ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ 7 ਨਵੇਂ ਉਮੀਦਵਾਰਾ ਦਾ ਕੀਤਾ ਐਲਾਨ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਅੱਜ 7 ਨਵੇਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਹੁਣ ਤਕ ਪਾਰਟੀ 29 ਉਮੀਦਵਾਰ ਐਲਾਨ ਚੁੱਕੀ ਹੈ। ਪੰਜਾਬ ਲੋਕ ਕਾਂਗਰਸ ਭਾਜਪਾ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਚੋਣ ਲੜ ਰਹੀ ਹੈ। ਪਾਰਟੀ ਨੇ ਪੱਟੀ ਹਲਕੇ ਤੋਂ ਜਸਕਰਨ ਸਿੰਘ ਸੰਧੂ, ਨਕੋਦਰ ਤੋਂ ਸ਼ੰਮੀ ਕੁਮਾਰ ਕਲਿਆਣ, ਆਦਮਪੁਰ (ਰਾਖਵੀਂ ਸੀਟ) ਤੋਂ ਜਗਦੀਸ਼ ਕੁਮਾਰ ਜੱਸਲ, ਮਲੋਟ (ਰਾਖਵੀਂ ਸੀਟ) ਤੋਂ ਕਰਨਵੀਰ ਸਿੰਘ ਇੰਦੌਰਾ, ਕੋਟਕਪੂਰਾ ਤੋਂ ਦਰਗੇਸ਼ ਕੁਮਾਰ ਸ਼ਰਮਾ, ਬਠਿੰਡਾ ਦਿਹਾਤ (ਐੱਸਸੀ) ਤੋਂ ਮਾਇਆ ਦੇਵੀ ਤੇ ਮਾਨਸਾ ਤੋਂ ਜੀਵਨ ਦਾਸ ਬਾਵਾ ਨੂੰ ਟਿਕਟ ਦਿੱਤੀ ਹੈ।

Exit mobile version