ਭਾਰਤ ਪਾਕਿਸਤਾਨ ਨੇ ਇੱਕ ਜੁਟ ਹੋ ਇੱਕ ਗੂੰਗੇ ਬਹਿਰੇ ਬੱਚੇ ਦੀ ਪਹਿਚਾਨ ਲੱਭ ਵਿਛੜੇ ਹੋਏ ਮਾਂ ਬਾਪ ਨਾਲ ਮਿਲਾਇਆ

ਕੜੀ ਮੇਹਨਤ ਤੋਂ ਬਾਅਦ ਜਿਸ ਬੱਚੇ ਨੂੰ ਇਸ਼ਾਰਿਆ ਨਾਲ ਬੁਲਾਇਆ ਜਾਂਦਾ ਸੀ ਉਸ ਦਾ ਨਾਮ ਨਿਕਲਿਆ ਵਸੀਮ

ਕਰੀਬ ਸੱਤ ਸਾਲ ਪਹਿਲਾ ਬਾਲ ਦਿਹਾੜੇ ਤੇ ਗੱਲਤੀ ਨਾਲ ਡੇਰਾ ਬਾਬਾ ਨਾਨਕ ਦੇ ਰਸਤੇ ਸੀਮਾ ਪਾਰ ਭਾਰਤ ਪਹੁੰਚ ਗਿਆ ਸੀ ਵਸੀਮ

ਗੁਰਦਾਸਪੁਰ, 21 ਦਿਸੰਬਰ (ਮੰਨਣ ਸੈਣੀ)। ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦੇ ਦਰਮਿਆਨ ਰਿਸ਼ਤੇ ਜੋ ਵੀ ਹੋਣ, ਦੋਵਾਂ ਦੇਸ਼ਾਂ ਦੀਆਂ ਅਦਾਲਤਾਂ, ਪ੍ਰਸ਼ਾਸਨਿਕ ਅਮਲੇ ਅਤੇ ਏਜੰਸੀਆਂ ਨੇ ਮਿਲ ਕੇ ਕੰਮ ਕਰ ਇੱਕ ਗੂੰਗੇ-ਬੋਲੇ ਬੱਚੇ ਦੀ ਪਛਾਣ ਲੱਭਣ ਲਈ ਸਖ਼ਤ ਮਿਹਨਤ ਕੀਤੀ ਅਤੇ ਅੰਤੇ ਜਿਸ ਦੇ ਸਿੱਟੇ ਵੱਜੋ ਉਕਤ ਬੱਚੇ ਨੂੰ ਉਸ ਦੇ ਮਾਤਾ-ਬਾਪ ਨਾਲ ਮਿਲਾ ਕੇ ਮਨੁੱਖਤਾ ਦੀ ਇੱਕ ਵੱਡੀ ਮਿਸਾਲ ਪੇਸ਼ ਕੀਤੀ ਗਈ ਹੈ। ਦੋਵਾਂ ਮੁਲਕਾਂ ਵੱਲੋਂ ਕੀਤੀ ਇਸ ਸਖ਼ਤ ਮਿਹਨਤ ਸਦਕਾ ਗਲਤੀ ਨਾਲ ਸਰਹੱਦ ਪਾਰ ਕਰਕੇ ਭਾਰਤ ਪਹੁੰਚ ਗਏ ਇੱਕ ਗੂੰਗੇ-ਬੋਲੇ ਬੱਚੇ ਨੂੰ ਆਖਰ ਸੱਤ ਸਾਲਾਂ ਬਾਅਦ ਮਾਪਿਆਂ ਦਾ ਪਿਆਰ ਨਸੀਬ ਹੋਇਆ।

ਇਹ ਬੱਚਾ 7 ਸਾਲ ਪਹਿਲਾਂ 2014 ਵਿੱਚ ਬਾਲ ਦਿਵਸ ‘ਤੇ ਬਿਨਾਂ ਪਾਸਪੋਰਟ ਅਤੇ ਵੀਜਾ ਲਏ ਡੇਰਾ ਬਾਬਾ ਨਾਨਕ ਤੋਂ ਸਰਹੱਦ ਪਾਰ ਕਰ ਬਟਾਲਾ ਤੱਕ ਪਹੁੰਚ ਗਿਆ ਸੀ ਅਤੇ ਬਟਾਲਾ ਪੁਲਸ ਵੱਲੋ ਉਸ ਨੂੰ ਫੜ ਲਿਆ ਗਿਆ ਸੀ। ਉਸ ਸਮੇਂ ਬੱਚੇ ਦੀ ਉਮਰ 14 ਸਾਲ ਦੇ ਕਰੀਬ ਦੱਸੀ ਗਈ ਅਤੇ ਉਹ ਹੁਸ਼ਿਆਰਪੁਰ ਦੇ ਚਿਲਡਰਨ ਹੋਮ ਵਿੱਚ ਰਹਿ ਰਿਹਾ ਸੀ। ਗੂੰਗੇ-ਬੋਲੇ ਹੋਣ ਕਾਰਨ ਉਸ ਨੂੰ ਇਸ਼ਾਰਿਆਂ-ਇਸ਼ਾਰਿਆਂ ‘ਨਾਲ ਹੀ ਬੁਲਾਇਆ ਜਾਂਦਾ ਸੀ। ਪਰ ਅੰਤ ‘ਚ ਉਸਦੀ ਪਛਾਣ ਦੀ ਭਾਲ ਲਈ ਭਾਰੀ ਜੱਦੋ-ਜਹਿਦ ਕਰਨ ਤੇ ਦੋਹਾਂ ਦੇਸ਼ਾਂ ਨੇ ਤਾਲਮੇਲ ਕਰ ਕੇ ਆਖਰਕਾਰ ਉਸ ਦੀ ਪਛਾਣ ਤਲਾਸ਼ ਲਈ ਅਤੇ ਉਸ ਦੀ ਪਛਾਣ ਅਖੀਰ ਵਿੱਚ ਵਸੀਮ ਦੇ ਤੌਰ ਤੇ ਹੋਈ। ਜਿਸ ਨੂੰ 18 ਦਸੰਬਰ 2021 ਨੂੰ ਉਸਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ।

