ਸ਼੍ਰੀ ਦਰਬਾਰ ਸਾਹਿਬ ਵਿੱਚ ਹੋਏ ਬੇਅਦਬੀ ਹਮਲੇ ਤੋਂ ਬਾਅਦ ਗੁਰਦਾਸਪੁਰ ਪੁਲਿਸ ਹੋਈ ਪੂਰੀ ਤਰਾਂ ਚੋਕਸ

ਗੁਰਦਾਸਪੁਰ, 19 ਦਿਸੰਬਰ (ਮੰਨਣ ਸੈਣੀ)। ਬੀਤੇ ਦਿਨੀਂ ਸ਼੍ਰੀ ਅਮ੍ਰਿਤਸਰ ਸਾਹਿਬ ਵਿੱਚ ਹੋਏ ਬੇਅਦਬੀ ਦੇ ਮਾਮਲੇ ਤੋਂ ਬਾਅਦ ਗੁਰਦਾਸਪੁਰ ਪੁਲਿਸ ਪੁਰੀ ਤਰਾਂ ਚੋਕਸ ਹੋ ਗਈ ਹੈ। ਗੁਰਦਾਸਪੁਰ ਪੁਲਿਸ ਵੱਲੋ ਜਗਾਂ ਜਗਂ ਨਾਕੇਬੰਦੀ ਕਰ ਵਿਸ਼ੇਸ ਤੋਰ ਤੋ ਸੱਕੀ ਵਿਅਕਤਿਆਂ ਤੇ ਖਾਸ ਨਿਗਾਹ ਰੱਖੀ ਜਾ ਰਹੀ ਹੈ ਅਤੇ ਗੁਰਦਾਸਪੁਰ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਵੱਲੋਂ ਵੀ ਜ਼ਿਲੇ ਵਿੱਚ ਪੈਂਦੇ ਗੁਰੂਦਵਾਰਿਆਂ ਅਤੇ ਧਾਰਮਿਕ ਸਥਾਨਾਂ ਦੇ ਆਗੁਆਂ ਨਾਲ ਮੀਟਿੰਗ ਕਰ ਵਿਸ਼ੇਸ਼ ਤੋਰ ਤੇ ਗੱਲਬਾਤ ਕੀਤੀ ਜੀ ਰਹੀ ਹੈ।

ਇਸ ਸੰਬੰਧੀ ਜਾਨਕਾਰੀ ਦੇਂਦਿਆ ਡਾ ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ, ਗ੍ਰਹਿ ਮੰਤਰੀ ਪੰਜਾਬ ਅਤੇ ਪੰਜਾਬ ਦੇ ਡੀਜੀਪੀ ਦੇ ਹੁਕਮਾਂ ਅਨੁਸਾਰ ਪੂਰੀ ਤਰਾਂ ਪੁਰਾਂ ਜ਼ਿਲੇ ਦੀ ਪੁਲਿਸ ਨੂੰ ਚੋਕਸ ਕਰ ਦਿੱਤਾ ਗਿਆ ਹੈ। ਉਹਨਾਂ ਵੱਲੋ ਦੱਸਿਆ ਗਿਆ ਕਿ ਸਾਰਿਆਂ ਧਾਰਮਿਕ ਸੰਸਥਾਵਾਂ ਦੇ ਆਗੂਆ ਨੂੰ ਵਿਸ਼ੇਸ਼ ਤੋਰ ਤੇ ਹਿਦਾਇਤ ਦਿੱਤੀ ਗਈ ਹੈ ਕਿ ਧਾਰਮਿਕ ਸੰਸਥਾਵਾਂ ਤੇ ਕੈਮਰਿਆਂ ਦੀ ਨਿਗਰਾਣੀ ਰੱਖੀ ਜਾਵੇ ਅਤੇ ਪੂਰੀ ਤਰਾਂ ਚੋਕਸੀ ਵਰਤੀ ਜਾਵੇ, ਉਹਨਾਂ ਵੱਲੋ ਦੱਸਿਆ ਗਿਆ ਕਿ ਜ਼ਿਲੇ ਅੰਦਰ ਜ਼ਿਲਾ ਪੁਲਿਸ ਨੂੰ ਵੀ ਖਾਸ ਹਿਦਾਇਤਾ ਦਿੱਤਿਆ ਗਇਆ ਹਨ ਅਤੇ ਗੁਰਦਾਸਪੁਰ ਸਮੇਤ ਵੱਖ ਵੱਖ ਪੁਲਿਸ ਸਟੇਸ਼ਨਾਂ ਅੰਦਰ ਵਿਸ਼ੇਸ਼ ਫਲੈਗ ਮਾਰਚ ਪਾਸਟ ਵੀ ਕੱਡਿਆ ਗਿਆ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਸੁੱਖਜਿੰਦਰ ਸਿੰਘ ਰੰਧਾਵਾ ਅਤੇ ਡੀਜੀਪੀ ਵੱਲੋਂ ਵਿਸ਼ੇਸ਼ ਹਿਦਾਇਤਾਂ ਮਿਲਣ ਤੋਂ ਬਾਅਦ ਜ਼ਿਲਾ ਪੁਲਿਸ ਵੱਲੋ ਜ਼ਿਲੇ ਵਿੱਚ ਪੂਰੀ ਚੋਕਸੀ ਵਰਤੀ ਜਾ ਰਹੀ ਹੈ । ਉੱਥੇ ਹੀ ਗੁਰਦਾਸਪੁਰ ਪੁਲਿਸ ਵੱਲੋ ਰਾਜਪਾਲ ਦੀ ਆਮਦ ਨੂੰ ਲੈ ਕੇ ਵੀ ਪੂਰੀ ਚੋਕਸੀ ਵਰਤੀ ਜਾ ਰਹੀ ਹੈ। ਪੰਜਾਬ ਦੇ ਰਾਜ ਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਵੀ 21 ਦਿਸੰਬਰ ਨੂੰ ਗੁਰਦਾਸਪੁਰ ਦੋਰੇ ਤੇ ਹਨ।

Exit mobile version