ਪਾਰਿਵਾਰਿਕ ਵਿਵਾਦ ਵਿੱਚ ਫ਼ਸੇ ਨਵਜੋਤ ਸਿੰਘ ਸਿੱਧੂ, ਵੱਡੀ ਭੈਣ ਸੁਮਨ ਤੂਰ ਨੇ ਲਾਏ ਵੱਡੇ ਇਲਜ਼ਾਮ, ਬੋਲੇ- ਪੈਸੇ ਖ਼ਾਤਰ ਛੱਡਿਆ ਪਰਿਵਾਰ

ਚੰਡੀਗੜ, 28 ਜਨਵਰੀ । ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਚੋਣਾਂ 2022 ਲਈ ਤਿਆਰੀ ਕਰ ਲਈ ਹੈ। ਇਸ ਸਮੇਂ ਜੱਦ ਉਹ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਬਣਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਚੋਣਾਂ ਤੋਂ ਠੀਕ ਪਹਿਲਾਂ ਨਵਜੋਤ ਸਿੰਘ ਸਿੱਧੂ ਇੱਕ ਹੋਰ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਦੀ ਭੈਣ ਸੁਮਨ ਤੂਰ ਨੇ ਲਾਈਵ ਇੰਟਰਵਿਊ ਦੌਰਾਨ ਉਨ੍ਹਾਂ ਕਈ ਦੋਸ਼ ਲਗਾਏ ਹਨ। ਅਮਰੀਕਾ ਤੋਂ ਪਰਤੀ ਸੁਮਨ ਤੂਰ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫੰਰਸ ਦੌਰਾਨ ਹੈਰਾਨਕੁੰਨ ਖੁਲਾਸੇ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹ ਕਾਫੀ ਭਾਵੁਕ ਵੀ ਹੋ ਗਏ।

ਸਿੱਧੂ ਨੇ ਸਿਰਫ਼ ਪੈਸਿਆਂ ਲਈ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਧੂ ਨੇ ਪਿਤਾ ਦੇ ਘਰ ‘ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ 20 ਜਨਵਰੀ ਨੂੰ ਉਹ ਸਿੱਧੂ ਦੇ ਘਰ ਗਏ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸਿੱਧੂ ਨੇ ਮੈਨੂੰ ਬਲਾਕ ਕੀਤਾ ਹੋਇਆ ਹੈ। 1989 ‘ਚ ਰੇਲਵੇ ਸਟੇਸ਼ਨ ‘ਤੇ ਮੇਰੀ ਮਾਂ ਦੀ ਲਾਵਾਰਸ ਹਾਲਤ ‘ਚ ਮੌਤ ਹੋਈ। ਅਮਰੀਕਾ ‘ਚ ਰਹਿੰਦੀ ਨਵਜੋਤ ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਨੇ ਦੱਸਿਆ ਕਿ ਉਹ ਸਾਲ 1990 ‘ਚ ਵਿਦੇਸ਼ ਚਲੇ ਗਏ ਸਨ। ਸਿੱਧੂ ਨੇ ਇੰਟਰਵਿਊ ਦੌਰਾਨ ਆਪਣੇ ਮਾਤਾ-ਪਿਤਾ ਬਾਰੇ ਝੂਠ ਬੋਲਿਆ। ਮੇਰੀ ਮਾਂ ਹਿੰਦੂ ਤੇ ਮੇਰੇ ਪਿਤਾ ਸਿੱਖ ਸਨ।

ਉਨ੍ਹਾਂ ਕਿਹਾ ਕਿ ਮੈਂ ਸ਼ੈਰੀ ਨੂੰ ਛੋਟਾ ਹੋਣ ਕਾਰਨ ਪੁੱਤ ਕਹਿ ਕੇ ਬੁਲਾਉਂਦੀ ਹਾਂ। ਉਸ ਨੂੰ ਕਈ ਵਾਰ ਮੈਸਜ਼ ਕੀਤਾ ਪੁੱਤ ਤੂੰ ਮੇਰੇ ਨਾਲ ਗੱਲ ਕਰ ਕਿ ਤੂੰ ਪੈਸੇ ਲਈ ਇੰਝ ਕਿਉਂ ਕੀਤਾ। ਉਨ੍ਹਾਂ ਅਖਬਾਰ ਦਾ ਪੁਰਾਣਾ 1987 ਦਾ ਆਰਟੀਕਲ ਦਿਖਾਉਂਦੇ ਹੋਏ ਕਿਹਾ ਕਿ ਜਿਸ ਵਿਚ ਸਿੱਧੂ ਨੇ ਇਹ ਕਿਹਾ ਕਿ ਮੇਰੀ ਮਾਂ ਤੇ ਪਿਤਾ ਦੀ ਜੁਡੀਸ਼ੀਅਲ ਅਲੱਗ ਹੋ ਗਏ ਸਨ ਪਰ ਅਜਿਹਾ ਬਿਲਕੁਲ ਝੂਠ ਹੈ। ਉਨ੍ਹਾਂ ਕਿਹਾ ਕਿ ਮੈਂ 20 ਜਨਵਰੀ ਨੂੰ ਨਵਜੋਤ ਸਿੱਧੂ ਨਾਲ ਗੱਲ ਕਰਨ ਲਈ ਉਸਦੇ ਘਰ ਗਈ, ਪਰ ਉਸਨੇ ਮੈਨੂੰ ਦਰਵਾਜ਼ਾ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਲਈ ਰਾਜਨੀਤਿਕ ਨਹੀਂ ਹੈ, ਇਹ ਸਾਡਾ ਪਰਿਵਾਰਕ ਮਸਲਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋ ਭੈਣਾਂ ਸੀ, ਇਕ ਭੈਣ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੈਨੂੰ ਸਿਰਫ ਮੇਰੀ ਮਾਂ ਲਈ ਇਨਸਾਫ ਚਾਹੀਦਾ ਹੈ।

Exit mobile version