ਭਾਰਤ-ਪਾਕਿ ਸਰਹੱਦ ‘ਤੇ ਸ਼ੱਕੀ ਹਾਲਾਤ ਮਿਲਣ ਤੇ ਬੀਐਸਐਫ਼ ਦੇ ਜਵਾਨ ਨੇ ਚਲਾਈ ਗੋਲੀ

ਤਲਾਸ਼ੀ ਕਰਨ ਤੇ ਕਿਸੇ ਚੀਜ਼ ਨੂੰ ਖਿੱਚਦੇ ਹੋਏ ਮਿਲੇ ਪੈਰਾਂ ਦੇ ਨਿਸ਼ਾਨ, ਪੈਰਾਂ ਦੇ ਨਿਸ਼ਾਨ ਭਾਰਤ ਅਤੇ ਪਾਕ ਦੋਨੋ ਪਾਸੇ ਮੌਜੂਦ

ਬੀਐਸਐਫ ਹੋਰ ਹੋਈ ਅਲਰਟ, ਪੁਲਿਸ ਨੇ ਵਧਾਈ ਪੇਟ੍ਰੋਲਿੰਗ ਅਤੇ ਨਾਕਾਬੰਦੀ

ਗੁਰਦਾਸਪੁਰ, 18 ਦਸੰਬਰ (ਮੰਨਣ ਸੈਣੀ) ਸ਼ਨੀਵਾਰ ਸਵੇਰੇ ਅੰਤਰਰਾਸ਼ਟਰੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐਸਐਫ ਦੇ ਜਵਾਨਾਂ ਨੇ ਗੁਰਦਾਸਪੁਰ ਸੈਕਟਰ ‘ਚ ਪੈਂਦੇ ਚੰਦੂ ਵੰਡਾਲਾ ਚੌਕੀ ‘ਤੇ ਸ਼ੱਕੀ ਗਤੀਵਿਧੀ ਮਿਲਣ ਤੇ ਇਕ ਰਾਊਂਡ ਫਾਇਰਿੰਗ ਕੀਤੀ। ਜੱਦ ਮੌਕੇ ਤੇ ਜਾ ਤੇ ਛਾਨਬੀਨ ਕੀਤੀ ਗਈ ਤਾਂ ਬੀਐਸਐਫ ਨੂੰ ਭਾਰਤ ਅਤੇ ਪਾਕਿਸਤਾਨ ਦੇ ਦੋਵੇਂ ਪਾਸੇ ਦੋ-ਤਿੰਨ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਅਤੇ ਕਿਸੇ ਚੀਜ਼ ਨੂੰ ਘਸੀਟਣ ਦੇ ਨਿਸ਼ਾਨ ਵੀ ਮਿਲੇ ਹਨ। ਹਾਲਾਂਕਿ, ਨਿਸ਼ਾਨਾਂ ਨੂੰ ਸਿਰਫ ਕੁਝ ਦੂਰੀ ਤੱਕ ਟਰੈਕ ਕੀਤਾ ਜਾ ਸਕਿਆ । ਬੀਐਸਐਫ ਵੱਲੋਂ ਇਸ ਨੂੰ ਸਮੱਗਲਰਾਂ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਕਿ ਗੋਲੀ ਦੀ ਆਵਾਜ ਨਾਲ ਉਹ ਭੱਜ ਗਏ। ਪਰ ਪਿਛਲੇ ਦਿਨੀਂ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਦਿੱਤੇ ਗਏ ਇਨਪੁਟਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ । ਇਸ ਦੇ ਨਾਲ ਹੀ ਬੀ.ਐਸ.ਐਫ ਵੱਲੋਂ ਹੋਰ ਚੌਕਸੀ ਵਰਤੀ ਗਈ ਹੈ ਅਤੇ ਪੁਲਿਸ ਵਾਲੇ ਪਾਸੇ ਤੋਂ ਵੀ ਅਹਤਿਆਤ ਵਜੋਂ ਨਾਕਾਬੰਦੀ ਅਤੇ ਗਸ਼ਤ ਵਧਾ ਦਿੱਤੀ ਗਈ ਹੈ। ਇਹ ਗਤੀਵਿਧੀ ਬਲਾਕ ਕਲਾਨੌਰ ਦੀ ਚੰਦੂ ਵੰਡਾਲਾ ਚੌਕੀ ਵਿਖੇ ਦਰਜ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਬੀਓਪੀ ਚੰਦੂ ਵਡਾਲਾ ਨੇੜੇ ਕੰਡਿਆਲੀ ਤਾਰ ’ਤੇ ਸਵੇਰੇ ਕਰੀਬ 7.40 ਵਜੇ ਸ਼ੱਕੀ ਹਰਕਤ ਵੇਖੀ। ਜਿਸ ਤੋਂ ਬਾਅਦ ਤਤਕਾਲ ਹਰਕਤ ਵਿੱਚ ਆਉਂਦਿਆ ਇਕ ਜਵਾਨ ਵੱਲੋਂ ਇੱਕ ਰਾਊਂਡ ਫਾਇਰ ਵੀ ਕੀਤਾ ਗਿਆ। ਜਿਸ ਤੋਂ ਬਾਅਦ ਬੀ.ਐਸ.ਐਫ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਦੋ-ਤਿੰਨ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਅਤੇ ਕਿਸੇ ਸਮਾਨ ਨੂੰ ਘਸੀਟਣ ਦੇ ਨਿਸ਼ਾਨ ਵੀ ਮਿਲੇ। ਜਿਸ ਤੋਂ ਬਾਅਦ ਬੀਐਸਐਫ ਦੀ ਟੀਮ ਨੇ ਵੀ ਭਾਰਤੀ ਸਰਹੱਦ ਵਿੱਚ ਪੈਰਾਂ ਦੇ ਨਿਸ਼ਾਨ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਕੁਝ ਸਮੇਂ ਬਾਅਦ ਨਿਸ਼ਾਨ ਗਾਇਬ ਹੋ ਗਏ। ਇਹ ਸ਼ੱਕੀ ਹਰਕਤ ਪਾਕਿਸਤਾਨ ਦੀ ਨਿਊ ਟੈਂਟ ਪੋਸਟ ਨੇੜੇ ਵਾਪਰੀ।

