ਗੋਡੇ ਟੇਕ ਚੁੱਕੀ ਹੈ ਕਾਂਗਰਸ, ਆਪ ਦੇ ਚਿਹਰੇ ਤੋਂ ਉੱਤਰਿਆ ਝੂਠ ਦਾ ਨਕਾਬ- ਬੱਬੇਹਾਲੀ

ਗੁਰਦਾਸਪੁਰ, 10 ਫਰਵਰੀ (ਮੰਨਣ ਸੈਣੀ)। ਵਿਧਾਨ ਸਭਾ ਹਲਕਾ, ਗੁਰਦਾਸਪੁਰ ਦੇ ਪਿੰਡ ਤਿੱਬੜੀ, ਬਾਹੀਆਂ, ਤੁੰਗ, ਭੱਠਾ ਕਾਲੋਨੀ (ਹਰਦੋਬਥਵਾਲਾ) ਅਤੇ ਜੱਟਾਂ ਦੀ ਬੰਬੀ, ਸਿਨੇਮਾ ਵਾਲੀ ਗਲੀ, ਗੁਰਦਾਸਪੁਰ ਵਿੱਚ ਅਕਾਲੀ-ਬਸਪਾ ਗੱਠਜੋੜ ਦੀਆਂ ਸਾਂਝੀਆਂ ਮੀਟਿੰਗ ਹੋਈਆਂ ।

ਗੱਠਜੋੜ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਹਨ੍ਹੇਰੀ ਨੂੰ ਵੇਖਦਿਆਂ ਕਾਂਗਰਸ ਗੋਡੇ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਦੇ ਚਿਹਰੇ ਤੋਂ ਵੀ ਝੂਠ ਦਾ ਨਕਾਬ ਲਹਿ ਚੁੱਕਿਆ ਹੈ । ਪੰਜਾਬ ਦੇ ਸੁਲਝੇ ਵੋਟਰ ਅਕਾਲੀ ਦਲ ਦੇ ਸਮਰਥਨ ਵਿੱਚ ਲਗਾਤਾਰ ਖੁੱਲ੍ਹ ਕੇ ਮੈਦਾਨ ਵਿੱਚ ਆ ਰਹੇ ਹਨ । ਉਨ੍ਹਾਂ ਕਿਹਾ ਕਿ ਖਿੱਲਰ ਚੁੱਕੀ ਕਾਂਗਰਸ ਤੋਂ ਆਪਣਾ ਆਪ ਨਹੀਂ ਸੰਭਾਲਿਆ ਜਾ ਰਿਹਾ ਅਤੇ ਆਮ ਆਦਮੀ ਪਾਰਟੀ ਨੇ ਦੂਸਰੀਆਂ ਪਾਰਟੀਆਂ ਤੋਂ ਉਮੀਦਵਾਰਾਂ ਲਿਆ ਕੇ ਖਾਨਾਪੂਰਤੀ ਕੀਤੀ ਹੈ । ਇਸ ਪਾਰਟੀ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਵਿੱਚ ਕੋਈ ਆਮ ਆਦਮੀ ਨਹੀਂ ਬਲਕਿ ਪਹਿਲਾਂ ਤੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇਤਾਵਾਂ ਦੇ ਚਿਹਰੇ ਹਨ । ਭਾਵੇਂ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਦੇ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੂਝਵਾਨ ਵੋਟਰ ਇਹ ਸਮਝਦੇ ਹਨ ਕਿ ਆਮ ਆਦਮੀ ਪਾਰਟੀ ਦੀ ਰਿਮੋਟ ਕਿਸ ਦੇ ਹੱਥ ਵਿੱਚ ਹੈ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਪੰਜਾਬੀ ਲੋਕ ਭੋਲੇ ਜ਼ਰੂਰ ਹਨ ਪਰ ਏਨੀ ਸਮਝ ਰੱਖਦੇ ਹਨ ਕਿ ਦਿਲੋਂ ਪੰਜਾਬ ਦੇ ਹਿਤ ਵਿੱਚ ਕਿਹੜੀ ਪਾਰਟੀ ਹੈ । ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਹਲਕੇ ਦੇ ਦੌਰੇ ਮਗਰੋਂ ਚੋਣ ਮੁਹਿੰਮ ਨੂੰ ਜ਼ਬਰਦਸਤ ਹੁਲਾਰਾ ਮਿਲਿਆ ਹੈ ਅਤੇ ਵੋਟਰਾਂ ਦਾ ਅਕਾਲੀ ਦਲ ਪ੍ਰਤੀ ਉਤਸ਼ਾਹ ਦਰਸਾ ਰਿਹਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ ।

ਤਿੱਬੜੀ ਦੀ ਚੋਣ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ, ਜ਼ਿਲ੍ਹਾ ਗੁਰਦਾਸਪੁਰ ਦੇ ਸਾਬਕਾ ਮੀਤ ਪ੍ਰਧਾਨ ਦਿਲਬਾਗ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ, ਬਲਵਿੰਦਰ ਸਿੰਘ ਮੱਲ੍ਹੀ, ਜੋਗਿੰਦਰ ਸਿੰਘ ਜੇਈ, ਬਾਪੂ ਇੰਦਰ ਸਿੰਘ, ਮੈਂਬਰ ਪੰਚਾਇਤ ਰੂਪ ਸਿੰਘ, ਦਰਸ਼ਨ ਲਾਲ, ਸਾਬਕਾ ਸਰਪੰਚ ਦਰਸ਼ਨ ਲਾਲ, ਸਾਬਕਾ ਮੈਂਬਰ ਪੰਚਾਇਤ ਲਖਵਿੰਦਰ ਸਿੰਘ, ਕੁਲਵੰਤ ਸਿੰਘ ਚੱਠਾ, ਸੰਦੀਪ ਸਿੰਘ ਮੱਲ੍ਹੀ, ਸਿਮਰਨਜੀਤ ਸਿੰਘ ਰੰਧਾਵਾ ਆਦਿ ਮੌਜੂਦ ਸਨ ।

Exit mobile version