ਵਿਕਾਸ ਕਾਰਜਾਂ ‘ਤੇ ਲਗਾਉਣਗੇ ਲੋਕ ਜਿੱਤ ਦੀ ਮੋਹਰ-ਦਰਸ਼ਨ ਮਹਾਜਨ

ਗੁਰਦਾਸਪੁਰ, 21 ਜਨਵਰੀ (ਮੰਨਣ ਸੈਣੀ)। ਕਾਂਗਰਸੀ ਉਮੀਦਵਾਰ ਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਕੀਤੇ ਗਏ ਕੰਮਾਂ ‘ਤੇ ਹਲਕੇ ਦੇ ਲੋਕ ਬਿਨਾਂ ਕਿਸੇ ਪੱਖਪਾਤ ਤੋਂ ਜਿੱਤ ਦੀ ਮੋਹਰ ਲਗਾਉਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਕਮੇਟੀ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।

ਮਹਾਜਨ ਨੇ ਕਿਹਾ ਕਿ ਸ਼ਹਿਰ ਦੇ ਹਰ ਵਰਗ ਅਤੇ ਪਿੰਡ ਵਿਚ ਉਮੀਦਵਾਰ ਪਾਹੜਾ ਦੇ ਹੱਕ ਵਿਚ ਚੋਣ ਪ੍ਰਚਾਰ ਸਿਖਰਾਂ ‘ਤੇ ਪਹੁੰਚ ਗਿਆ ਹੈ | ਉਨ੍ਹਾਂ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਤੋਂ ਸ਼ਹਿਰ ਦਾ ਹਰ ਵਰਗ ਖੁਸ਼ ਹੈ। ਪਾਹੜਾ ਨੇ ਪਿਛਲੇ ਪੰਜ ਸਾਲਾਂ ਦੌਰਾਨ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਜੋ ਕੰਮ ਕੀਤੇ ਹਨ, ਉਸ ਦੀ ਮਿਸਾਲ ਨਹੀਂ ਮਿਲਦੀ। ਸੜਕਾਂ ਦੀ ਮੁਰੰਮਤ, ਸ਼ਹਿਰ ਦੀਆਂ ਸਾਰੀਆਂ ਗਲੀਆਂ ਦੀ ਮੁਰੰਮਤ, ਹਨੂੰਮਾਨ ਚੌਕ ਦੀ ਸੁੰਦਰਤਾ, ਭਗਵਾਨ ਪਰਸ਼ੂਰਾਮ ਚੌਕ ਦੀ ਉਸਾਰੀ, ਫਿਸ਼ ਪਾਰਕ ਅਤੇ ਗੁਰੂ ਨਾਨਕ ਪਾਰਕ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਤੋਂ ਲੋਕ ਖੁਸ਼ ਹਨ। ਆਉਣ ਵਾਲੇ ਸਮੇਂ ਵਿੱਚ ਯੂਥ ਆਗੂ ਬਰਿੰਦਰਮੀਤ ਪਾਹੜਾ ਨੂੰ ਗੁਰਦਾਸਪੁਰ ਹਲਕੇ ਵਿੱਚ ਭਾਰੀ ਬਹੁਮਤ ਨਾਲ ਕਾਮਯਾਬ ਕਰਨਗੇ ਅਤੇ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ। ਉਨ੍ਹਾਂ ਨੇ ਬਾਵਾ ਲਾਲ ਦਿਆਲ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਘੱਟੋ-ਘੱਟ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜਨਮ ਦਿਨ ਦੀ ਪੂਰੀ ਛੁੱਟੀ ਐਲਾਨੀ ਜਾਵੇ।

Exit mobile version