ਆਪ ਯੂਥ ਆਗੂ ਬਘੇਲ ਸਿੰਘ ਨੇ ਰਮਨ ਬਹਿਲ ਨੂੰ ਟਿਕਟ ਦੇਣ ਦੇ ਵਿਰੋਧ ‘ਚ ਪਾਰਟੀ ‘ਤੇ ਖੜ੍ਹੇ ਕੀਤੇ ਸਵਾਲ, ਕਿਹਾ ਜਮੀਨੀ ਪੱਧਰ ਵੇਖ ਪਾਰਟੀ ਮੁੜ ਕਰੇ ਫੈਸਲੇ ਤੇ ਵਿਚਾਰ

ਬਗਾਵਤ ਦੇ ਵਿਖਾਏ ਸੁਰ, ਕਿਹਾ ਚੋਣ ਤਾਂ ਲੜਾਂਗਾ ਪਾਰਟੀ ਦੇ ਨਿਸ਼ਾਨ ਪਾਰਟੀ ਤੇ ਯਾਂ ਕਿਸ ਨਿਸ਼ਾਨ ਤੇ ਇਹ ਪਾਰਟੀ ਨੇ ਵੇਖਣਾ

ਗੁਰਦਾਸਪੁਰ, 10 ਦਸੰਬਰ (ਮੰਨਣ ਸੈਣ)। ‘ਆਪ’ ਦੇ ਯੂਥ ਜਨਰਲ ਸਕੱਤਰ ਪੰਜਾਬ ਬਘੇਲ ਸਿੰਘ ਬਾਹੀਆਂ ਨੇ ਗੁਰਦਾਸਪੁਰ ਤੋਂ ਐਸਐਸਐਸ ਬੋਰਡ ਦੇ ਚੇਅਰਮੈਨ ਰਮਨ ਬਹਿਲ, ਜੋ ਕਿ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸਨ, ਨੂੰ ਹਲਕਾ ਗੁਰਦਾਸਪੁਰ ਤੋ ਉਮੀਦਵਾਰ ਐਲਾਨੇ ਜਾਣ ਤੇ ਸਮਰਥਕਾ ਦੇ ਨਾਲ ਤਿੱਖਾ ਵਿਰੋਧ ਦਰਜ ਕਰਵਾਇਆ। ਆਲਾ ਕਮਾਨ ਦੇ ਫੈਸਲੇ ਤੇ ਸਵਾਲ ਖੜ੍ਹੇ ਕਰਦੇ ਬਘੇਲ ਸਿੰਘ ਬਾਹਿਆ ਨੇ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਹੈ ਕਿ ਉਹ ਖੁਦ ਜ਼ਮੀਨੀ ਹਕੀਕਤ ਜਾਣ ਕੇ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ। ਬਘੇਲ ਸਿੰਘ ਦੀ ਤਰਫੋਂ ਇਹ ਵੀ ਐਲਾਨ ਕੀਤਾ ਗਿਆ ਕਿ ਉਹ ਕਿਸੇ ਵੀ ਹਾਲਤ ਵਿੱਚ ਚੋਣ ਲੜਨਗੇ। ਹੁਣ ਉਹ ਕਿਸ ਪਾਰਟੀ ਅਤੇ ਕਿਸ ਨਿਸ਼ਾਨ ਨਾਲ ਲੜਦੇ ਹਨ, ਇਹ ਪਾਰਟੀ ਹਾਈਕਮਾਂਡ ਨੇ ਤੈਅ ਕਰਨਾ ਹੈ। ਦੱਸਣਯੋਗ ਹੈ ਕਿ ਬਘੇਲ ਸਿੰਘ ਵੀ ਟਿਕਟ ਦੇ ਪ੍ਰਮੁੱਖ ਦਾਵੇਦਾਰਾਂ ਚੋ ਇਕ ਸਨ ।

ਬਘੇਲ ਸਿੰਘ ਨੇ ਦ ਪੰਜਾਬ ਵਾਇਰ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲਈ ਆਮ ਲੋਕਾਂ ਦਾ ਆਗੂ ਕੌਣ ਹੈ, ਇਸ ਬਾਰੇ ਸਮਾਜ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ| ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਆਸ ਹੈ ਅਤੇ ਪਾਰਟੀ ਨੂੰ ਵੀ ਆਮ ਆਦਮੀ ਦੀ ਗੱਲ ਸੁਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦੇ ਹਨ ਕਿ ਉਹ ਘੱਟੋ-ਘੱਟ ਇਹ ਦੱਸਣ ਕਿ ਉਨ੍ਹਾਂ ਨੂੰ ਟੈਸਟ ਵਿੱਚ ਕਿੰਨੇ ਨੰਬਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਵੇਖਣ ਵਿੱਚ ਉਨ੍ਹਾਂ ਦਾ ਨਾਂ ਸਭ ਤੋਂ ਅੱਗੇ ਸੀ, ਉਹ ਆਮ ਲੋਕਾਂ ਦੀ ਮਜ਼ਬੂਤ ​​ਆਵਾਜ਼ ਸਨ ਜੋਂ ਲੋਕ ਚੰਗੀ ਤਰਾਂ ਜਾਣਦੇ ਹਨ। ਉਹਨਾਂ ਵਿੱਚ ਕੀ ਖਾਮੀ ਪਾਈ ਗਈ ਹੈ ਕਿ ਉਹ ਪਾਰਟੀ ਨੂੰ ਇਹ ਸਵਾਲ ਕਰਦੇ ਹੋਏ ਦੱਸਣ ਦੀ ਅਪੀਲ ਕਰਦੇ ਹਨ।

ਬਘੇਲ ਸਿੰਘ ਨੇ ਸਪੱਸ਼ਟ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਨੂੰ ਅਪੀਲ ਕਰਦੇ ਹਨ ਕਿ ਇਸ ਫੈਸਲੇ ‘ਤੇ ਮੁੜ ਵਿਚਾਰ ਕਰਕੇ ਸਹੀ ਫੈਸਲਾ ਅਤੇ ਜ਼ਮੀਨੀ ਹਕੀਕਤ ਨਾਲ ਜੁੜੇ ਬੰਦੇ ‘ਤੇ ਮੋਹਰ ਲਗਾਈ ਜਾਵੇ। ਪਾਰਟੀ ਦੇ ਖਿਲਾਫ ਜਾਣ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਰਾਇ ਦੇ ਹਿਸਾਬ ਨਾਲ ਇਹ ਪੂਰੀ ਤਰ੍ਹਾਂ ਤੈਅ ਹੈ ਕਿ ਉਹ ਚੋਣਾਂ ਜ਼ਰੂਰ ਲੜਨਗੇ। ਪਰ ਹੁਣ ਪਾਰਟੀ ਹਾਈਕਮਾਂਡ ਨੇ ਫੈਸਲਾ ਕਰਨਾ ਹੈ ਕਿ ਉਸ ਨੇ ਕਿਸ ਪਾਰਟੀ ਅਤੇ ਚੋਣ ਨਿਸ਼ਾਨ ਨਾਲ ਚੋਣ ਲੜਨੀ ਹੈ। ਬਾਕਿ ਉਹਨਾਂ ਦੇ ਸਮਰਥਕ ਜੋਂ ਫੈਸਲਾ ਕਰਨਗੇਂ ਉਹਨਾਂ ਨੂੰ ਮੰਜੂਰ ਹੋਵੇਗਾ।

Exit mobile version