ਸੁਖਬੀਰ ਦਾ ਹਮਲਾ, ਕਿਸੇ ਆਮ ਬੰਦੇ ਨੂੰ ਨਹੀਂ ਆਪ ਨੇ 65 ਦਲ-ਬਦਲੂਆਂ ਨੂੰ ਦਿੱਤੀਆਂ ਟਿਕਟਾਂ, ਕਾਂਗਰਸ ਤੇ ਵੀ ਕੀਤੇ ਤਿੱਖੇ ਵਾਰ

ਤੁਸੀਂ ਗੁਰਬਚਨ ਸਿੰਘ ਬੱਬੇਹਾਲੀ ਨੂੰ ਬਣਾਓ ਵਿਧਾਇਕ, ਮੈਂ ਬਣਾਵਾਂਗਾ ਮੰਤਰੀ – ਸੁਖਬੀਰ ਬਾਦਲ

ਬੱਬੇਹਾਲੀ ਦਾ ਅਧਿਕਾਰੀਆਂ ਨਾਲ ਗਿਲਾ, ਸ਼ਿਕਾਇਤ ‘ਤੇ ਨਹੀਂ ਹੋ ਰਹੀ ਕਾਰਵਾਈ, ਸੁਖਬੀਰ ਬਾਦਲ ਨੂੰ ਚੋਣ ਆਯੋਗ ਨਾਲ ਗੱਲ ਕਰਣ ਲਈ ਕਿਹਾ

ਗੁਰਦਾਸਪੁਰ, 10 ਫਰਵਰੀ (ਮੰਨਣ ਸੈਣੀ)। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਨਹੀਂ ਸਗੋਂ ਦਲ-ਬਦਲੂਆਂ ਦੀ ਪਾਰਟੀ ਹੈ, ਜਿਸ ਵਿੱਚ 65 ਅਜਿਹੇ ਉਮੀਦਵਾਰ ਹਨ ਜੋਂ ਦਲ-ਬਦਲੂ ਹਨ, ਜਿਹਨਾਂ ਨੂੰ ਉਹਨਾਂ ਦੀ ਪਾਰਟੀ ਵੱਲੋ ਟਿਕਟ ਨਹੀਂ ਮਿਲੀ ਤੇ ਉਹਨਾਂ ਵੱਲੋ ਆਮ ਆਦਮੀ ਪਾਰਟੀ ਵਿੱਚ ਸ਼ਮਹੂਲਿਅਤ ਕਰ ਲਈ ਗਈ ਅਤੇ ‘ਆਪ’ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨ ਦਿੱਤਾ । ਇਹ ਹਮਲਾ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ‘ਤੇ ਸਾਧਿਆ। ਇੱਕ ਪਾਸੇ ਜਿੱਥੇ ਬਾਦਲ ਨੇ ਆਪ ਨੂੰ ਨਿਸ਼ਾਨੇ ਤੇ ਲਿਆ ਉਥੇ ਹੀ ਕਾਂਗਰਸ ਤੇ ਵੀ ਖੂਬ ਵਾਰ ਕੀਤੇ। ਸੁਖਬੀਰ ਅੱਜ ਸਥਾਨਕ ਹਨੂੰਮਾਨ ਚੌਕ ਵਿਖੇ ਅਕਾਲੀ ਦਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਗੁਰਬਚਨ ਸਿੰਘ ਬੱਬੇਹਾਲੀ ਮੇਰੇ ਪਰਿਵਾਰਕ ਮੈਂਬਰ ਹਨ। ਤੁਸੀਂ ਉਸਨੂੰ ਜਿੱਤ ਦਵਾਓ, ਮੈਂ ਉਹਨਾਂ ਨੂੰ ਸਰਕਾਰ ਬਨਣ ਤੇ ਮੰਤਰੀ ਬਣਾਵਾਂਗਾ।

ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਤੁਹਾਡੇ ਇਲਾਕੇ ਵਿੱਚ ਜੋ ਵੀ ਵਿਕਾਸ ਕਾਰਜ ਹਨ, ਉਹ ਬੱਬੇਹਾਲੀ ਨੂੰ ਦੱਸ ਦਿਓ। ਮੈਂ ਇਨ੍ਹਾਂ ਨੂੰ ਸਰਕਾਰ ਬਨਣ ਦੇ ਛੇ ਮਹੀਨਿਆਂ ਅੰਦਰ ਪੂਰਾ ਕਰਵਾ ਦਵਾਂਗਾ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਹ ਰਿਕਸ਼ਿਆਂ, ਰੇਹੜੀ ਵਾਲਿਆਂ ਅਤੇ ਛੋਟੇ ਦੁਕਾਨਦਾਰਾਂ ਨੂੰ ਟਿਕਟਾਂ ਦੇਵੇਗੀ। ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕਿ ਤੁਹਾਡਾ ਉਮੀਦਵਾਰ ਕਿਹੋ ਜਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿੱਚ ਏਆਈਜੀ ਦਿਲਬਾਗ ਸਿੰਘ ਨੇ ਪੰਜ ਸਾਲ ਸਖ਼ਤ ਮਿਹਨਤ ਕੀਤੀ ਪਰ ਅੰਤ ਵਿੱਚ ਟਿਕਟ ਕਿਸੇ ਹੋਰ ਨੂੰ ਦਿੱਤੀ ਗਈ। ਇਸੇ ਤਰਾਂ ਉਹਨਾਂ ਹਲਕੇ ਦੇ ਵਿਧਾਇਕ ਤੇ ਵੀ ਭ੍ਰਸ਼ਟਾਚਾਰ ਦੇ ਦੋਸ਼ ਲਗਾਂਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਬਨਣ ਤੇ ਉਹ ਕੁਝ ਦਿਨਾਂ ਅੰਦਰ ਹੀ ਜੇਲ ਵਿੱਚ ਹੋਣਗੇ।

ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਅਸੀਂ ਨਾ ਤਾਂ ਝੂਠੀ ਸਹੁੰ ਖਾਵਾਂਗੇ ਅਤੇ ਨਾ ਹੀ ਝੂਠੇ ਵਾਅਦੇ ਕਰਾਂਗੇ। ਜੋ ਤੁਸੀਂ ਕਹੋਗੇ, ਮੈਂ ਉਹੀ ਕਰਾਂਗਾ। ਬੱਬੇਹਾਲੀ ਨੇ ਪ੍ਰਧਾਨ ਸੁਖਬੀਰ ਬਾਦਲ ਦਾ ਧਿਆਨ ਅਫਸਰ ਸ਼ਾਹੀ ਦੇ ਸ਼ੱਕੀ ਰਵਇਏ ਵੱਲ ਦਿਵਾਇਆ ਅਤੇ ਚੋਣ ਕਮਿਸ਼ਨ ਨਾਲ ਗੱਲ ਕਰਨ ਲਈ ਕਿਹਾ। ਬੱਬੇਹਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਅਫਸਰਸ਼ਾਹੀ ‘ਤੇ ਬਹੁਤ ਗਿਲਾ ਹੈ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਨਹੀਂ ਕਰ ਰਹੀ। ਗੁਰਦਾਸਪੁਰ ਵਿੱਚ ਕਈ ਅਜਿਹੇ ਅਧਿਕਾਰੀ ਹਨ ਜੋ ਪਿਛਲੇ ਤਿੰਨ ਸਾਲਾਂ ਤੋਂ ਹਲਕੇ ਵਿੱਚ ਕੰਮ ਕਰ ਰਹੇ ਹਨ ਅਤੇ ਪੱਖਪਾਤੀ ਰਵਿਇਆ ਅਪਣਾ ਰਹੇ ਹਨ।

ਬੱਬੇਹਾਲੀ ਨੇ ਕਿਹਾ ਕਾਂਗਰਸ ਪਾਰਟੀ ਬਿਨਾਂ ਟੈਂਡਰ ਲਾਏ ਆਪਣੀ ਹਾਰ ਦੇ ਮੱਦੇਨਜ਼ਰ ਡੇਰੇ ਨੂੰ ਜਾਣ ਵਾਲੀਆਂ ਸੜਕਾਂ ਲਈ ਸਾਮਾਨ ਭੇਜ ਰਹੀ ਹੈ। ਪਰ ਜੇਕਰ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਉਥੇ ਉਪਰੋਕਤ ਸੜਕਾਂ ਬਣਾਈਆਂ ਜਾਣਗੀਆਂ। ਉਹਨਾਂ ਚੈਕ ਵੱਡਣ ਸੰਬੰਧੀ ਵੀ ਗੱਲ ਦੋਹਰਾਈ। ਉਨ੍ਹਾਂ ਕਿਹਾ ਕਿ ਹੁਣ ਲੋਕ ਕਾਂਗਰਸੀਆਂ ਨੂੰ ਮੂੰਹ ਨਹੀਂ ਦੇ ਰਹੇ। ਜਿਸ ਕਾਰਨ ਹਲਕੇ ਦੇ ਕਈ ਪਿੰਡਾਂ ਵਿੱਚ ਪਲਾਟ ਵੰਡਣ ਦੇ ਝੂਠੇ ਫਾਰਮ ਭਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 2017 ਵਿੱਚ ਕਾਂਗਰਸ ਨੇ ਬਾਦਲ ਸਰਕਾਰ ਵੱਲੋਂ ਦਿੱਤੇ ਆਟੇ ਦੇ ਨਾਲ-ਨਾਲ ਚਾਹ ਪੱਤੀ, ਖੰਡ ਅਤੇ ਘਿਓ ਦੇਣ ਦਾ ਵਾਅਦਾ ਕੀਤਾ ਸੀ, ਜੋ ਪੰਜ ਸਾਲਾਂ ਵਿੱਚ ਵੀ ਪੂਰਾ ਨਹੀਂ ਕੀਤਾ ਗਿਆ।

ਕੁਝ ਅਜਿਹੇ ਅਕਾਲੀ ਆਗੂ ਹਨ ਜੋ ਬਾਹਰਲੇ ਹਲਕਿਆਂ ਵਿੱਚ ਅਕਾਲੀ ਦਲ ਦੀ ਗੱਲ ਕਰ ਰਹੇ ਹਨ ਪਰ ਸਥਾਨਕ ਪੱਧਰ ’ਤੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਅਜਿਹੇ ਲੋਕਾਂ ਖਿਲਾਫ ਵੀ ਕਾਰਵਾਈ ਦੀ ਲੋੜ ਹੈ।

ਇਸ ਮੌਕੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ, ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਜੇਪੀ ਭਗਤ, ਮੇਜਰ ਸੋਮਨਾਥ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਡਿੰਪਲ, ਮਾਸਟਰ ਸੁਰਿੰਦਰ ਸ਼ਰਮਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਲਸ਼ਨ ਸੈਣੀ ਆਦਿ ਹਾਜ਼ਰ ਸਨ।

Exit mobile version