ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਹੋਵੇ ਲਾਜ਼ਮੀ, ਪੰਜਾਬ ਦੇ ਆਮ ਵੋਟਰਾਂ ਕੀਤੀ ਮੰਗ

ਗੁਰਦਾਸਪੁਰ, 22 ਜਨਵਰੀ (ਮੰਨਣ ਸੈਣੀ)। ਪੰਜਾਬ ਅੰਦਰ 20 ਫਰਵਰੀ ਵਾਲੇ ਦਿਨ ਵੋਟਾ ਪੈਣ ਜਾ ਰਹੀਆਂ ਹਨ। ਜਿਸ ਸੰਬੰਧੀ ਚੋਣ ਅਖਾੜਾ ਪੂਰੀ ਤਰਾਂ ਭੱਖ ਚੁੱਕਿਆ। ਵੱਖ ਵੱਖ ਪਾਰਟੀਆਂ ਵੱਲੋਂ ਵੀ ਆਪਣੇ ਪਹਿਲਵਾਨ (ਉਮੀਦਵਾਰ) ਚੋਣ ਦੰਗਲ ਵਿੱਚ ਉਤਾਰੇ ਜਾ ਰਹੇ ਹਨ। ਜਿਹਨਾਂ ਦੇ ਭਵਿੱਖ ਦਾ ਫੈਸਲਾ ਆਮ ਵੋਟਰਾਂ ਨੇ ਆਪਣੀ ਵੋਟ ਰੂਪੀ ਫਤਵਾਂ ਜਾਰੀ ਕਰ ਕਰਨਾ। ਸਿਆਸੀ ਪਾਰਟੀਆਂ ਦੇ ਨਾਲ ਨਾਲ ਚੋਣ ਕਮੀਸ਼ਨ ਵੀ ਪੂਰੀ ਤਰਾਂ ਤਿਆਰ ਬਰ ਤਿਆਰ ਹੋ ਪੂਰੀ ਕੌਸ਼ਿਸ਼ ਕਰ ਰਿਹਾ ਕਿ ਚੋਣਾ ਪੂਰੀ ਤਰਾਂ ਅਮਨ ਸ਼ਾਂਤੀ ਅਤੇ ਨਿਰਪੱਖ ਤਰੀਕੇ ਨਾਲ ਮੁਕੰਮਲ ਹੋ ਜਾਣ। ਆਮ ਵੋਟਰਾਂ ਤੱਕ ਵੱਧ ਤੋਂ ਵੱਧ ਪਹੁੰਚ ਕਰ ਉਹਨਾਂ ਨੂੰ ਪੂਰੀ ਤਰਾਂ ਜਾਗਰੂਕ ਕਰਨ ਸੰਬੰਧੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸੰਬੰਧੀ ਚੋਣ ਕਮੀਸ਼ਨ ਵੱਲੋ ਪੂਰੀ ਪਾਰਦਰਸ਼ਿਤਾ ਵੀ ਅਪਣਾਈ ਜਾ ਰਹਿ ਹੈ ਅਤੇ ਸ਼ੋਸ਼ਲ ਮੀਡਿਆ ਦਾ ਵੀ ਸਹਾਰਾ ਲਿਆ ਜਾ ਰਿਹਾ।

ਇਹਨਾਂ ਉਪਰਾਲਿਆ ਦੇ ਤਹਿਤ ਸੀ-ਵਿਜਿਲ ਐਪ ਰਾਹੀਂ ਲੋਕਾਂ ਅਤੇ ਰਾਜਨੀਤਿਕ ਪਾਰਟੀਆਂ ਦਿਆਂ ਸ਼ਿਕਾਇਤਾ ਦਾ ਵੀ 100 ਮਿੰਨਟ ਵਿੱਚ ਸਮਾਧਾਨ ਕੀਤਾ ਜਾ ਰਿਹਾ। ਉਮੀਦਵਾਰ ਦੀ ਛਵੀ ਕਿਸ ਤਰਾਂ ਦੀ ਹੈ, ਇਸ ਸੰਬੰਧੀ ਆਯੋਗ ਵੱਲੋਂ ਆਪਣੇ ਉਮੀਦਵਾਰ ਨੂੰ ਜਾਣੋਂ (KNOW YOUR CANDIDATE) ਸੰਬੰਧੀ ਮੋਬਾਇਲ ਐਪ ਵੀ ਮੋਬਾਇਲ ਪਲੇ ਸਟੋਰ ਤੇ ਜਾਰੀ ਕੀਤੀ ਗਈ ਹੈ ਜਿਸ ਨਾਲ ਸਿਰਫ ਇਕ ਕਲਿਕ ਮਾਤਰ ਵਿੱਚ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੀ ਪਿਛੋਕੜ ਸੰਬੰਧੀ, ਉਹਨਾਂ ਦੀ ਆਪਰਾਧਿਕ ਪਛੋਕੜ ਸੰਬੰਧੀ ਪਤਾ ਲੱਗ ਸਕੇਗਾ।

