01 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਡਾ. ਬੀ.ਆਰ ਅੰਬੇਦਕਰ ਮੀਟਿੰਗ ਹਾਲ ਦਾ ਨੀਂਹ ਪੱਥਰ ਰੱਖਿਆ

ਹਲਕਾ ਦੀਨਾਨਗਰ ਵਿਖੇ ਲੋਕਹਿੱਤ ਲਈ ਕਰਵਾਏ ਗਏ ਸਰਬਪੱਖੀ ਵਿਕਾਸ ਕਾਰਜ

ਦੀਨਾਨਗਰ (ਗੁਰਦਾਸਪੁਰ), 8 ਜਨਵਰੀ  ( ਮੰਨਣ ਸੈਣੀ )। ਦੀਨਾਨਗਰ ਹਲਕੇ ਵਿਖੇ ਲੋਕਹਿੱਤ ਲਈ ਵੱਖ-ਵੱਖ ਵਿਕਾਸ ਕਾਰਜ ਕਰਵਾਏ ਗਏ ਹਨ, ਜਿਸ ਦੇ ਚੱਲਦਿਆਂ ਦੀਨਾਨਗਰ ਵਿਖੇ ਤਹਿਸੀਲ ਕੰਪਲੈਕਸ ਦੇ ਨੇੜੇ ਡਾ. ਬੀ.ਆਰ.ਅੰਬੇਦਕਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਉੱਪਰ 1 ਕਰੋੜ ਰੁਪਏ ਦੀ ਲਾਗਤ ਆਵੇਗੀ।

 ਬੀਤੀ ਸ਼ਾਮ ਦੀਨਾਨਦਗਰ ਵਿਖੇ ਡਾ. ਬੀ.ਆਰ..ਅੰਬੇਦਕਰ ਜੀ ਹਾਲ ਦਾ ਨੀਂਹ ਪੱਥਰ ਰੱਖਣ ਉਪਰੰਤ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਇਸ ਹਾਲ ਦੀ ਉਸਾਰੀ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਮੌਕੇ ਸ੍ਰੀ ਅਭਿਸ਼ੇਕ ਨਾਇਬ ਤਹਿਸਲੀਦਾਰ ਦੀਨਾਨਗਰ, ਰਾਜੀਵ ਸੈਣੀ ਐਕਸੀਅਨ ਪੀ.ਡਬਲਿਊ.ਡੀ ਆਦਿ ਮੋਜੂਦ ਸਨ।

 ਦੱਸਣਯੋਗ ਹੈ ਕਿ ਹਲਕੇ ਦੀਨਾਨਗਰ ਵਿਖੇ ਸ੍ਰੀਮਤੀ ਅਰੁਣਾ ਚੋਧਰੀ ਕੈਬਨਿਟ ਮੰਤਰੀ ਪੰਜਾਬ ਵਲੋਂ ਹਲਕੇ ਅੰਦਰ ਵਿਕਾਸ ਕਾਰਜ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਗਈ ਹੈ ਅਤੇ ਹਰ ਇਕ ਵਰਗ ਦੇ ਹਿੱਤ ਲਈ ਸਰਬਪੱਖੀ ਵਿਕਾਸ ਕੰਮ ਕੀਤੇ ਗਏ ਹਨ।

Exit mobile version