ਇਸ ਸਬੰਧੀ ਬੀ.ਐਸ.ਐਫ ਅਧਿਕਾਰੀ ਦਾ ਕਹਿਣਾ ਹੈ ਕਿ ਸਵੇਰੇ ਸੰਘਣੀ ਧੁੰਦ ਪਈ ਸੀ, ਜਿਸ ਦਾ ਸਹਾਰਾ ਲੈ ਕੇ ਸਮਾਜ ਵਿਰੋਧੀ ਅਨਸਰ ਅਕਸਰ ਹੀ ਕੁਝ ਨਸ਼ੀਲੇ ਪਦਾਰਥ ਆਦਿ ਭਾਰਤ ਭੇਜਣ ਦੀ ਕੋਸ਼ਿਸ਼ ਕਰਦੇ ਹਨ। ਬੀਐਸਐਫ ਦੇ ਜਵਾਨਾਂ ਦੀ ਮੁਸਤੈਦੀ ਕਾਰਨ ਉਹ ਆਪਣੀ ਕਾਰਵਾਈ ਵਿੱਚ ਨਾਕਾਮ ਹੋ ਰਹੇ ਹਨ। ਉਕਤ ਘਟਨਾ ਤੋਂ ਬਾਅਦ ਹੀ ਥਾਣਾ ਕਲਾਨੌਰ ਵੱਲੋਂ ਬੀ.ਓ.ਪੀ. ਅਤੇ ਬੀ.ਐੱਸ.ਐੱਫ. ਚੰਦੂਵਡਾਲਾ ਨੇੜੇ ਵੀ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਵਿੱਚ ਕਿਤੇ ਵੀ ਕੁਝ ਨਹੀਂ ਮਿਲਿਆ ਜਦਕਿ ਪੈਰਾਂ ਦੇ ਨਿਸ਼ਾਨ ਜ਼ਰੂਰ ਮਿਲੇ ਹਨ।