ਚੋਣ ਆਯੋਗ ਵੱਲੋਂ ਕੀਤੇ ਜਾ ਰਹੇ ਇਹਨਾਂ ਸ਼ਲਾਘਾਪੂਰਨ ਕਦਮਾਂ ਦੇ ਸਦਕਾ ਹੁਣ ਆਮ ਲੋਕਾਂ ਅਤੇ ਵੋਟਰਾਂ ਵਿੱਚ ਇੱਕ ਅਹਿਮ ਅਤੇ ਖਾਸ ਮੰਗ ਉੱਠਣ ਲਗੀ ਹੈ। ਆਮ ਵੋਟਰਾਂ ਵੱਲੋ ਮੀਡਿਆ ਰਾਹੀ ਚੋਣ ਕਮਿਸ਼ਨ ਨੂੰ ਇਹ ਮੰਗ ਕੀਤੀ ਜਾ ਰਹੀ ਹੈ ਕਿ ਆਯੋਗ ਚੋਣਾ ਲੜਨ ਵਾਲੇ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਵੀ ਲਾਜਮੀਂ ਲਾਗੂ ਕਰੇ। ਉਸ ਉਮੀਦਵਾਰ ਦੀ ਰਿਪੋਰਟ ਕੋਈ ਵੀ ਹੋਵੋ ਪਰ ਉਹ ਜਨਤੱਕ ਰੂਪ ਵਿੱਚ ਉਮੀਦਵਾਰ ਦੇ ਪ੍ਰੋਫਾਇਲ ਡਾਟਾ ਨਾਲ ਜੋੜ ਕੇ ਆਪਣੇ ਉਮੀਦਵਾਰ ਨੂੰ ਜਾਣੋ ਸੰਬੰਧੀ ਐਪ ਤੇ ਚੜਾਇਆ ਜਾਵੇਂ। ਇੱਥੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਡੋਪ ਟੈਸਟ ਵੀ ਵਿਸ਼ੇਸ਼ ਮਾਹਿਰ ਡਾਕਟਰਾਂ ਦੀ ਟੀਮ ਅਤੇ ਪ੍ਰਸ਼ਾਨਿਕ ਅਧਿਕਾਰਿਆਂ ਦੀ ਦੇਖਰੇਖ ਤਲੇ ਲਿਆ ਜਾਵੇ ਤਾਂ ਜੋ ਕਿਸੇ ਵੀ ਤਰਾਂ ਦੀ ਫੇਕ ਰਿਪੋਰਟ ਨਾ ਪੇਸ਼ ਹੋ ਸਕੇ ਅਤੇ ਫੇਕ ਰਿਪੋਰਟ ਤੇ ਤੁਰੰਤ ਕਾਰਵਾਈ ਕਰ ਉਮੀਦਵਾਰੀ ਰੱਦ ਕੀਤੀ ਜਾਵੇ।

ਇਸ ਸੰਬੰਧੀ ਗੁਰਦਾਸਪੁਰ ਦੇ ਪਿੰਡ ਹਯਾਤਨਗਰ ਤੋ ਰਾਕੇਸ਼, ਵਰਸੋਲਾ ਤੋਂ ਸਤਨਾਮ ਸਿੰਘ, ਨਵਾਂ ਸਹਿਰ ਵਾਸੀ ਸਰਵਣ ਸਿੰਘ ਆਦਿ ਦਾ ਕਹਿਣਾ ਸੀ ਕਿ ਇਹ ਵੋਟਰਾ ਦੇ ਭਵਿੱਖ ਦਾ ਸਵਾਲ ਹੈ ਅਤੇ ਚੋਣ ਕਮਿਸ਼ਨ ਨੂੰ ਚਾਹੀਦਾ ਕਿ ਉਹ ਟੈਸਟ ਲਾਜ਼ਮੀ ਕਰਨ। ਜਲੰਦਰ ਦੇ ਦਿਨੇਸ਼ ਦਾ ਕਹਿਣਾ ਸੀ ਕਿ ਜੇ ਅਸਲਾ ਲੈਣ ਲਈ ਟੈਸਟ ਲਾਜ਼ਮੀ ਹੋ ਸਕਦਾ ਤਾਂ ਕਾਗਜ ਦਾਖਿਲ ਕਰਨ ਲਈ ਕਿਉ ਨਹੀਂ।

ਇੱਖੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿੱਚ ਕਈ ਸਿਆਸੀ ਆਗੂ, ਜਿਹਨਾ ਵਿੱਚ ਸਾਬਕਾ ਮੰਤਰੀ ਲਕਸ਼ਮੀ ਕਾਂਤ ਚਾਵਲਾ, ਉੱਘੇ ਵਕੀਲ ਅਤੇ ਸਿਆਸਤਦਾਨ ਹਰਵਿੰਦਰ ਸਿੰਘ ਫੂਲਕਾ ਆਦਿ ਕਈ ਸਿਆਸਤਦਾਨ ਅਤੇ ਬੁੱਧੀਜੀਵੀ ਹਨ ਜੋ ਇਸ ਤੋਂ ਪਹਿਲਾ ਡੋਪ ਟੈਸਟ ਲਾਜ਼ਮੀ ਕਰਨ ਦੀ ਹਿਮਾਇਤ ਕਰ ਚੁੱਕੇ ਹਨ।

Exit mobile version