ਫੌਜੀ ਖੇਤਰ ਨੇੜੇ ਗੁੱਜਰਾਂ ਦੇ ਡੇਰੇ ‘ਚ ਰਹਿ ਰਹੀ ਮਹਿਲਾ ਸ਼ੱਕ ਦੇ ਆਧਾਰ ਤੇ ਕਾਬੂ, ਮਾਮਲਾ ਦਰਜ ਕਰ ਜਾਂਚ ਚ ਜੁਟੀ ਪੁਲਿਸ

ਸ਼ਨੀਵਾਰ ਸ਼ਾਮ ਬੀਐਸਐਫ ਨੇ ਬਾਰਡਰ ਤੋਂ ਕੀਤਾ ਸੀ ਇਕ ਨਾਬਾਲਗ ਕਾਬੂ

ਗੁਰਦਾਸਪੁਰ, 13 ਦਸੰਬਰ (ਮੰਨਣ ਸੈਣੀ)। ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਪਿਛਲੇ ਕੁਝ ਦਿਨਾਂ ਤੋਂ ਫੋਜੀ ਖੇਤਰ ਦੇ ਨੇੜੇ ਗੁੱਜਰਾਂ ਦੇ ਡੇਰੇ ਵਿੱਚ ਰਹਿ ਰਹੀ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਮਹਿਲਾ ਐਨਆਰਆਈ ਹੋਣ ਦਾ ਦਾਵਾ ਕਰਦੇ ਹੋਏ ਡੇਰੇ ਵਿੱਚ ਰਹਿ ਰਹੀ ਸੀ। ਮਹਿਲਾ ਵੱਲੋ ਆਪ ਨੂੰ ਕੈਨੇਡਾ ਦੀ ਪੀ.ਆਰ ਦੱਸ ਕੇ ਡੇਰੇ ਚ ਰਹਿੰਦੇ ਮੁੱਡੇ ਨੂੰ ਵਿਆਹ ਦਾ ਲਾਲਚ ਦਿੱਤਾ ਗਿਆ ਅਤੇ ਬਾਹਰ ਲੈ ਜਾਣ ਦੀ ਗੱਲ ਕਹਿ ਗਈ।ਹਾਲਾਕਿ ਪੁਲਿਸ ਮੁਤਾਬਿਕ ਮਹਿਲਾ ਆਪਣੇ ਕੈਨੇਡਾ ਦੀ ਪੀਆਰ ਸੰਬੰਧੀ ਕਾਗਜ ਮੌਕੇ ਤੇ ਨਹੀਂ ਦੱਸ ਪਾਈ ਅਤੇ ਪੁਲਿਸ ਨੇ ਮਹਿਲਾ ਨੂੰ ਹਿਰਾਸਤ ਵਿੱਚ ਲਿਆ ਕੇ ਛਾਨਬੀਨ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੁਲਿਸ ਨੇ ਸੀਆਰਪੀਸੀ ਐਕਟ ਤਹਿਤ ਮਾਮਲਾ ਦਰਜ ਕਰਕੇ ਔਰਤ ਨੂੰ ਫਿਲਹਾਲ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਪਰ ਪੁਲਿਸ ਨੇ ਇਸ ਸਬੰਧੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮੂਲ ਰੂਪ ਵਿੱਚ ਔਰਤ ਬਟਾਲਾ ਨੇੜੇ ਦੀ ਵਸਨੀਕ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਔਰਤ ਪਿਛਲੇ 4-5 ਦਿਨਾਂ ਤੋਂ ਪਿੰਡ ਲਮੀਨ ਕਰਾਲ ਨੇੜੇ ਸ਼ਬੀਰ ਹੁਸੈਨ ਦੇ ਡੇਰੇ ਵਿੱਚ ਰਹਿ ਰਹੀ ਸੀ। ਇਸ ਸਬੰਧੀ ਸ਼ਬੀਰ ਹੁਸੈਨ ਦਾ ਕਹਿਣਾ ਹੈ ਕਿ ਔਰਤ ਉਸ ਦੇ ਪਿਤਾ ਕੋਲੋ ਝਾੜ ਫੂਕ ਕਰਵਾਉਣ ਲਈ ਆਈ ਸੀ। ਇਸ ਦੌਰਾਨ ਉਸ ਨੇ ਮੈਨੂੰ ਵਿਆਹ ਦੀ ਪੇਸ਼ਕਸ਼ ਕਰਦੇ ਹੋਏ ਵਿਦੇਸ਼ ਲਿਜਾਣ ਦੀ ਗੱਲ ਕਹੀ। ਜਿਸ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਇੱਥੇ ਰਹਿ ਰਹੀ ਸੀ। ਐਤਵਾਰ ਸ਼ਾਮ ਨੂੰ ਅਚਾਨਕ ਕੁਝ ਪੁਲਸ ਅਤੇ ਫੌਜ ਦੇ ਅਧਿਕਾਰੀ ਆਏ ਅਤੇ ਉਸ ਨੂੰ ਅਤੇ ਔਰਤ ਨੂੰ ਥਾਣਾ ਪੁਰਾਣਾ ਸ਼ਾਲਾ ਲੈ ਗਏ। ਜਿੱਥੇ ਉਸ ਨੂੰ ਪੂਰੀ ਰਾਤ ਰੱਖਿਆ ਗਿਆ ਅਤੇ ਲੜਕੀ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ।

