ਡਾ ਅਰਵਿੰਦ ਮਹਾਜਨ ਬਣੇ ਗੁਰਦਾਸਪੁਰ ਦੇ ਜ਼ਿਲਾ ਸੇਹਤ ਅਧਿਕਾਰੀ, ਸੋਮਵਾਰ ਨੂੰ ਸੰਭਾਲਣਗੇ ਅਹੁਦਾ

ਗੁਰਦਾਸਪੁਰ, 7 ਜਨਵਰੀ (ਮੰਨਣ ਸੈਣੀ)। ਗੁਰਦਾਸਪੁਰ ਸਿਵਲ ਹਸਪਤਾਲ ਵਿੱਚ ਬਤੌਰ ਜਨਰਲ ਸਰਜਨ ਸੇਵਾਵਾਂ ਪ੍ਰਦਾਨ ਕਰਦੇ ਰਹੇ ਡਾ ਅਰਵਿੰਦ ਮਹਾਜਨ ਦੀ ਨਿਯੁਕਤੀ ਸੇਹਤ ਵਿਭਾਗ ਪੰਜਾਬ ਵੱਲੋਂ ਹੁਣ ਬਤੋਰ ਜ਼ਿਲਾ ਸੇਹਤ ਅਧਿਕਾਰੀ ਤੇ ਤੌਰ ਤੇ ਕਰ ਦਿੱਤੀ ਗਈ ਹੈ। ਇਸ ਸੰਬੰਧੀ ਵਿਭਾਗ ਵੱਲੋਂ ਆਦੇਸ਼ ਵੀ ਜਾਰੀ ਕਰ ਦਿੱਤੇ ਹਏ ਹਨ। ਡਾ ਅਰਵਿੰਦ ਮਹਾਜਨ ਸੋਮਵਾਰ ਨੂੰ ਆਪਣਾ ਅਹੁਦਾ ਸਿਵਲ ਸਰਜਨ ਦਫਤਰ ਵਿੱਖੇ ਸੰਭਾਲਣਗੇਂ।

ਦੱਸਣਯੋਗ ਹੈ ਕਿ ਡਾ ਅਰਵਿੰਦ ਮਹਾਜਨ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਕਾਰਜਕਾਰੀ ਐਸਐਮਓ ਵੀ ਸਨ ਅਤੇ ਜਨਰਲ ਸਰਜਰੀ ਵਿੱਚ ਕਾਫ਼ੀ ਪ੍ਰਸਿੱਧ ਹਨ।

Exit mobile version