ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਵਿਗੜੇ ਬੋਲ, ਦਿੱਤਾ ਵਿਵਾਦਿਤ ਬਿਆਨ

ਮਲੇਰਕੋਟਲਾ: ਪੰਜਾਬ ਕਾਂਗਰਸ ਪ੍ਰਦੇਸ਼ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਨੇ ਪੰਜਾਬ ਦੀ ਰਾਜਨੀਤੀ ਗਰਮਾ ਦਿੱਤੀ ਹੈ। ਭਾਜਪਾ ਵੱਲੋਂ ਇਸ ਸੰਬੰਧੀ ਸੱਖਤ ਨੋਟਿਸ ਲਿਆ ਗਿਆ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਸੰਬੰਧੀ ਪੱਤਰ ਲਿਖਿਆ ਗਿਆ ਹੈ। ਹਾਲਾਕਿ ਇਹ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਵੀ ਇੱਕ ਵਿਸ਼ਾ ਹੈ।

ਦੱਸਣਯੋਗ ਹੈ ਕਿ ਵਾਇਰਲ ਵੀਡੀਓ ਚ ਮੁਸਤਫ਼ਾ ਵੱਲੋ ਇਕ ਧਰਮ ਦੇ ਲੋਕਾਂ ਸੰਬੰਧੀ ਵਿਵਾਦਿਤ ਬਿਆਨ ਦੇਂਦਿਆਂ ਕਿਹਾ ਗਿਆ ਹੈ ਕਿ ਮੇਰੇ ਬਰਾਬਰ ਜਲਸੇ ਦੀ ਇਜਾਜ਼ਤ ਨਾ ਦਿਓ , ਅਜਿਹੇ ਹਾਲਾਤ ਪੈਦਾ ਕਰਾਂਗਾ, ਸੰਭਾਲਣੇ ਮੁਸ਼ਕਿਲ ਹੋਣਗੇ।

ਦਰਅਸਲ ਮੁਹੰਮਦ ਮੁਸਤਫਾ ਮਲੇਰਕੋਟਲਾ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਉਸ ਦੇ ਨੇੜੇ ਹੀ ਆਮ ਆਦਮੀ ਪਾਰਟੀ ਦਾ ਇੱਕ ਜਨਤਕ ਇਕੱਠ ਵੀ ਸੀ ਅਤੇ ਆਪ ਵਰਕਰਾਂ ਵੱਲੋਂ ਸ਼ੋਰ ਕੀਤੇ ਜਾਣ ‘ਤੇ ਮੁਹੰਮਦ ਮੁਸਤਫਾ ਨੇ ਆਪਣਾ ਗੁੱਸਾ  ਜ਼ਾਹਰ ਕੀਤਾ ਜਿਸਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਮੁਸਤਫਾ ਦੇ ਬੋਲ ਵਿਗੜਦੇ ਨਜ਼ਰ ਆਏ ।

ਉਹਨਾਂ ਨੇ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ। ਉਹਨਾਂ ਕਿਹਾ ਕਿ,’ਮੈਂ ਕੌਮ ਦਾ ਸਿਪਾਹੀ ਹਾਂ ਅਤੇ ਕਾਨੂੰਨ ਦੇ ਹਿਸਾਬ ਨਾਲ ਚੱਲਣ ਵਾਲਾ ਇਨਸਾਨ ਹਾਂ, RSS ਦਾ ਏਜੰਟ ਨਹੀਂ ਜੋ ਡਰ ਕੇ ਘਰ ਅੰਦਰ ਬੈਠ ਜਾਵਾਂਗਾ।’

ਭਾਜਪਾ ਬੁਲਾਰੇ ਸੰਬਤ ਪਾਤਰਾ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਮੁਸਤਫ਼ਾ ਨੂੰ ਮੋਹਰਾ ਬਣਾ ਕੇ ਪੰਜਾਬ ਦੇ ਹਲਾਤ ਖ਼ਰਾਬ ਕਰਨਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਮੁਸਤਫ਼ਾ ਦੀ ਪਤਨੀ ਰਜੀਆ ਸੁਲਤਾਨਾ ਮਾਲੇਰਕੋਟਲਾ ਤੋਂ ਵਿਧਾਨ ਸਭਾ ਚੋਣ ਲੜ ਰਹੀ ਹੈ ਮੁਸਫਤਾ ਨੇ ਆਪ ਨੂੰ ਵੀ ਚਿਤਾਵਨੀ ਦਿੰਦੇ ਹੋਏ ਵੀਡੀਓ ਵਾਇਰਲ ਹੋ ਰਹੀ ਹੈ।

Exit mobile version