ਕਾਂਗਰਸ ਤੋਂ ਬਾਅਦ ਹੁਣ ਆਪ ਤੋਂ ਦਿੱਤਾ ਬਘੇਲ ਸਿੰਘ ਬਾਹੀਆ ਨੇ ਅਸਤੀਫ਼ਾ, ਅਖੀਰ ਕਿਸ ਘੜੇ ਦਾ ਢੱਕਣ ਬਣਨਗੇ ਬਘੇਲ ਸਿੰਘ ?

ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਬਘੇਲ ਸਿੰਘ ਨੇ ਪਾਰਟੀ ਛੱਡ ਮਾਰੀ ਆਪਣੇ ਪੈਰ ਤੇ ਆਪ ਕੁਲਹਾੜੀ

ਆਪ ਆਗੂਆਂ ਦਾ ਕਹਿਣਾ ਜਿਹੜਾ ਪ੍ਰਤੀ ਵਫ਼ਾਦਾਰੀ ਨਹੀਂ ਦਿਖਾ ਸਕੇਆ ਉਹ ਲੋਕਾਂ ਦਾ ਕੀ ਸਵਾਰੂ

ਗੁਰਦਾਸਪੁਰ, 22 ਦਿਸੰਬਰ ( ਮੰਨਣ ਸੈਣੀ)। ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਲਈ ਟਿਕਟ ਦੀ ਪੁਰਜ਼ੋਰ ਮੰਗ ਕਰ ਰਹੇ ਬਘੇਲ ਸਿੰਘ ਬਾਹਿਆ ਨੇ ਪਾਰਟੀ ਵੱਲੋਂ ਰਮਨ ਬਹਿਲ ਨੂੰ ਟਿਕਟ ਦੇਣ ਤੋਂ ਬਾਅਦ ਪਾਰਟੀ ਪਾਰਟੀ ਤੋਂ ਖ਼ਫ਼ਾ ਹੋ ਕੇ ਹਮੇਸ਼ਾ ਲਈ ਆਪ ਨੂੰ ਅਲਵਿਦਾ ਕਹਿ ਦਿੱਤਾ ਹੈ । ਇਸ ਤੋਂ ਪਹਿਲਾਂ ਬਘੇਲ ਸਿੰਘ ਵੱਲੋਂ ਕਾਂਗਰਸ ਵਿਚ ਆਪਣੀ ਦਾਲ ਨਾ ਗਲਦੀ ਵੇਖ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਚੁੱਕੀ ਹੈ। ਹੁਣ ਸਵਾਲ ਇਹ ਹੈ ਕੀ ਬਘੇਲ ਸਿੰਘ ਬਾਇਆ ਕਿਸ ਘੜੇ ਦਾ ਢੱਕਣ ਬਣਨਗੇ। ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕਿ ਬਘੇਲ ਸਿੰਘ ਨੇ ਪਾਰਟੀ ਛੱਡ ਆਪਣੇ ਪੈਰ ਤੇ ਆਪ ਕੁਲਹਾੜੀ ਮਾਰ ਲਈ ਹੈ। ਫਿਲਹਾਲ ਬਘੇਲ ਸਿੰਘ ਕਿਸ ਪਾਰਟੀ ਵਿਚ ਸ਼ਾਮਿਲ ਹੋਣਗੇ ਇਹ ਹਾਲੇ ਭਵਿੱਖ ਦੇ ਗਰਭ ਵਿੱਚ ਹੈ।

ਧਿਆਨ ਯੋਗ ਹੈ ਕਿ ਗੁਰਦਾਸਪੁਰ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ ਅਕਾਲੀ ਦਲ ਵੱਲੋਂ ਗੁਰਬਚਨ ਸਿੰਘ ਬੱਬੇਹਾਲੀ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਰਮਨ ਬਹਿਲ ਨੂੰ ਵੀ ਆਮ ਆਦਮੀ ਪਾਰਟੀ ਵੱਲੋਂ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਹੈ। ਬਘੇਲ ਸਿੰਘ ਆਪਣੀ ਜ਼ਮੀਨ ਹੁਣ ਯਾ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਯਾਂ ਭਾਜਪਾ ਵਿੱਚ ਤਲਾਸ਼ ਸਕਦੇ ਹਨ।

ਦੱਸ ਦੇਈਏ ਕਿ ਪਾਰਟੀ ਵੱਲੋਂ ਬਘੇਲ ਸਿੰਘ ਬਾਹੀਆ ਨੂੰ ਆਪ ਵੱਲੋਂ ਪੰਜਾਬ ਦਾ ਯੂਥ ਜੁਆਇੰਟ ਸਕੱਤਰ ਬਣਾਇਆ ਗਿਆ ਹੈ। ਪਾਰਟੀ ਛੱਡਣ ਦੇ ਨਾਲ-ਨਾਲ ਉਨ੍ਹਾਂ ਪਾਰਟੀ ‘ਤੇ ਦੋਸ਼ ਵੀ ਲਗਾਇਆ ਕਿ ਪਾਰਟੀ ਹੁਣ ਆਪਣੇ ਸਿਧਾਂਤਾਂ ਤੋਂ ਭਟਕ ਗਈ ਹੈ। ‘ਆਪ’ ਛੱਡਣ ਤੋਂ ਬਾਅਦ ਜਦੋਂ ਬਘੇਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਂ ਉਨ੍ਹਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਅੱਗੇ ਦੀ ਰਣਨੀਤੀ ਤਿਆਰ ਕਰਨ ਬਾਰੇ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਕੁਝ ਵੱਡਾ ਕਰਨ ਜਾ ਰਹੇ ਹਨ। ਜਿਸ ਬਾਰੇ ਉਹ ਹੁਣ ਦੱਸਣਾ ਨਹੀਂ ਚਾਹੁੰਦਾ।

ਉਧਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਬਘੇਲ ਸਿੰਘ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਪਰ ਬਘੇਲ ਸਿੰਘ ਪਾਰਟੀ ਦੇ ਵਫ਼ਾਦਾਰ ਨਾ ਹੋ ਸਕੇ। ਉਹਨਾਂ ਆਰੋਪ ਲਗਾਏ ਕੀ ਜੋ ਬੰਦਾ ਪਾਰਟੀ ਦਾ ਨਾ ਹੋ ਸਕਿਆ ਉਹ ਬੰਦਾ ਆਮ ਜਨਤਾ ਦਾ ਕੀ ਵਫ਼ਾਦਾਰ ਹੋਈ।

ਇਸ ਸਬੰਧੀ ਬਘੇਲ ਸਿੰਘ ਬਾਹੀਆ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ।

Exit mobile version