ਦੂਜੇ ਪਾਸੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਘਟਨਾ ਤੋਂ ਬਾਅਦ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਜਦਕਿ ਦੋਨਾਂ ਅਫਸਰਾਂ ਵੱਲੋ ਇਨਪੁਟ ਸੰਬੰਧੀ ਕੋਈ ਜਾਨਕਾਰੀ ਸਾਂਝੀ ਕਰਦੇ ਹੋਏ ਜਾਂਚ ਕਰਨ ਦੀ ਗੱਲ ਕਹੀਂ ਗਈ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਇਨਪੁਟ ਦਿੱਤਾ ਗਿਆ ਸੀ ਕਿ ਪਾਕਿਸਤਾਨ ਦੀ ਏਜੰਸੀ ਆਈਐਸਆਈ ਨੇ ਭਾਰਤ ਵਿੱਚ ਘੁਸਪੈਠ ਦੀ ਜ਼ਿੰਮੇਵਾਰੀ ਲਸ਼ਕਰ-ਏ ਤੋਇਬਾ ਨੂੰ ਸੌਂਪੀ ਹੈ ਅਤੇ ਉਹ ਡੇਰਾ ਬਾਬਾ ਨਾਨਕ ਜੋਕਿ ਕਲਾਨੌਰ ਇਲਾਕੇ ਵਿੱਚ ਪੈਂਦਾ ਹੈ ਦੇ ਜਰਿਏ ਘੁਸਪੈਠ ਕਰ ਸਕਦੀ ਹੈ। ਇਸ ਸੰਬੰਧੀ ਆਂਤਕਿਆ ਨੂੰ ਬਕਾਇਦਾ ਟ੍ਰੇਨਿਗ ਵੀ ਦਿੱਤੀ ਜਾ ਚੁੱਕੀ ਹੈ। ਉਕਤ ਘੁਸਪੈਠਿਏ ਗੁਰਦਾਸਪੁਰ ਅਤੇ ਖਾਸ ਕਰਕੇ ਪਠਾਨਕੋਟ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਪਿਛਲੇ ਦਿਨੀ ਅਲਰਟ ਦੇ ਚਲਦਿਆ ਹੀ ਗੁਰਦਾਸਪੁਰ ਪੁਲਿਸ ਨੇ ਵੱਡੇ ਅਸਲੇ ਦੀ ਵੀ ਰਿਕਵਰੀ ਕੀਤੀ ਸੀ।

ਇੱਧੇ ਇਹ ਵੀ ਦੱਸਣਯੋਗ ਹੈ ਕਿ ਫਿਰੋਜਪੁਰ ਸੈਕਟਰ ਵਿੱਚ ਬੀਐਸਐਫ ਵਲੋਂ ਇਕ ਡਰੋਣ ਨੂੰ ਵੀ ਨਿਸ਼ਾਨੇ ਤੇ ਲੈਦਿਂਆ ਭਾਰਤ ਅੰਦਰ ਦਾਖਿਲ ਹੋਣ ਤੇ ਸੁੱਟ ਲਿਆ ਗਿਆ ਹੈ। ਜਿਸ ਨਾਲ ਪਾਕਿਸਤਾਨ ਦੇ ਮੰਸੂਬਿਆ ਸੰਬੰਧੀ ਕਿਆਸ ਲਗਾਏ ਜਾ ਸਕਦੇ ਹਨ। ਮਾਹਿਰਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਚੋਣਾ ਹੋਣ ਵਾਲਿਆਂ ਹਨ ਅਤੇ ਜਿਸ ਦੇ ਚਲਦਿਆ ਪਾਕਿਸਤਾਨ ਵੱਡੀ ਸਾਜਿਸ਼ ਰੱਚ ਰਿਹਾ ਹੈ।

Exit mobile version