ਦੱਸਣਯੋਗ ਹੈ ਕਿ ਇਸ ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਅਤੇ ਪ੍ਰਿੰਸੀਪਲ ਜੱਜ ਜੁਵੇਨਾਈਲ ਜਸਟਿਸ ਬੋਰਡ ਗੁਰਦਾਸਪੁਰ ਨਵਦੀਪ ਕੌਰ ਗਿੱਲ ਅਤੇ ਉਨ੍ਹਾਂ ਦੀ ਮੈਂਬਰ ਵੀਨਾ ਕੌਂਡਲ ਨੇ ਭਾਰਤ ਦੀ ਐਨ.ਜੀ.ਓ ਅਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰ ਸਖ਼ਤ ਮਿਹਨਤ ਕੀਤੀ ਅਤੇ ਉਹਨਾਂ ਵੱਲੋ ਕੀਤੀ ਗਈ ਮਿਹਨਤ ਨੇ ਬੱਚੇ ਨੂੰ ਉਸ ਦੇ ਅਸਲ ਮਾਤਾ-ਪਿਤਾ ਨਾਲ ਮਿਲਾਇਆ। ਇਸ ਬੱਚੇ ਦਾ ਕੇਸ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਨਵਦੀਪ ਕੌਰ ਗਿੱਲ ਵੱਲੋਂ ਪੈਨਲ ਐਡਵੋਕੇਟ ਪਲਵਿੰਦਰ ਕੌਰ ਨੂੰ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਬੱਚੇ ਦਾ ਅਦਾਲਤੀ ਕੇਸ ਐਡਵੋਕੇਟ ਪਲਵਿੰਦਰ ਕੌਰ ਵੱਲੋਂ ਲੜਿਆ ਗਿਆ। ਜਿਸ ਦਾ ਨਿਪਟਾਰਾ ਪ੍ਰਿੰਸੀਪਲ ਜੱਜ ਜੁਆਇੰਟ ਜਸਟਿਸ ਬੋਰਡ ਅਮਰਦੀਪ ਸਿੰਘ ਬੈਂਸ ਨੇ 13 ਅਗਸਤ 2020 ਨੂੰ ਕੀਤਾ ਸੀ। ਇਸ ਮਾਮਲੇ ਵਿੱਚ ਜੁਡੀਸ਼ੀਅਲ ਜਸਟਿਸ ਬੋਰਡ ਦੀ ਮੈਂਬਰ ਵੀਨਾ ਕੌਂਡਲ ਨੇ ਭਾਰਤੀ ਐਨਜੀਓ ਨਾਲ ਤਾਲਮੇਲ ਕੀਤਾ ਅਤੇ ਫਿਰ ਭਾਰਤੀ ਐਨਜੀਓ ਨੇ ਪਾਕਿਸਤਾਨੀ ਐਨਜੀਓ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਮਿਲ ਕੇ ਇਸ ਗੂੰਗੇ ਅਤੇ ਗੂੰਗੇ ਬੱਚੇ ਦੀ ਪਛਾਣ ਦਾ ਪਤਾ ਲਾਇਆ।

ਉਪਰੋਕਤ ਯਤਨਾਂ ਤੋਂ ਬਾਅਦ, ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਨੇ ਇਸਲਾਮਿਕ ਪਬਲਿਕ ਪਾਕਿਸਤਾਨ ਦੇ ਹਾਈ ਕਮਿਸ਼ਨ ਨਾਲ ਤਾਲਮੇਲ ਕੀਤਾ ਤਾਂ ਜੋ ਇਸ ਬੱਚੇ ਦੀ ਪਛਾਣ ਦਾ ਪਤਾ ਲਗਾਇਆ ਜਾ ਸਕੇ। ਇਸ ਤਰ੍ਹਾਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਬੱਚੇ ਦਾ ਨਾਮ ਵਸੀਮ ਸੀ। ਜਿਸ ਤੋਂ ਬਾਅਦ ਇਸ ਬੱਚੇ ਨੂੰ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ 18 ਦਸੰਬਰ 2021 ਨੂੰ ਅਖੀਰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ। ਜਿਸ ਤੇ ਪੂਰਾ ਪਰਿਵਾਰ ਬੇਹਦ ਖੁੱਸ਼ ਸੀ।

Exit mobile version