ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਹੋਈ ਮੌਤ

ਚੰਡੀਗੜ੍ਹ, 15 ਫਰਵਰੀ। ਅਦਾਕਾਰ ਤੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀਪ ਸਿੱਧੂ ਦਾ ਕੁੰਡਲੀ ਮਾਨੇਸਰ (ਕੇ.ਐਮ.ਪੀ.ਐਲ.) ਹਾਈਵੇਅ ’ਤੇ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਹੈ। ਅਦਾਕਾਰ ਦੀਪ ਸਿੱਧੂ ਆਪਣੇ ਸਾਥੀਆਂ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਰਹੇ ਸਨ । 

ਦੀਪ ਸਿੱਧੂ ਉਹ ਹੀ ਸਨ ਜਿਨ੍ਹਾਂ ਨੇ 2019 ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਦਾਕਾਰ ਸੰਨੀ ਦਿਓਲ ਲਈ ਵੋਟਾਂ ਮੰਗੀਆਂ ਸਨ। ਹਾਲਾਂਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਸੰਨੀ ਦਿਓਲ ਨਾਲ ਉਨ੍ਹਾਂ ਰਿਸ਼ਤ ਤੋੜ ਲਿਆ ਸੀ ਅਤੇ ਸੰਨੀ ਦਿਓਲ ਵੱਲੋਂ ਵੀ ਇਸ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਸੀ। ਦੀਪ ਸਿੱਧੂ ਤੇ ਲਾਲ ਕਿਲਾ ਹਿੰਸਾ ਭੜਕਾਉਣ ਦੇ ਵੀ ਆਰੋਪ ਲਗੇ ਸਨ।

Exit mobile version