਡਾਂ ਦੇ ਲੋਕਾਂ ਨੇ ਨਹੀਂ ਰਿਹਾ ਸਰਕਾਰਾਂ ਤੇ ਭਰੋਸਾ ਨਹੀਂ ਪਾਈ ਵੋਟ, ਦਰਿਆ ‘ਤੇ ਪੱਕਾ ਪੁਲ ਨਾ ਬਣਾਉਣ ‘ਤੇ ਬਰਕਰਾਰ ਰੋਸ਼

ਗੁਰਦਾਸਪੁਰ, 20 ਫਰਵਰੀ (ਮੰਨਣ ਸੈਣੀ)। ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਪੈਂਦੇ ਮਕੋੜਾ ਪੱਤਨ ’ਤੇ ਸੰਸਦ ਅਤੇ ਮੰਤਰੀ ਵੱਲੋ ਮਨਜ਼ੂਰੀ ਮਿਲਣ ਦੇ ਦਾਅਵੇ ਕਰਨ ਦੇ ਬਾਵਜੂਦ ਰਾਵੀ ਦਰਿਆ ’ਤੇ ਪੁਲ ਨਾ ਬਣਾਏ ਜਾਣ ਕਾਰਨ ਦਰਿਆ ਪਾਰ ਕਰਨ ਵਾਲੇ ਪਿੰਡਾਂ ਦੇ ਲੋਕਾਂ ਵੱਲੋਂ ਚੋਣਾ ਦਾ ਬਾਈਕਾਟ ਕੀਤਾ । ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੇ ਬਾਵਜੂਦ ਸਾਰੇ ਪਿੰਡਾਂ ਵਿੱਚ ਨਾਮਾਤਰ ਵੋਟਾਂ ਵੀ ਪਈਆਂ।

ਜ਼ਿਕਰਯੋਗ ਹੈ ਕਿ ਦਰਿਆ ਪਾਰ ਵੱਸਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੇ ਸਰਕਾਰ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਦਿਆਂ ਇਸ ਵਾਰ ਪੁਲ ਨਾ ਬਣਨ ਕਾਰਨ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਉਕਤ ਪੁਲ ਨਾ ਬਣਨ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਕਤ ਪਿੰਡਾਂ ਨੂੰ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਾਲ ਦਰਿਆ ’ਤੇ ਪਲਟੂਨ ਪੁਲ ਬਣਾਇਆ ਜਾਂਦਾ ਹੈ। ਜਿਸ ਨੂੰ ਬਰਸਾਤ ਦੇ ਦਿਨਾਂ ਵਿੱਚ ਚੁੱਕ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਕਿਸ਼ਤੀ ਲੋਕਾਂ ਦੇ ਘਰਾਂ ਨੂੰ ਜਾਣ ਲਈ ਸਹਾਰਾ ਬਣੀ ਹੋਈ ਹੈ। ਹੁਣ ਉਕਤ ਪੁਲ ਦੇ ਨਿਰਮਾਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਪਰ ਹੁਣ ਤੱਕ ਕੰਮ ਸ਼ੁਰੂ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਪਿੰਡ ਤੂਰ ਦੇ ਬੂਥ ਨੰਬਰ ਦੋ ਅਤੇ ਪਿੰਡ ਭੜਿਆਲ ਦੇ ਬੂਥ ਨੰਬਰ ਇੱਕ ਵਿੱਚ ਸਿਰਫ਼ 4 ਵੋਟਾਂ ਹੀ ਪੋਲ ਹੋਈਆਂ। ਪਿੰਡ ਲਾਸੀਆਂ ਦੇ ਬੂਥ ਨੰਬਰ 32 ’ਤੇ ਇੱਕ ਵੀ ਵਿਅਕਤੀ ਨੇ ਆਪਣੀ ਵੋਟ ਨਹੀਂ ਪਾਈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਮਿਲਦਿਆਂ ਹੀ ਸ਼ਾਮ 4.30 ਵਜੇ ਦੇ ਕਰੀਬ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ ਅਤੇ ਐਸਐਸਪੀ ਡਾ ਨਾਨਕ ਸਿੰਘ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਲੋਕਾਂ ਨੂੰ ਕਾਫੀ ਸਮਝਾਇਆ, ਜਿਸ ਤੋਂ ਬਾਅਦ ਬੂਥ ਨੰ. ਇਸੇ ਤਰ੍ਹਾਂ ਬੂਥ ਨੰਬਰ ਇੱਕ ਭੜਿਆਲ ਵਿੱਚ 397 ਵਿੱਚੋਂ 25 ਵੋਟਾਂ ਪੋਲ ਹੋਈਆਂ। ਜ਼ਿਆਦਾਤਰ ਲੋਕ ਚੋਣਾਂ ਦੇ ਬਾਈਕਾਟ ਦੇ ਫੈਸਲੇ ‘ਤੇ ਅੜੇ ਰਹੇ। ਇਸੇ ਤਰ੍ਹਾਂ ਹਲਕਾ ਭੋਆ ਵਿੱਚ ਪੈਂਦੇ ਪਿੰਡ ਲਸੀਆਂ ਦੇ ਬੂਥ ਨੰਬਰ 32 ਵਿੱਚ 353 ਵੋਟਰਾਂ ਵਿੱਚੋਂ ਇੱਕ ਵੀ ਵੋਟਰ ਨੇ ਆਪਣੀ ਵੋਟ ਨਹੀਂ ਪਾਈ।

Exit mobile version