ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਨੂੰ ਯੂ ਟਰਨ ਪਿਆ ਮਹਿੰਗਾ, ਪਾਰਟੀ ਨੂੰ ਨਹੀਂ ਪਸੰਦ ਆਇਆ ਦਲ ਬਦਲਨਾ, ਅਖਿਕ ਕੱਟ ਦਿੱਤੀ ਟਿਕਟ

ਗੁਰਦਾਸਪੁਰ, 15 ਜਨਵੀ (ਮੰਨਣ ਸੈਣੀ)। ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋਣਾ ਅਤੇ ਫੇਰ ਯੂ ਟਰਨ ਮਾਰ ਕੇ ਕਾਂਗਰਸ ਵਿੱਚ ਸ਼ਾਮਿਲ ਹੋਣਾ ਮੰਹਿਗਾ ਪੈ ਗਿਆ ਹੈ। ਕਾਂਗਰਸ ਪਾਰਟੀ ਨੂੰ ਲਾਡੀ ਦਾ ਦਲ ਬਦਲਨਾ ਰਾਸ ਨਹੀਂ ਆਇਆ ਤੇ ਉਹਨਾਂ ਦੀ ਹਲਕੇ ਤੋਂ ਟਿਕਟ ਕੱਟ ਦਿੱਤੀ ਗਈ ਹੈ। ਕਾਂਗਰਸ ਵੱਲੋ ਹੁਣ ਹਲਕਾ ਸ਼੍ਰੀ ਹਰਗੋਬਿਦਪੁਰ ਤੋਂ ਮੌਜੂਦਾ ਰੰਗੜ ਨੰਗਲ ਦੇ ਸਰਪੰਚ ਮਨਦੀਪ ਸਿੰਘ (ਰੰਗੜ ਨੰਗਲ) ਨੂੰ ਦਿੱਤੀ ਗਈ ਹੈ। ਹਾਲਾਕਿ ਹੁਣ ਲਾਡੀ ਦਾ ਅਗਲਾ ਰੁੱਖ ਕੀ ਹੋਵੇਗਾ ਇਹ ਹਾਲੇ ਸਾਫ ਨਹੀਂ ਹੋਇਆ ਹੈ।

ਦੱਸਣਯੋਗ ਹੈ ਕਿ ਬਲਵਿੰਦਰ ਸਿੰਘ ਲਾਡੀ ਵੱਲੋਂ ਮੌਜੂਦਾ ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਮੌਡੇ ਨਾਲ ਮੌਡਾ ਮਿਲਾ ਕੇ ਭਾਜਪਾ ਵਿੱਚ ਐਂਟਰੀ ਕਰ ਲਈ ਗਈ ਸੀ। ਪਰ ਬਾਅਦ ਵਿੱਚ ਲਾਡੀ ਵੱਲੋ ਦੋਬਾਰਾ ਯੂ ਟਰਨ ਮਾਰਦੇ ਹੋਇਆ ਕਾਂਗਰਸ ਵਿੱਚ ਵਾਪਸੀ ਕਰ ਲਈ ਗਈ। ਹਾਲਾਕਿ ਲਾਡੀ ਵੱਲੋ ਦੱਸਿਆ ਗਿਆ ਕਿ ਉਹਨਾਂ ਕੋਲੋ ਗਲਤੀ ਹੋ ਗਈ ਸੀ, ਪਰ ਸੂਤਰਾਂ ਦਾ ਕਹਿਣਾ ਸੀ ਕਿ ਕਾਂਗਰਸ ਕੋਲ ਬਲਵਿੰਦਰ ਲਾਡੀ ਦੀ ਕੋਈ ਨਬਜ ਆ ਜਾਣ ਲਾਡੀ ਦੀ ਮੁੱੜ ਦੁਬਾਰਾ ਕਾਂਗਰਸ ਵਿੱਚ ਐਂਟਰੀ ਹੋਈ, ਤਾ ਜੋ ਕਾਂਗਰਸ ਦਾ ਜਿਆਦਾ ਨੂਕਸਾਨ ਨਾ ਹੋ ਸਕੇ। ਉਸ ਵੱਕਤ ਮੁੱਖ ਮੰਤਰੀ ਚੰਨੀ ਵੱਲੋ ਉਹਨਾਂ ਨੂੰ ਟਿਕਟ ਨਾ ਕੱਟਣ ਸੰਬੰਧੀ ਭਰੋਸਾ ਵੀ ਦਿੱਤਾ ਗਿਆ। ਪਰ ਅਖਿਰ ਲਾਡੀ ਨੂੰ ਨਜਰਅਦਾਜ ਕਰਦਿਆਂ ਹੋਇਆ ਆਲਾ ਕਮਾਨ ਨੇ ਮਨਦੀਪ ਸਿੰਘ ਨੂੰ ਟਿਕਟ ਦੇ ਦਿੱਤੀ ਹੈ।

Exit mobile version