ਗੁਰਦਾਸਪੁਰ ਦੇ ਡੀਸੀ ਇਸ਼ਫਾਕ ਨੇ ਬੇਹਤਰ ਸਮਾਜ਼ ਦੀ ਸਿਰਜਣਾ ਲਈ ਕੀਤੀ ਜ਼ਿਲਾ ਵਾਸੀਆਂ ਨੂੰ ਅਹਿਮ ਅਪੀਲ

ਕਿਹਾ ਪਰਿਵਾਰ ਦਾ ਕੋਈ ਮੈਂਬਰ , ਜਿਸ ਦਾ ਬੱਚਾ ਨਸ਼ੇ ਦੀ ਦਲਦਲ ਵਿੱਚ ਫਸਿਆ ਹੈ, ਜੇ ਉਹ ਨਸ਼ਾ ਵੇਚਣ ਵਾਲੇ ਤਸਕਰ ਨੂੰ ਫੜਾਉਣ ਵਿੱਚ ਮੱਦਦ ਕਰਦਾ ਹੈ , ਤਾਂ ਉਸ ਦਾ ਮੁਫ਼ਤ ਇਲਾਜ਼ ਕਰਵਾ ਕੇ ਉਸ ਨੂੰ ਚੰਗੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ ਜਾਵੇਗਾ

ਸਰਕਾਰ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਕਿਸੇ ਨਾ ਕਿਸੇ ਰੋਜ਼ਗਾਰ ਵਿੱਚ ਉਸ ਦੀ ਮਦਦ ਵੀ ਕੀਤੀ ਜਾਵੇਗੀ

ਗੁਰਦਾਸਪੁਰ , 20 ਦਸੰਬਰ (ਮੰਨਣ ਸੈਣੀ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਪਰਿਵਾਰ ਮੈਂਬਰ , ਜਿਸ ਦਾ ਬੱਚਾ ਨਸ਼ੇ ਦੀ ਦਲਦਲ ਵਿੱਚ ਫਸਿਆ ਹੈ, ਜੇ ਉਹ ਕਿਸੇ ਵੀ ਨਸ਼ਾ ਵੇਚਣ ਵਾਲੇ ਤਸਕਰ ਨੂੰ ਫੜਾਉਣ ਦੇ ਵਿੱਚ ਜਾਂ ਕੋਈ ਵੀ ਵਿਅਕਤੀ ਜੋ ਨਸ਼ੇ ਦੀ ਬਿਮਾਰੀ ਵਿੱਚ ਫਸਿਆ ਹੈ , ਜੇਕਰ ਉਹ ਨਸ਼ਾ ਤਸਕਰਾਂ ਨੂੰ ਵਿੱਚ ਸਰਕਾਰ ਦੀ ਕੋਈ ਮੱਦਦ ਕਰਦਾ ਹੈ , ਤਾਂ ਉਸ ਦਾ ਮੁਫ਼ਤ ਇਲਾਜ਼ ਕਰਵਾ ਕੇ ਉਸ ਨੂੰ ਚੰਗੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ ਜਾਵੇਗਾ ।

ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਕਿਸੇ ਨਾ ਕਿਸੇ ਰੋਜ਼ਗਾਰ ਵਿੱਚ ਉਸ ਦੀ ਮਦਦ ਵੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਤੁਹਾਡੀ ਸਾਰਿਆਂ ਦੀ ਮਦਦ ਨਾਲ ਅਸੀਂ ਚੰਗਾ ਸਮਾਜ ਸਿਰਜ ਸਕਦੇ ਹਾਂ ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਾ. ਰੋਮੀ ਰਾਜ ਮਹਾਜਨ , ਡਿਪਟੀ ਮੈਡੀਕਲ ਕਮਿਸ਼ਨਰ, ਗੁਰਦਾਸਪੁਰ ਦੇ ਮੋਬਾਈਲ ਨੰਬਰ 99144-87871 ਅਤੇ ਡਾ. ਵਰਿੰਦਰ ਮੋਹਨ , ਫਿਜ਼ੀਓਥੈਰੈਪਿਸਟ ਐਂਡ ਡੀ.ਆਈ. ਗੁਰਦਾਸਪੁਰ ਦੇ ਮੋਬਾਇਲ ਨੰਬਰ 98555-12521 ਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।

Exit mobile version