ਦੂਜੇ ਪਾਸੇ ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਮਹਿਲਾ ਸ਼ਰਨਜੀਤ ਕੌਰ ਵਾਸੀ ਹਰਦੋਚੰਨਾ ਨੂੰ ਕਾਬੂ ਕਰਕੇ ਉਸ ਨੂੰ ਐਸਡੀਐਮ ਦੀ ਅਦਾਲਤ ਵਿੱਚ ਪੇਸ਼ ਕੀਤਾ। ਇਸ ਦੇ ਨਾਲ ਹੀ ਪੁਲਿਸ ਵੱਲੋਂ ਮੁੱਢਲੀ ਪੁੱਛਗਿੱਛ ਤੋਂ ਬਾਅਦ 109 ਸੀਆਰਪੀਸੀ ਐਕਟ ਤਹਿਤ ਕਾਰਵਾਈ ਕਰਕੇ ਔਰਤ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਕਤ ਔਰਤ ਦੀਆਂ ਫੋਨ ਕਾਲਾਂ ਟਰੇਸ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਉਕਤ ਔਰਤ ਉੱਥੇ ਕੀ ਕਰ ਰਹੀ ਸੀ ਅਤੇ ਉੱਥੇ ਕਿਉਂ ਰਹਿ ਰਹੀ ਸੀ, ਇਹ ਸਭ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਉੱਥੇ ਹੀ ਇਹ ਵੀ ਪਤਾ ਲਗਾ ਹੈ ਕਿ ਇਹ ਮਹਿਜ਼ ਕੋਈ ਜਾਲਸਾਜੀ ਦਾ ਮਾਮਲਾ ਹੋ ਸਕਦਾ ਪਰ ਦੱਸ ਦੇਈਏ ਕਿ ਪਿਛਲੇ ਦਿਨਾਂ ਤੋਂ ਹਾਈ ਅਲਰਟ ਹੋਣ ਕਾਰਨ ਪੁਲਿਸ ਵੱਲੋਂ ਸ਼ੱਕੀ ਗਤੀਵਿਧੀਆਂ ‘ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਖੁਫੀਆ ਏਜੰਸੀਆਂ ਤੋਂ ਇਨਪੁਟ ਮਿਲਣ ਤੋਂ ਬਾਅਦ, ਬੀਐਸਐਫ ਨੇ ਸ਼ਨੀਵਾਰ ਦੇਰ ਸ਼ਾਮ ਇੱਕ ਨੌਜਵਾਨ ਨੂੰ ਸਰਹੱਦ ਤੋਂ ਕੰਡਿਆਲੀ ਤਾਰ ਦੀਆਂ ਫੋਟੋਆਂ ਖਿੱਚਣ ਅਤੇ ਪਾਕਿਸਤਾਨ, ਅਫਗਾਨ ਨੰਬਰ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਜਿਸ ਦੀ ਜਾਂਚ ਜੇ.ਆਈ.ਸੀ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਮੌਕੇ ਆਰਮੀ ਏਰੀਏ ਦੇ ਕੋਲ ਗੁੱਜਰਾਂ ਦੇ ਤੰਬੂ ‘ਚ ਇਕ ਔਰਤ ਦਾ ਰੁਕਣਾ ਕਾਫੀ ਸ਼ੱਕ ਪੈਦਾ ਕਰਦਾ ਹੈ। ਅਸਲ ਵਿੱਚ ਮਾਮਲਾ ਪੁਲਿਸ ਵੱਲੋ ਕੀਤੀ ਜਾ ਰਹੀ ਜਾਂਚ ਤੋ ਬਾਅਦ ਹੀ ਸਾਫ਼ ਹੋਵੇਗਾ।

Exit mobile version